ਹਰਚੰਦ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਵੱਲੋਂ ਡੀ.ਐਮ.ਓਜ਼. ਨੂੰ 33,000 ਬੂਟੇ ਲਗਾਉਣ ਤੇ ਕੀਤਾ ਸਨਮਾਨਿਤ

ਚੰਡੀਗੜ੍ਹ, 18 ਸਤੰਬਰ 2013 – ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋ ਪੰਜਾਬ ਨੂੰ ਹਰਿਆ ਭਰਿਆਂ ਰੱਖਣ ਲਈ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਸ਼ਹੀਦ ਭਗਤ ਸਿੰਘ ਹਰਿਆਵਲੀ ਲਹਿਤ ਤਹਿਤ ਪੰਜਾਬ ਮੰਡੀ ਬੋਰਡ ਵੱਲੋ 50,000 ਬੂਟੇ ਲਗਾਉਣ ਦੀ ਮੁਹਿੰਮ ਤਹਿਤ 33,000 ਲੱਗ ਚੁੱਕੇ ਬੂਟਿਆਂ ਲਈ ਵੱਖ ਵੱਖ ਜਿਲਿਆਂ ਦੇ ਡੀ.ਐਮ.ਓਜ਼. ਨੂੰ ਸਨਮਾਨਿਤ ਕੀਤਾ ਗਿਆ।

ਵਾਤਾਵਰਣ ਨੂੰ ਬਚਾਉਣਾ ਸਾਫ ਸੁਥਰਾ ਰੱਖਣਾ, ਹਰਿਆਲੀ ਪੈਦਾ ਕਰਨਾ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਹੈ। ਤੁਸੀ ਆਪਣੀ ਬਜੁਰਗਾ ਦੀ ਯਾਦ ਵਿੱਚ ਦਰਖਤ ਲਗਾਉ ਅਤੇ ਆਪਣੇ ਆਪ ਦੀ ਯਾਦ ਵਿੱਚ ਵੀ ਇੱਕ ਬੂਟਾ ਜਰੂਰ ਲਗਾਉ ਤਾਂ ਜੋ ਤੁਹਾਨੂੰ ਮਾਨ ਮਹਿਸੂਸ ਹੋ ਸਕੇ ਕਿ ਇਹ ਬੂਟਾ ਮੇਰਾ ਲਾਇਆ ਹੋਇਆ ਹੈ। ਇਸਦੇ ਨਾਲ ਇੱਕ ਤਾ ਬੂਟਿਆਂ ਦੀ ਸਹੀ ਸੰਭਾਲ ਹੋਵੇਗੀ ਅਤੇ ਦੂਜਾ ਮੰਡੀ ਦਾ ਵਾਤਾਵਰਣ ਸਾਫ ਰਹੇਗਾ।

ਪੰਜਾਬ ਦੀਆਂ ਵੱਖ ਵੱਖ ਮੰਡੀਆਂ ਵਿੱਚ ਨਿੱਜੀ ਤੋਰ ਤੇ ਜਾ ਕੇ ਪੰਜਾਬ ਮੰਡੀ ਬੋਰਡ, ਮਾਰਕੀਟ ਕਮੇਟੀਆਂ ਦੇ ਅਧਿਕਾਰੀਆਂ, ਕਰਮਚਾਰੀਆਂ, ਆੜ੍ਹਤੀਆਂ ਐਸੋਸੀਏਸ਼ਨਾ ਅਤੇ ਐਨ.ਜੀ.ਓਜ਼. ਦੇ ਸਹਿਯੋਗ ਨਾਲ ਪੌਦੋ ਲਗਾਉਣ ਦੀ ਸੁਰੂਆਤ ਕੀਤੀ ਗਈ, ਜਿਸ ਨਾਲ ਸਬੰਧਤ ਇਲਾਕੇ ਦੇ ਵਸਨੀਕਾਂ, ਆੜਤੀਆਂ ਦੇ ਨਾਲ ਨਾਲ ਮੰਡੀ ਬੋਰਡ ਦੇ ਮੁਲਾਜ਼ਮਾਂ ਵਿੱਚ ਵੀ ਇਸ ਮੁਹਿੰਮ ਪ੍ਰਤੀ ਭਾਰੀ ਉਤਸ਼ਾਹ ਪਾਇਆ ਗਿਆ।

ਇਸ ਮੁਹਿੰਮ ਤਹਿਤ ਸਾਲ 2023-24 ਦੌਰਾਨ ਵੱਖ ਵੱਖ ਮੰਡੀਆਂ ਵਿੱਚ ਮਿਤੀ 30.09.2023 ਤੱਕ 50,000 ਪੌਦੋ ਦਾ ਟੀਚਾ ਮਿੱਥਿਆ ਗਿਆ ਸੀ। ਪੰਜਾਬ ਮੰਡੀ ਬੋਰਡ ਅਧੀਨ ਆਉਂਦੇ ਸਮੂਹ ਜਿਲਾ ਮੰਡੀ ਅਫਸਾਂ ਨੂੰ ਦਿੱਤੇ ਗਏ ਨਿਰਦੇਸ਼ਾ ਤਹਿਤ ਉਨ੍ਹਾਂ ਵੱਲੋ ਇਸ ਕੰਮ ਵਿੱਚ ਪੂਰਾ ਉਤਸ਼ਾਹ ਦਿਖਾਉਂਦੇ ਹੋਏ ਪੌਦੇ (ਸਮੇਤ ਟ੍ਰੀ ਗਾਰਡ) 100 ਪ੍ਰਸੈਂਟ ਸਾਂਭ ਸੰਭਾਲ ਦੇ ਟੀਚੇ ਨਾਲ ਲਗਵਾਏ ਗਏ ਹਨ। ਇਸ ਸਬੰਧੀ ਸ੍ਰੀ ਮਨਦੀਪ ਸਿੰਘ ਜਿਲ੍ਹਾ ਮੰਡੀ ਅਫਸਰ ਸ੍ਰੀ ਫਤਿਹਗੜ੍ਹ ਸਾਹਿਬ(3200 ਬੂਟੇ), ਸ੍ਰੀ ਜਸਪਾਲ ਸਿੰਘ ਘੁਮਾਣ, ਜਿਲ੍ਹਾ ਮੰਡੀ ਅਫਸਰ ਸੰਗਰੂਰ(3112 ਬੂਟੇ), ਸ੍ਰੀ ਮਨਿੰਦਰਜੀਤ ਸਿੰਘ ਬੇਦੀ ਜਿਲ੍ਹਾ ਮੰਡੀ ਅਫਸਰ ਫਿਰੋਜ਼ਪੁਰ (1846 ਬੂਟੇ) ਅਤੇ ਅਜੇਪਾਲ ਸਿੰਘ ਬਰਾੜ ਜਿਲ੍ਹਾ ਮੰਡੀ ਅਫਸਰ ਪਟਿਆਲ਼ਾ (ਪ੍ਰੋਜੈਕਟ)(ਬਤੋਰ ਕੋਆਰਡੀਨੇਟਰ) ਨੂੰ ਸਭ ਤੋਂ ਵੱਧ ਪੌਦੇ ਲਗਵਾਉਂਣ ਦੇ ਇਵਜ਼ ਵਿੱਚ ਹੌਸਲਾ ਅਫਜ਼ਾਈ ਕਰਦੇ ਹੋਏ ਪ੍ਰਸੰਸਾ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ ਹੈ।ਜੇਕਰ ਇਹ ਪੌਦੇ ਟੈਂਡਰ ਪ੍ਰਕਿਰਿਆ ਰਾਹੀ ਸਰਕਾਰੀ ਰੇਟਾਂ ਤੇ ਲਗਵਾਏ ਜਾਂਦੇ ਤਾਂ ਇਨ੍ਹਾਂ ਪੌਦਿਆ ਨੂੰ ਲਗਾਉਣ ਤੇ ਲਗਭਗ 8.85 ਕਰੋੜ ਰੁਪਏ ਦਾ ਖਰਚਾ ਆਉਣਾ ਸੀ।

ਆੜ੍ਹਤੀਆਂ ਐਸੋਸੀਏਸ਼ਨਾ, ਐਨ.ਜੀ.ਓਜ਼., ਤੇ ਕਿਸਾਨ ਜਥੇਬੰਦੀਆਂ ਨਾਲ ਕੀਤੀਆਂ ਗਈਆਂ ਮੀਟਿੰਗਾ ਸਦਕਾ ਇਸ ਮੁਹਿੰਮ ਤਹਿਤ ਉਹਨਾਂ ਵੱਲੋ ਇਹ ਪੋਦੇ ਫ੍ਰੀ ਆਫ ਕਾਸਟ ਲਗਾਏ ਗਏ ਹਨ ਜਿਸ ਨਾਲ ਪੰਜਾਬ ਮੰਡੀ ਬੋਰਡ ਉੱਪਰ ਕੋਈ ਵਿੱਤੀ ਬੋਝ ਵੀ ਨਹੀ ਪਿਆ। ਆਪ ਜੀ ਨੂੰ ਯਕੀਨ ਦਿਵਾਉਂਦਾ ਹਾ ਕਿ ਮੇਰੇ ਵੋੱਲੋ ਅਗਾਂਹ ਤੋਂ ਵੀ ਅਜਿਹੇ ਉਪਰਾਲੇ ਅਤੇ ਮਹੱਤਵਪੂਰਨ ਪ੍ਰਾਪਤੀਆਂ ਕਰਨ ਲਈ ਅਣਥੱਕ ਮਹਨਤ ਕੀਤੀ ਜਾਂਦੀ ਰਹੇਗੀ, ਜਿਸ ਨਾਲ ਪੰਜਾਬ ਸਰਕਾਰ ਅਤੇ ਮਹਿਕਮੇ ਦਾ ਅਕਸ ਉੱਚਾ ਹੋਵੇ। ਇਸ ਮੋਕੇ ਅੰਮ੍ਰਿਤ ਕੋਰ ਗਿੱਲ ਸਕੱਤਰ ਪੰਜਾਬ ਮੰਡੀ ਬੋਰਡ, ਰਾਹੁਲ ਗੁਪਤਾ ਵਧੀਕ ਸਕੱਤਰ, ਗੁਰਦੀਪ ਸਿੰਘ ਇੰਜੀਨੀਅਰ ਇਨ ਚੀਫ, ਜਤਿੰਦਰ ਸਿੰਘ ਭੰਗੂ ਚੀਫ ਇੰਜੀਨੀਅਰ, ਸਮੂਹ ਜਿਲਾ ਮੰਡੀ ਅਫਸਰ, ਅਤੇ ਹੋਰ ਕਈ ਅਧਿਕਾਰੀ ਸਾਹਿਬਾਨ ਹਾਜਰ ਰਹੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਸ਼ੇ ਦੀ ਹਾਲਤ ਵਿੱਚ ਸੜਕ ਕਿਨਾਰੇ ਬੇਹੋਸ਼ ਪਿਆ ਮਿਲਿਆ ਨੌਜਵਾਨ, 108 ਐਮਬੂਲੈਂਸ ਵਿੱਚ ਸਿਵਲ ਹਸਪਤਾਲ ਪਹੁੰਚਾਇਆ

ਜੇਲ੍ਹ ‘ਚੋਂ ਲਾਰੈਂਸ ਦੀ ਵੀਡੀਓ ਕਾਲ ‘ਤੇ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ ?