- ਪਰਿਣੀਤੀ ਚੋਪੜਾ 24 ਸਤੰਬਰ ਨੂੰ ਬਣੇਗੀ ਰਾਘਵ ਚੱਢਾ ਦੀ ਦੁਲਹਨ
ਨਵੀਂ ਦਿੱਲੀ, 21 ਸਤੰਬਰ 2023 – ਪਰਿਣੀਤੀ ਚੋਪੜਾ 24 ਸਤੰਬਰ ਨੂੰ ਰਾਘਵ ਚੱਢਾ ਦੀ ਦੁਲਹਨ ਬਣੇਗੀ। ਪਰਿਣੀਤੀ ਅਤੇ ਰਾਘਵ ਦੀ ਮਹਿੰਦੀ ਦੀ ਰਸਮ ਮੰਗਲਵਾਰ 19 ਸਤੰਬਰ ਨੂੰ ਦਿੱਲੀ ਵਿੱਚ ਹੋਈ। ਇਸ ਦੌਰਾਨ ਇਹ ਜੋੜਾ ਕਾਫੀ ਖੂਬਸੂਰਤ ਲੱਗ ਰਿਹਾ ਸੀ। ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵੀ ਸਾਹਮਣੇ ਆਈ ਹੈ।
ਇਸ ਸਮੇਂ ਸਾਰਿਆਂ ਦੀਆਂ ਨਜ਼ਰਾਂ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ‘ਤੇ ਟਿਕੀਆਂ ਹੋਈਆਂ ਹਨ। ਇਹ ਸ਼ਾਹੀ ਜੋੜਾ 24 ਸਤੰਬਰ ਨੂੰ ਉਦੈਪੁਰ ਦੇ ਹੋਟਲ ਲੀਲਾ ਪੈਲੇਸ ‘ਚ ਵਿਆਹ ਦੇ ਬੰਧਨ ‘ਚ ਬੱਝੇਗਾ। ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਪਰਿਣੀਤੀ 17 ਸਤੰਬਰ ਨੂੰ ਮਹਿੰਦੀ ਅਤੇ ਹਲਦੀ ਦੀ ਰਸਮ ਲਈ ਮੁੰਬਈ ਤੋਂ ਦਿੱਲੀ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਏਅਰਪੋਰਟ ‘ਤੇ ਦੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮਹਿੰਦੀ ਦੀ ਰਸਮ 19 ਸਤੰਬਰ ਨੂੰ ਹੋਈ ਸੀ। ਇਹ ਰਸਮ ਰਾਘਵ ਚੱਢਾ ਦੇ ਘਰ ਹੋਈ।
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਘਰ ਉਨ੍ਹਾਂ ਦੇ ਵਿਆਹ ਲਈ ਸਜਾਏ ਗਏ ਹਨ। ਰਿਸ਼ਤੇਦਾਰ ਅਤੇ ਦੋਸਤ ਵੀ ਪਹੁੰਚ ਗਏ ਹਨ। ਜਿੱਥੇ ਪਰਿਣੀਤੀ ਦੇ ਘਰ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਹੈ, ਉੱਥੇ ਹੀ ਰਾਘਵ ਚੱਢਾ ਨੇ ਵੀ ਪਰਿਣੀਤੀ ਦੇ ਸਵਾਗਤ ਲਈ ਆਪਣੇ ਘਰ ਨੂੰ ਰੌਸ਼ਨੀਆਂ ਨਾਲ ਰੁਸ਼ਨਾਇਆ। ਪੰਡਾਰਾ ਰੋਡ ‘ਤੇ ਸਥਿਤ ਰਾਘਵ ਚੱਢਾ ਦੇ ਘਰ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਦੇਖੇ ਗਏ। ਵਿਆਹ ਦੀਆਂ ਤਿਆਰੀਆਂ ਅਤੇ ਸਜਾਵਟ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ।
ਪਰਿਣੀਤੀ ਚੋਪੜਾ-ਰਾਘਵ ਚੱਢਾ ਦੀ ਮਹਿੰਦੀ ਦੀ ਰਸਮ 19 ਸਤੰਬਰ ਨੂੰ ਦਿੱਲੀ ਵਿੱਚ ਬਹੁਤ ਧੂਮਧਾਮ ਨਾਲ ਹੋਈ। ਪਰਿਣੀਤੀ- ਰਾਘਵ ਦਾ ਵਿਆਹ 24 ਸਤੰਬਰ ਨੂੰ ਲੀਲਾ ਪੈਲੇਸ, ਉਦੈਪੁਰ ‘ਚ ਹੋਵੇਗਾ ਅਤੇ ਉਹ 23 ਨੂੰ ਜਾਣਗੇ। ਪਰਿਣੀਤੀ ਅਤੇ ਰਾਘਵ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ ਅਤੇ ਦੋਵੇਂ ਮਹਿੰਦੀ ‘ਚ ਕਾਫੀ ਕਿਊਟ ਲੱਗ ਰਹੇ ਸਨ।