ਫ਼ਿਰੋਜ਼ਪੁਰ/ਜਲੰਧਰ, 16 ਸਤੰਬਰ 2023 – ਸਤਲੁਜ ਦਰਿਆ ਰਾਹੀਂ ਪਾਕਿਸਤਾਨ ਤੋਂ ਲਿਆਂਦੀ ਗਈ 50 ਕਿਲੋ ਹੈਰੋਇਨ ਦੀ ਖੇਪ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮਲਕੀਤ ਸਿੰਘ ਉਰਫ਼ ਕਾਲੀ ਤੋਂ ਪੁੱਛਗਿੱਛ ਕਰਨ ਮਗਰੋਂ ਸਰਹੱਦ ਨਾਲ ਲੱਗਦੇ ਪਿੰਡ ਟੇਂਡੀਵਾਲਾ ਦੇ ਖੇਤਾਂ ਵਿੱਚੋਂ ਬਰਾਮਦ ਹੋਈ ਹੈਰੋਇਨ ਦੇ ਦੋ ਪੈਕੇਟ ਪੁਲਿਸ ਮੁਲਾਜ਼ਮਾਂ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਗਈ।
ਹਾਲਾਂਕਿ, ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਿਆ ਜਿਸ ਵਿੱਚ ਬੀਐਸਐਫ ਦੇ ਜਵਾਨ ਦੋ ਵਰਦੀਧਾਰੀ ਪੁਲਿਸ ਮੁਲਾਜ਼ਮਾਂ ਦੀ ਕਾਰ ਦੇ ਬੋਨਟ ‘ਚੋ ਹੈਰੋਇਨ ਦੇ ਪੈਕਟ ਕੱਢਦੇ ਹੋਏ ਦਿਖਾਈ ਦਿੱਤੇ। ਦੋਵਾਂ ਪੈਕਟਾਂ ‘ਚੋਂ 1 ਕਿਲੋ 710 ਗ੍ਰਾਮ ਹੈਰੋਇਨ ਬਰਾਮਦ ਹੋਈ। ਦਰਅਸਲ ਵੀਰਵਾਰ ਦੇਰ ਰਾਤ ਪਿੰਡ ਜੱਲੇਕੇ ਮੋੜ ਤੋਂ ਟੇਂਡੀਵਾਲਾ ਤੋਂ ਇੱਕ ਕਾਰ ਵਿੱਚ ਜਾ ਰਹੇ ਦੋ ਪੁਲਿਸ ਮੁਲਾਜ਼ਮਾਂ ਦੀ ਕਾਰ ਦੇ ਬੋਨਟ ਵਿੱਚੋਂ ਹੈਰੋਇਨ ਦੇ ਦੋ ਪੈਕਟ ਬਰਾਮਦ ਹੋਣ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ।
ਜਲੰਧਰ ਪੁਲਿਸ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਗੁਪਤ ਕਾਰਵਾਈ ਸੀ। ਪੁਲੀਸ ਮੁਲਾਜ਼ਮ ਪਿੰਡ ਟੇਂਡੀਵਾਲਾ ਤੋਂ ਹੈਰੋਇਨ ਬਰਾਮਦ ਕਰਨ ਲਈ ਉਥੇ ਗਏ ਸਨ। ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਘੇਰ ਕੇ ਹੈਰੋਇਨ ਦੀ ਖੇਪ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲੀਸ ਮੁਲਾਜ਼ਮਾਂ ਨੇ ਇਸ ਨੂੰ ਬੋਨਟ ਵਿੱਚ ਛੁਪਾ ਲਿਆ। ਜਲੰਧਰ (ਦਿਹਾਤੀ) ਦੇ ਐਸਐਸਪੀ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਕਰੀਬ ਇੱਕ ਮਹੀਨੇ ਤੋਂ ਇੱਕ ਅਪਰੇਸ਼ਨ ਚੱਲ ਰਿਹਾ ਹੈ।
23 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ 2 ਕਿਲੋ ਬਰਾਮਦ ਹੋਣੀ ਬਾਕੀ ਹੈ। ਰਿਮਾਂਡ ਦੌਰਾਨ ਮਲਕੀਤ ਕਾਲੀ ਨੇ ਦੱਸਿਆ ਕਿ ਜੇਕਰ ਉਹ ਵੀਰਵਾਰ ਸ਼ਾਮ ਤੱਕ ਉਸ ਦੇ ਪਿੰਡ ‘ਚ ਦੱਬੀ ਗਈ 2 ਕਿਲੋ ਹੈਰੋਇਨ ਬਰਾਮਦ ਕਰਨਾ ਚਾਹੁੰਦਾ ਹੈ ਤਾਂ ਉਹ ਕਰ ਸਕਦੇ ਹਨ ਨਹੀਂ ਤਾਂ ਉਸ ਦੇ ਸਾਥੀ ਉਸ ਹੈਰੋਇਨ ਨੂੰ ਉਥੋਂ ਲੈ ਕੇ ਜਾਣਗੇ।
ਇਸ ਕਾਰਨ ਐਸ.ਐਚ.ਓ. ਨੇ ਇੱਕ ਪੁਲਿਸ ਪਾਰਟੀ ਜੋ ਕਿ ਪਹਿਲਾਂ ਹੀ ਫ਼ਿਰੋਜ਼ਪੁਰ ਵਿਖੇ ਇੱਕ ਕੇਸ ‘ਚ ਪੁੱਛਗਿੱਛ ਕਰਨ ਲਈ ਗਈ ਹੋਈ ਸੀ, ਨੇ ਜਲਦਬਾਜ਼ੀ ਵਿੱਚ ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਮਲਕੀਤ ਕਾਲੀ ਦੇ ਪਿੰਡ ਜਾ ਕੇ ਉਥੋਂ ਹੈਰੋਇਨ ਬਰਾਮਦ ਕਰ ਲੈਣ ਅਤੇ ਉੱਥੋਂ ਦੀ ਸਥਾਨਕ ਪੁਲਿਸ ਨੂੰ ਸੂਚਿਤ ਕਰਨ ਅਤੇ ਕੇਸ ਦਰਜ ਕਰਵਾ ਦੇਣ। ਪਿੰਡ ਵਿੱਚ ਗਈ ਪੁਲਿਸ ਪਾਰਟੀ ਨੇ ਉਕਤ ਥਾਂ ਤੋਂ 2 ਪੈਕਟ ਹੈਰੋਇਨ ਬਰਾਮਦ ਕੀਤੀ।
ਉਥੋਂ ਬਰਾਮਦਗੀ ਤੋਂ ਬਾਅਦ ਉਸ ਦੇ ਪਿੰਡ ‘ਚ 25 ਕਿਲੋ ਹੈਰੋਇਨ ਬਰਾਮਦ ਹੋਣ ਦਾ ਪਤਾ ਲੱਗਾ। ਪਿੰਡ ਵਾਸੀਆਂ ਦੇ ਇਸ ਇਰਾਦੇ ਨੂੰ ਭਾਂਪਦਿਆਂ ਪੁਲਿਸ ਪਾਰਟੀ ਨੇ ਉਥੋਂ ਜਾਣਾ ਮੁਨਾਸਿਬ ਸਮਝਿਆ ਅਤੇ ਐਸ.ਐਸ.ਓ. ਨੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ | ਜਦੋਂ ਪਿੰਡ ਵਾਸੀਆਂ ਨੇ ਕਾਰ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਪੁਲਸ ਪਾਰਟੀ ਨੇ ਤੇਜ਼ੀ ਨਾਲ ਕਾਰ ਦੇ ਅੱਗੇ ਜਾ ਕੇ ਬਰਾਮਦ ਕੀਤੀ ਹੈਰੋਇਨ ਨੂੰ ਬੋਨਟ ‘ਚ ਛੁਪਾ ਕੇ ਬੀ.ਐੱਸ.ਐੱਫ ਦੀ ਚੌਕੀ ‘ਤੇ ਕਾਰ ਨੂੰ ਰੋਕ ਲਿਆ।
ਐਸਐਸਪੀ ਨੇ ਕਿਹਾ ਕਿ ਵਾਇਰਲ ਹੋਈ ਵੀਡੀਓ ਉਨ੍ਹਾਂ ਦੇ ਇੱਕ ਅਪਰੇਸ਼ਨ ਦਾ ਹਿੱਸਾ ਹੈ। ਜਿਸ ਵਿੱਚ ਬੀਐਸਐਫ ਦੇ ਜਵਾਨ ਕਾਰ ਦੇ ਬੋਨਟ ਵਿੱਚੋਂ ਹੈਰੋਇਨ ਕੱਢ ਰਹੇ ਹਨ। ਐਸਐਸਪੀ ਛੀਨਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਜੋ ਹੈਰੋਇਨ ਦੀ ਤਸਕਰੀ ਜਾਰੀ ਰੱਖਣਾ ਚਾਹੁੰਦੇ ਹਨ ਅਤੇ ਪੁਲੀਸ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ।