ਨੌਜਵਾਨ ਮੁੰਡੇ-ਕੁੜੀ ਨੇ ਸੜਕ ‘ਤੇ ਕੀਤਾ ਹਾਈ ਵੋਲਟੇਜ ਡਰਾਮਾ: ਨਸ਼ੇ ‘ਚ ਲੜਕੀ ਸੜਕ ‘ਤੇ ਲੇਟੀ

  • ਪੁਲਿਸ ਰਹੀ ਬੇਵੱਸ, ਥਾਣੇ ‘ਚ ਮੰਗੀ ਮਾਫੀ

ਮੋਹਾਲੀ, 20 ਸਤੰਬਰ 2023 – ਮੋਹਾਲੀ ਦੇ ਜ਼ੀਰਕਪੁਰ ‘ਚ ਇਕ ਨੌਜਵਾਨ ਅਤੇ ਲੜਕੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਦੋਵੇਂ ਨਸ਼ੇ ਦੀ ਹਾਲਤ ‘ਚ ਸੜਕ ‘ਤੇ ਹੰਗਾਮਾ ਕਰ ਰਹੇ ਹਨ। ਲੜਕੀ ਨੇ ਵਾਰ-ਵਾਰ ਸੜਕ ‘ਤੇ ਲੇਟ ਕੇ ਹਾਈ ਵੋਲਟੇਜ ਡਰਾਮਾ ਕੀਤਾ। ਦੋਵਾਂ ਦਾ ਹਾਈ ਵੋਲਟੇਜ ਡਰਾਮਾ ਦੇਖਣ ਲਈ ਮੌਕੇ ‘ਤੇ ਭੀੜ ਇਕੱਠੀ ਹੋ ਗਈ। ਪੁਲਿਸ ਮੁਲਾਜ਼ਮ ਵੀ ਉਨ੍ਹਾਂ ਸਾਹਮਣੇ ਬੇਵੱਸ ਨਜ਼ਰ ਆਏ। ਪੁਲਿਸ ਨੇ ਵੀ ਦੋਵਾਂ ਦੀ ਵੀਡੀਓ ਬਣਾ ਲਈ ਹੈ। ਨੌਜਵਾਨ ਅਤੇ ਲੜਕੀ ਦੋਵੇਂ ਜ਼ੀਰਕਪੁਰ ਦੇ ਰਹਿਣ ਵਾਲੇ ਹਨ ਅਤੇ ਵਾਇਰਲ ਵੀਡੀਓ ਸੋਮਵਾਰ ਰਾਤ ਦੀ ਹੈ।

ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵੀਡੀਓ ‘ਚ ਨਜ਼ਰ ਆ ਰਹੀ ਲੜਕੀ ਨੇ ਸੋਮਵਾਰ ਰਾਤ ਕਰੀਬ 10:30 ਵਜੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਸੀ ਕਿ ਉਸਦਾ ਮੋਬਾਈਲ ਫ਼ੋਨ ਅਤੇ ਚੇਨ ਖੋਹ ਲਈ ਗਈ ਹੈ। ਇਸ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੂੰ ਮੌਕੇ ‘ਤੇ ਦੋ ਲੜਕੀਆਂ ਖੜ੍ਹੀਆਂ ਮਿਲੀਆਂ। ਜਿਵੇਂ ਹੀ ਪੁਲਿਸ ਉੱਥੇ ਪਹੁੰਚੀ ਤਾਂ ਇੱਕ ਲੜਕੀ ਉਥੋਂ ਗਾਇਬ ਹੋ ਗਈ। ਕੁਝ ਸਮੇਂ ਬਾਅਦ ਉਥੇ ਖੜ੍ਹੀ ਲੜਕੀ ਦਾ ਦੋਸਤ ਵੀ ਮੌਕੇ ‘ਤੇ ਪਹੁੰਚ ਗਿਆ।

ਨਸ਼ੇ ਦੀ ਹਾਲਤ ‘ਚ ਲੜਕੀ ਨੇ ਸੜਕ ਦੇ ਵਿਚਕਾਰ ਖੜ੍ਹ ਕੇ ਰਾਹਗੀਰਾਂ ਨੂੰ ਰੋਕ ਕੇ ਪੁਲਸ ‘ਤੇ ਉਸ ਦਾ ਮੋਬਾਈਲ ਖੋਹਣ ਅਤੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਬਾਅਦ ਵਿੱਚ ਵੀਡੀਓ ਵਿੱਚ ਲੜਕੀ ਸੜਕ ਦੇ ਵਿਚਕਾਰ ਲੇਟ ਕੇ ਹਾਈ ਵੋਲਟੇਜ ਡਰਾਮਾ ਕੀਤਾ।

ਡਰਾਮਾ ਦੇਖ ਕੇ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜ਼ੀਰਕਪੁਰ ਥਾਣੇ ਤੋਂ ਮਹਿਲਾ ਪੁਲਸ ਨੂੰ ਬੁਲਾਇਆ ਗਿਆ। ਮਹਿਲਾ ਪੁਲੀਸ ਦੇ ਆਉਣ ਤੋਂ ਬਾਅਦ ਨੌਜਵਾਨ ਅਤੇ ਲੜਕੀ ਦੋਵਾਂ ਨੂੰ ਕਾਬੂ ਕਰਕੇ ਜ਼ੀਰਕਪੁਰ ਥਾਣੇ ਲਿਆਂਦਾ ਗਿਆ। ਇੱਥੇ ਦੋਵਾਂ ਖਿਲਾਫ ਡੀ.ਡੀ.ਆਰ. ਦਰਜ ਕੀਤੀ ਗਈ। ਇੱਥੋਂ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਮੈਡੀਕਲ ਜਾਂਚ ਤੋਂ ਬਾਅਦ ਕੁਝ ਸਮੇਂ ਬਾਅਦ ਲੜਕੀ ਅਤੇ ਉਸ ਦੇ ਸਾਥੀ ਦਾ ਨਸ਼ਾ ਉਤਰ ਗਿਆ। ਜਦੋਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਪੁਲਸ ਮੁਲਾਜ਼ਮਾਂ ਤੋਂ ਮੁਆਫੀ ਮੰਗਣੀ ਸ਼ੁਰੂ ਕਰ ਦਿੱਤੀ। ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਮਾਮਲੇ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਦੋਵਾਂ ਨੂੰ ਥਾਣੇ ਤੋਂ ਲਿਖਤੀ ਮੁਆਫ਼ੀ ਦੇ ਕੇ ਛੱਡ ਦਿੱਤਾ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੱਸ ਨਹਿਰ ਵਿੱਚ ਡਿੱਗਣ ਦੇ ਮਾਮਲੇ ‘ਚ ਡਰਾਈਵਰ ਅਤੇ ਕੰਡਕਟਰ ‘ਤੇ ਹੋਇਆ ਪਰਚਾ

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌ+ਤ: ਜਨਮ ਦਿਨ ਵਾਲੇ ਦਿਨ ਹੀ ਵਾਪਰਿਆ ਹਾਦਸਾ