ਪੁਲਿਸ ਨੇ 72 ਘੰਟਿਆਂ ਵਿਚ ਅੰਨੇ ਕ+ਤ+ਲ ਦੀ ਗੁੱਥੀ ਨੂੰ ਸੁਲਝਾਇਆ

ਰੂਪਨਗਰ, 12 ਸਤੰਬਰ: ਰੂਪਨਗਰ ਪੁਲਿਸ ਨੇ ਕੁਝ ਦਿਨ ਪਹਿਲਾਂ ਗਊਸ਼ਾਲਾ ਰੋਡ ਉਤੇ ਹੋਏ ਅੰਨੇ ਕਤਲ ਦੀ ਗੁੱਥੀ ਨੂੰ 72 ਘੰਟਿਆ ਦੇ ਅੰਦਰ-ਅੰਦਰ ਸੁਲਝਾ ਕੇ ਮੁਕੱਦਮਾ ਟਰੇਸ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਵਿਵੇਕਸ਼ੀਲ ਸੋਨੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।

ਵਿਵੇਕਸ਼ੀਲ ਸੋਨੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੂੰ 8 ਸਤੰਬਰ 2023 ਨੂੰ ਥਾਣਾ ਸਿਟੀ ਰੂਪਨਗਰ ਵਿਖੇ ਇਤਲਾਹ ਮਿਲੀ ਸੀ ਕਿ ਗਊਸ਼ਾਲਾ ਰੋਡ ਰੂਪਨਗਰ ਨੇੜੇ ਕਿਸੇ ਨਾਮਲੂਮ ਵਿਅਕਤੀ ਦੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੀ ਗਈ ਲਾਸ਼ ਪਈ ਹੈ। ਪੁਲਿਸ ਵਲੋਂ ਮੌਕੇ ਉਤੇ ਪਹੁੰਚ ਕੇ ਮ੍ਰਿਤਕ ਬਾਰੇ ਪੜਤਾਲ ਕੀਤੀ ਗਈ ਜਿਸਦੀ ਸ਼ਨਾਖਤ ਦਵਾਰਕਾ ਦਾਸ ਉਰਫ ਦਵਿੰਦਰ ਪੁੱਤਰ ਹੁਸਨ ਚੰਦ ਵਾਸੀ ਆਦਰਸ਼ ਨਗਰ ਰੂਪਨਗਰ ਵਜੋਂ ਹੋਈ। ਮ੍ਰਿਤਕ 7 ਸਤੰਬਰ ਦੀ ਰਾਤ ਕਰੀਬ 09 ਵਜੇ ਤੋਂ ਬਾਅਦ ਲਾਪਤਾ ਸੀ। ਜਿਸਦੇ ਸਬੰਧ ਵਿੱਚ ਮੁਕੱਦਮਾਂ ਨੰਬਰ 197, ਮਿਤੀ 08.09.2023 ਅ/ਧ 302, 34 ਆਈ.ਪੀ.ਸੀ, ਥਾਣਾ ਸਿਟੀ, ਰੂਪਨਗਰ ਵਿਖੇ ਦਰਜ ਕੀਤਾ ਗਿਆ।

ਜਿਸ ਉਪਰੰਤ ਉਨ੍ਹਾਂ ਵਲੋਂ ਮੌਕੇ ਉਤੇ ਪਹੁੰਚ ਕੇ ਐਸ.ਪੀ. ਨਵਨੀਤ ਸਿੰਘ ਮਾਹਲ ਦੀ ਅਗਵਾਈ ਹੇਠ ਡੀ.ਐਸ.ਪੀ (ਜਾਂਚ) ਮਨਵੀਰ ਸਿੰਘ ਬਾਜਵਾ, ਡੀ.ਐਸ.ਪੀ-ਸਬ ਡਬਵੀਜਨ ਤਰਲੋਚਨ ਸਿੰਘ, ਅਤੇ ਇੰਸ. ਸਤਨਾਮ ਸਿੰਘ ਅਤੇ ਮੁੱਖ ਅਫਸਰ ਥਾਣਾ ਸਿਟੀ ਰੂਪਨਗਰ ਇੰਸ. ਪਵਨ ਕੁਮਾਰ ਦੀਆ ਅਲੱਗ-ਅਲੱਗ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕਰਕੇ ਉਕਤ ਕਤਲ ਕੇਸ ਨੂੰ ਟਰੇਸ ਕਰਨ ਲਈ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ।

ਜ਼ਿਲ੍ਹਾ ਪੁਲਿਸ ਮੁੱਖੀ ਨੇ ਦੱਸਿਆ ਕਿ ਜਾਂਚ ਟੀਮਾਂ ਵਲੋਂ ਵਿਗਿਆਨਕ ਅਤੇ ਤਕਨੀਕੀ ਢੰਗਾਂ ਨਾਲ ਵੱਖ-ਵੱਖ ਪਹਿਲੂਆਂ ਉਤੇ ਤਫਤੀਸ਼ ਕੀਤੀ ਗਈ ਅਤੇ ਤਫਤੀਸ਼ ਉਪਰੰਤ ਕਤਲ ਵਿੱਚ 03 ਵਿਅਕਤੀਆਂ ਦੀ ਸ਼ਾਮੂਲੀਅਤ ਸਾਹਮਣੇ ਆਈ ਹੈ। ਜਿਸ ਵਿਚ, ਮੁੱਖ ਦੋਸ਼ੀ ਸੁਨੀਲ ਕੁਮਾਰ ਅਤੇ ਇਸ ਦਾ ਬੇਟਾ ਸ਼ਿਵਮ ਵਾਸੀ ਮਕਾਨ ਨੰਬਰ 21 ਸ਼ਾਮਪੁਰਾ ਥਾਣਾ ਸਿਟੀ ਰੂਪਨਗਰ ਹਾਲ ਵਾਸੀ ਰਤਨ ਨਗਰ ਟਾਈਪ ਐਫ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਕਤਲ ਦੀ ਵਜਾ ਰੰਜਿਸ਼ ਸਾਹਮਣੇ ਆਈ ਹੈ ਜਿਸ ਤਹਿਤ ਮ੍ਰਿਤਕ ਅਤੇ ਦੋਸ਼ੀ ਸੁਨੀਲ ਕੁਮਾਰ ਇੱਕੋ ਦੁਕਾਨ ਡੀ.ਸੀ.ਐਮ ਕਲਾਥ ਹਾਊਸ ਰੂਪਨਗਰ ਵਿਖੇ ਕੰਮ ਕਰਦੇ ਸਨ ਅਤੇ ਸੁਨੀਲ ਕੁਮਾਰ ਅਰਸਾ ਕਰੀਬ 2 ਸਾਲ ਤੋਂ ਮ੍ਰਿਤਕ ਨਾਲ ਇਸ ਗੱਲ ਨੂੰ ਲੈ ਕੇ ਈਰਖਾ ਕਰਦਾ ਸੀ ਕਿ ਦੁਕਾਨ ਦੇ ਮਾਮਲਿਆਂ ਵਿੱਚ ਮ੍ਰਿਤਕ ਨੇ ਉਸਦੀ ਬੜੀ ਗਲਤ ਸਾਖ ਬਣਾ ਦਿੱਤੀ ਸੀ। ਅਤੇ ਇਸੇ ਕਾਰਨ ਉਸਦੇ ਦੁਕਾਨ ਮਾਲਕ ਉਸਨੂੰ ਚੰਗਾ ਨਹੀਂ ਸਮਝਦੇ ਸੀ ਜੋ ਇਸ ਗੱਲ ਤੋਂ ਬਹੁਤ ਪਰੇਸ਼ਾਨ ਸੀ ਅਤੇ ਉਸਨੇ ਇਹ ਗੱਲ ਆਪਣੇ ਬੇਟੇ ਸ਼ਿਵਮ ਅਤੇ (ਭਤੀਜਾ ਜੋ ਨਬਾਲਿਗ ਹੈ) ਨਾਲ ਸਾਂਝੀ ਕੀਤੀ। ਜਿਸ ਉਪਰੰਤ ਉਨ੍ਹਾਂ ਨੇ ਦਵਾਰਕਾ ਦਾਸ ਉਰਫ ਦਵਿੰਦਰ ਨੂੰ ਮਾਰਨ ਦੀ ਸਾਜਿਸ਼ ਬਣਾਈ ਅਤੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ।

ਐਸ.ਐਸ.ਪੀ ਨੇ ਦੱਸਿਆ ਕਿ ਮੁਕੱਦਮਾ ਵਿੱਚ ਦੋਸ਼ੀ ਸੁਨੀਲ ਕੁਮਾਰ ਅਤੇ ਉਸਦਾ ਲੜਕਾ ਸ਼ਿਵਮ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਹਨਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਵੇਗਾ ਜਿਨ੍ਹਾਂ ਕੋਲੋ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਅਤੇ ਹਥਿਆਰ ਸਮੇਤ ਹੋਰ ਸਮਾਨ ਬਰਾਮਦ ਕੀਤਾ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

12 ਸਾਲਾ ਬੱਚੇ ਨੇ ਪੱਖੇ ਨਾਲ ਲਿਆ ਫਾਹਾ, ਮਾਤਾ-ਪਿਤਾ ਦੀ ਹੋ ਚੁੱਕੀ ਹੈ ਮੌ+ਤ, ਭੈਣ ਨਾਲ ਰਹਿੰਦਾ ਸੀ

ਨਸ਼ਾ ਵਿਰੋਧੀ ਮੁਹਿੰਮ: ਕਾਨੂੰਨੀ ਕਾਰਵਾਈ ਪਿੱਛੋਂ ਪਰਵਿੰਦਰ ਝੋਟਾ ਜੇਲ੍ਹ ’ਚੋਂ ਰਿਹਾਅ