ਗੁਰਦਾਸ ਮਾਨ ਦਾ ਨਵਾਂ ਵੀਡੀਓ ਗੀਤ ਜਲਦ ਹੋ ਸਕਦਾ ਹੈ ਰਿਲੀਜ਼

ਚੰਡੀਗੜ੍ਹ, 16 ਸਤੰਬਰ 2023 – ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਜਲਦ ਹੀ ਆਪਣਾ ਨਵਾਂ ਵੀਡੀਓ ਗੀਤ ਰਿਲੀਜ਼ ਕਰ ਸਕਦੇ ਹਨ। ਉਨ੍ਹਾਂ ਨੇ ਕੈਨਬਰਾ ਵਿੱਚ ਇੱਕ ਸਟੇਜ ਸ਼ੋਅ ਦੌਰਾਨ ਆਪਣਾ ਨਵਾਂ ਗੀਤ ‘ਦੂਰ ਨਿਮਾਣੀਆਂ ਦਾ ਮਾਨ’ ਗਾਇਆ। ਹਾਲਾਂਕਿ ਇਸ ਗੀਤ ਦਾ ਵੀਡੀਓ ਅਜੇ ਸ਼ੂਟ ਨਹੀਂ ਹੋਇਆ ਹੈ।

ਗੁਰਦਾਸ ਮਾਨ ਇਸ ਸਮੇਂ ਵਿਦੇਸ਼ ਵਿੱਚ ਹਨ। ਦੱਸਿਆ ਜਾ ਰਿਹਾ ਹੈ ਕਿ ਭਾਰਤ ਪਰਤਣ ਤੋਂ ਬਾਅਦ ਉਹ ਜਲਦ ਹੀ ਪੰਜਾਬ ਆਉਣਗੇ ਅਤੇ ਵੀਡੀਓ ਸਮੇਤ ਪ੍ਰਸ਼ੰਸਕਾਂ ਨੂੰ ਆਪਣਾ ਗੀਤ ਪੇਸ਼ ਕਰਨਗੇ। ਜਦੋਂ ਗੁਰਦਾਸ ਮਾਨ ਨੇ ਕੈਨਬਰਾ ਵਿੱਚ ਇਹ ਗੀਤ ਗਾਇਆ ਤਾਂ ਉਹ ਭਾਵੁਕ ਹੁੰਦੇ ਨਜ਼ਰ ਆਏ। ਕੈਨਬਰਾ ਵਿੱਚ ਗੁਰਦਾਸ ਮਾਨ ਦੇ ਇਸ ਨਵੇਂ ਗੀਤ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਬੜੇ ਧਿਆਨ ਨਾਲ ਸੁਣਦੇ ਰਹੇ। ਗੀਤ ਖਤਮ ਹੋਣ ਤੋਂ ਬਾਅਦ ਸਰੋਤਿਆਂ ਨੇ ਗੁਰਦਾਸ ਮਾਨ ਦੇ ਇਸ ਗੀਤ ਦਾ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ।

ਗੁਰਦਾਸ ਮਾਨ ਵੱਲੋਂ ਆਪਣੀ ਸਟੇਜ ਪਰਫਾਰਮੈਂਸ ਦੌਰਾਨ ਗਾਇਆ ਇਹ ਗੀਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿੱਚ ਪੰਜਾਬ ਦੀਆਂ ਧਾਰਮਿਕ ਭਾਵਨਾਵਾਂ ਅਤੇ ਸੱਭਿਆਚਾਰ ਨੂੰ ਬਿਆਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਗੁਰਦਾਸ ਮਾਨ ਪੰਜਾਬ ਦੇ ਸੱਭਿਆਚਾਰ ਅਤੇ ਵਿਰਸੇ ਨਾਲ ਸਬੰਧਤ ਕਈ ਗੀਤ ਗਾ ਚੁੱਕੇ ਹਨ। ਹੁਣ ਕਾਫੀ ਸਮੇਂ ਬਾਅਦ ਉਨ੍ਹਾਂ ਦਾ ਨਵਾਂ ਧਾਰਮਿਕ ਗੀਤ ਆ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਮ੍ਰਿਤਸਰ: ਬਾਰਡਰ ਪਾਰ ਕਰਕੇ ਭਾਰਤੀ ਸਰਹੱਦ ‘ਚ ਦਾਖ਼ਲ ਹੋਇਆ ਪਾਕਿਸਤਾਨੀ ਨੌਜਵਾਨ ਗ੍ਰਿਫਤਾਰ

ਲੋਕਾਂ ਵੱਲੋਂ 2 ਪੁਲਿਸ ਮੁਲਾਜ਼ਮਾਂ ਨੂੰ ਹੈਰੋਇਨ ਸਮੇਤ ਫੜਨ ਦਾ ਮਾਮਲਾ: SSP ਨੇ ਕਿਹਾ – ਮੁਲਾਜ਼ਮ ਸੀਕਰੇਟ ਅਪਰੇਸ਼ਨ ‘ਤੇ ਗਏ ਸੀ