ਇਕੱਲੇ ਵਿਅਕਤੀ ਨੇ ਹਥਿਆਰਾਂ ਨਾਲ ਲੈਸ ਲੁਟੇਰਿਆਂ ਦਾ ਕੀਤਾ ਮੁਕਾਬਲਾ, ਇੱਕ ਕੀਤਾ ਕਾਬੂ

  • ਫੇਰ ਲੋਕਾਂ ਨੇ ਕਾਬੂ ਕੀਤੇ ਲੁਟੇਰੇ ਨੂੰ ਪੋਲ ਨਾਲ ਬਣ ਕੇ ਕੀਤੀ ਚੰਗੀ ਖਾਤਰਦਾਰੀ

ਗੁਰਦਾਸਪੁਰ, 12 ਸਤੰਬਰ 2023 – ਬਟਾਲਾ ਦੇ ਅਰਮਾਨ ਪੈਲੇਸ ਰੋਡ ਤੇ ਅਕਸਰ ਹੀ ਲੁੱਟ ਖੋਹ ਹੁੰਦੀ ਸੀ ਪਰ ਦੇਰ ਰਾਤ ਉਸ ਵੇਲੇ ਰੋਲਾ ਪੈ ਗਿਆ ਜਦੋਂ ਇਕ ਵਿਅਕਤੀ ਤੇ 3 ਲੁਟੇਰਿਆਂ ਵਲੋਂ ਲੁੱਟ ਦੀ ਨੀਅਤ ਨਾਲ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਤੇ ਉਸਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਲਵਲੀ ਨਾਮ ਦੇ ਉਕਤ ਵਿਅਕਤੀ ਨੇ ਦਲੇਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਤੇ ਇਕ ਲੁਟੇਰੇ ਨੂੰ ਕਾਬੂ ਕਰ ਲਿਆ। ਜਦੋ ਰੋਲਾ ਪਿਆ ਤੇ ਇਲਾਕੇ ਦੇ ਲੋਕ ਇਕੱਠ ਹੋਏ ਤੇ ਲੁਟੇਰੇ ਨੂੰ ਪੋਲ ਨਾਲ ਬੰਨ੍ਹ ਕੇ ਰੱਜ ਕੇ ਮਾਰਕੁਟਾਈ ਕੀਤੀ ਫਿਰ ਇਲਾਕੇ ਦੇ ਮੋਹਤਬਰਾਂ ਨੇ ਪੁਲਿਸ ਨੂੰ ਫੋਨ ਕੀਤਾ ਤੇ ਲੁਟੇਰੇ ਨੂੰ ਪੁਲਿਸ ਦੇ ਹਵਾਲੇ ਕੀਤਾ।

ਗੱਲ ਬਾਤ ਦੋਰਾਨ ਇਲਾਕਾ ਨਿਵਾਸੀਆਂ ਤੇ ਪੀੜਤ ਨੇ ਕਿਹਾ ਕੀ ਇਸ ਰਸਤੇ ਤੋਂ ਨਿਕਲਣਾ ਖਤਰੇ ਤੋਂ ਖਾਲੀ ਨਹੀਂ ਅਕਸਰ ਇਸ ਰੋਡ ਤੇ ਲੁੱਟਾਂ ਖੋਹਾਂ ਹੁੰਦੀਆਂ ਨੇ ਅੱਜ ਵੀ 3 ਲੋਕਾਂ ਨੇ ਲਵਲੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਏਕ ਲੁਟੇਰਾ ਕਾਬੂ ਆਗਿਆ ਤੇ ਦੋ ਇਸਦੇ ਸਾਥੀ ਭੱਜ ਗਏ ਪੁਲੀਸ ਕਾਫੀ ਲਮੇ ਸਮੇਂ ਬਾਅਦ ਆਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਆਹੁਤਾ ਔਰਤ ਨੇ ਲਾਈਕ-ਕਮੈਂਟ ਲਈ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਆਪਣੀ ਨ+ਗਨ ਫੋਟੋ ਅਤੇ ਵੀਡੀਓ

ਪੰਜਾਬ ਸਰਕਾਰ ਨੇ ਪਹਿਲੇ 18 ਮਹੀਨਿਆਂ ਵਿੱਚ 36097 ਸਰਕਾਰੀ ਨੌਕਰੀਆਂ ਦੇ ਕੇ ਨਵਾਂ ਰਿਕਾਰਡ ਕਾਇਮ ਕੀਤਾ – ਮਾਨ