ਅੱਜ ਏਸ਼ਿਆਈ ਖੇਡਾਂ ਦੇ ਛੇਵੇਂ ਦਿਨ ਭਾਰਤ ਨੇ ਜਿੱਤੇ 5 ਤਗਮੇ: ਟੈਨਿਸ ‘ਚ 1, ਨਿਸ਼ਾਨੇਬਾਜ਼ੀ ਵਿੱਚ 2 ਸੋਨ ਅਤੇ 2 ਚਾਂਦੀ ਦੇ ਜਿੱਤੇ ਤਗਮੇ

  • ਹੁਣ ਤੱਕ ਭਾਰਤ ਨੇ ਜਿੱਤੇ 30 ਤਗਮੇ

ਨਵੀਂ ਦਿੱਲੀ, 29 ਸਤੰਬਰ 2023 – ਅੱਜ 19ਵੀਆਂ ਏਸ਼ਿਆਈ ਖੇਡਾਂ ਦੇ ਛੇਵੇਂ ਦਿਨ ਭਾਰਤ ਨੇ ਹੁਣ ਤੱਕ 5 ਤਗਮੇ ਜਿੱਤੇ ਹਨ। ਚੀਨ ਦੇ ਹਾਂਗਜ਼ੂ ‘ਚ ਸ਼ੁੱਕਰਵਾਰ ਨੂੰ ਭਾਰਤੀ ਨਿਸ਼ਾਨੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਿਹਾ। ਨਿਸ਼ਾਨੇਬਾਜ਼ਾਂ ਨੇ ਅੱਜ 2 ਸੋਨੇ ਅਤੇ 2 ਚਾਂਦੀ ਦੇ ਤਗਮੇ ਜਿੱਤੇ। ਨਾਇਸ ਵਿੱਚ, ਰਾਮਕੁਮਾਰ ਰਾਮਨਾਥਨ ਅਤੇ ਸਾਕੇਤ ਮਾਈਨੇਨੀ ਨੇ ਪੁਰਸ਼ ਡਬਲਜ਼ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ।

ਇਸ ਨਾਲ ਭਾਰਤ ਨੇ 30 ਤਗਮੇ ਜਿੱਤ ਲਏ ਹਨ। ਜਿਸ ਵਿੱਚ 8 ਸੋਨ, 11 ਚਾਂਦੀ ਅਤੇ 11 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ ਤਮਗਾ ਸੂਚੀ ‘ਚ ਚੌਥੇ ਸਥਾਨ ‘ਤੇ ਆ ਗਿਆ ਹੈ। ਚੀਨ 173 ਤਮਗਿਆਂ ਨਾਲ ਪਹਿਲੇ, ਦੱਖਣੀ ਕੋਰੀਆ 88 ਨਾਲ ਦੂਜੇ ਅਤੇ ਜਾਪਾਨ 82 ਤਮਗਿਆਂ ਨਾਲ ਤੀਜੇ ਸਥਾਨ ‘ਤੇ ਹੈ।

ਭਾਰਤ ਨੇ 10 ਮੀਟਰ ਏਅਰ ਪਿਸਟਲ ਮਹਿਲਾ ਟੀਮ ਈਵੈਂਟ ਵਿੱਚ ਛੇਵੇਂ ਦਿਨ ਪਹਿਲਾ ਤਮਗਾ ਹਾਸਲ ਕੀਤਾ। ਈਸ਼ਾ ਸਿੰਘ, ਪਲਕ ਅਤੇ ਦਿਵਿਆ ਨੇ 1731 ਸਕੋਰ ਕਰਕੇ ਚਾਂਦੀ ਦਾ ਤਗਮਾ ਜਿੱਤਿਆ। ਇਸ ਈਵੈਂਟ ‘ਚ ਚੀਨ ਦੀ ਟੀਮ ਚੋਟੀ ‘ਤੇ ਰਹੀ। ਚੀਨੀ ਟੀਮ ਨੇ 1736 ਸਕੋਰ ਕਰਕੇ ਸੋਨ ਤਮਗਾ ਜਿੱਤਿਆ। ਜਦੋਂ ਕਿ ਚੀਨੀ ਤਾਈਪੇ ਦੀ ਟੀਮ ਨੇ 1723 ਸਕੋਰ ਕਰਕੇ ਕਾਂਸੀ ਦਾ ਤਗਮਾ ਜਿੱਤਿਆ।

ਪੁਰਸ਼ ਟੀਮ ਨੇ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ ਵਿੱਚ ਭਾਰਤ ਦਾ 7ਵਾਂ ਸੋਨ ਤਮਗਾ ਹਾਸਲ ਕੀਤਾ। ਐਸ਼ਵਰਿਆ ਪ੍ਰਤਾਪ ਸਿੰਘ, ਅਖਿਲ ਸ਼ਿਰੋਨ ਅਤੇ ਸਵਪਨਿਲ ਸੁਰੇਸ਼ ਨੇ 1769 ਸਕੋਰ ਕਰਕੇ ਸੋਨ ਤਮਗਾ ਜਿੱਤਿਆ। ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਇਹ ਪੰਜਵਾਂ ਸੋਨ ਤਗ਼ਮਾ ਹੈ। ਇਸ ਈਵੈਂਟ ਵਿੱਚ ਚੀਨ ਦੀ ਟੀਮ ਨੇ 1763 ਸਕੋਰ ਕਰਕੇ ਚਾਂਦੀ ਦਾ ਤਮਗਾ ਅਤੇ ਦੱਖਣੀ ਕੋਰੀਆ ਨੇ 1748 ਸਕੋਰ ਕਰਕੇ ਕਾਂਸੀ ਦਾ ਤਗਮਾ ਜਿੱਤਿਆ।

ਟੈਨਿਸ ਵਿੱਚ ਅੱਜ ਭਾਰਤ ਨੂੰ ਪੁਰਸ਼ ਡਬਲਜ਼ ਵਿੱਚ ਚਾਂਦੀ ਦਾ ਤਗ਼ਮਾ ਮਿਲਿਆ। ਭਾਰਤੀ ਜੋੜੀ ਸਾਕੇਤ ਮਾਈਨੇਨੀ ਅਤੇ ਰਾਮਕੁਮਾਰ ਰਾਮਨਾਥਨ ਨੂੰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਦੋਵਾਂ ਨੂੰ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ। ਚੀਨੀ ਤਾਈਪੇ ਦੇ ਜੇਸਨ ਅਤੇ ਯੂ-ਸਿਯੂ ਨੇ ਸਾਕੇਤ ਅਤੇ ਰਾਮਕੁਮਾਰ ਨੂੰ 6-4,6-4 ਨਾਲ ਹਰਾਇਆ।

ਇਸ ਤੋਂ ਇਲਾਵਾ ਮਿਕਸਡ ਡਬਲਜ਼ ਵਰਗ ‘ਚ ਰੋਹਨ ਬੋਪੰਨਾ ਅਤੇ ਰੁਤੁਜਾ ਭੋਸਲੇ ਦੀ ਜੋੜੀ ਸੈਮੀਫਾਈਨਲ ‘ਚ ਚੀਨੀ ਤਾਈਪੇ ਦੇ ਖਿਡਾਰੀਆਂ ਨਾਲ ਭਿੜੇਗੀ। ਇਸ ਜੋੜੀ ਨੂੰ ਵੀ ਤਮਗਾ ਮਿਲਣਾ ਪੱਕਾ ਹੋ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਰਡਲ ਕੱਪ ਦੇ ਵਾਰਮ ਅੱਪ ਮੈਚ ਅੱਜ ਤੋਂ, ਅੱਜ ਖੇਡੇ ਜਾਣਗੇ ਤਿੰਨ ਮੁਕਾਬਲੇ

ਇਨਕਮ ਟੈਕਸ ਦੀ ਛਾਪੇਮਾਰੀ ਦੌਰਾਨ ਅਕਾਲੀ ਆਗੂ ਦੀ ਵਿਗੜੀ ਸਿਹਤ, ਫੇਰ ਇਨਕਮ ਟੈਕਸ ਟੀਮ ਹੀ ਲੈ ਕੇ ਗਈ ਹਸਪਤਾਲ