- ਆਸਟ੍ਰੇਲੀਆ-ਨੀਦਰਲੈਂਡ ਦੀਆਂ ਟੀਮਾਂ ਵੀ ਹੋਣਗੀਆਂ ਆਹਮੋ-ਸਾਹਮਣੇ
ਨਵੀਂ ਦਿੱਲੀ, 30 ਸਤੰਬਰ 2023 – ਵਨਡੇ ਵਿਸ਼ਵ ਕੱਪ 2023 ਤੋਂ ਪਹਿਲਾਂ ਵਾਰਮ-ਅੱਪ ਮੈਚ ਜਾਰੀ ਹਨ। ਸ਼ਨੀਵਾਰ ਨੂੰ 2 ਮੈਚ ਖੇਡੇ ਜਾਣਗੇ। ਭਾਰਤ ਅਤੇ ਇੰਗਲੈਂਡ ਗੁਹਾਟੀ ‘ਚ ਆਹਮੋ-ਸਾਹਮਣੇ ਹੋਣਗੇ, ਜਦਕਿ ਨੀਦਰਲੈਂਡ ਤਿਰੂਵਨੰਤਪੁਰਮ ‘ਚ ਆਸਟ੍ਰੇਲੀਆ ਦਾ ਸਾਹਮਣਾ ਕਰੇਗੀ।
ਭਾਰਤ ਅਤੇ ਇੰਗਲੈਂਡ ਵਿਚਾਲੇ ਮੈਚ ਦੁਪਹਿਰ 2:00 ਵਜੇ ਸ਼ੁਰੂ ਹੋਵੇਗਾ। ਟਾਸ ਅੱਧਾ ਘੰਟਾ ਪਹਿਲਾਂ ਯਾਨੀ ਦੁਪਹਿਰ 1:30 ਵਜੇ ਹੋਵੇਗਾ।
ਭਾਰਤ ਅਤੇ ਇੰਗਲੈਂਡ ਵਿਚਾਲੇ ਹੁਣ ਤੱਕ 106 ਵਨਡੇ ਮੈਚ ਹੋ ਚੁੱਕੇ ਹਨ। ਭਾਰਤ ਨੇ 57 ਮੈਚ ਜਿੱਤੇ ਅਤੇ ਇੰਗਲੈਂਡ ਨੇ 44 ਮੈਚ ਜਿੱਤੇ। 3 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਅਤੇ 2 ਬਰਾਬਰੀ ‘ਤੇ ਰਹੇ, ਹਾਲਾਂਕਿ, ਅਭਿਆਸ ਮੈਚ ਰਿਕਾਰਡ ਬੁੱਕ ਵਿੱਚ ਨਹੀਂ ਗਿਣੇ ਜਾਂਦੇ ਹਨ, ਇਸ ਲਈ ਇਸ ਮੈਚ ਦੇ ਨਤੀਜੇ ਨਾਲ ਕੋਈ ਵੀ ਰਿਕਾਰਡ ਨਹੀਂ ਬਦਲੇਗਾ।
ਦੂਜਾ ਅਭਿਆਸ ਮੈਚ ਆਸਟ੍ਰੇਲੀਆ ਅਤੇ ਨੀਦਰਲੈਂਡ ਵਿਚਾਲੇ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤੀ ਸਮੇਂ ਮੁਤਾਬਕ ਇਹ ਮੈਚ ਵੀ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 1:30 ਵਜੇ ਹੋਵੇਗਾ।
ਆਸਟ੍ਰੇਲੀਆ ਅਤੇ ਨੀਦਰਲੈਂਡ ਵਿਚਾਲੇ ਹੁਣ ਤੱਕ ਦੋ ਵਨਡੇ ਮੈਚ ਖੇਡੇ ਜਾ ਚੁੱਕੇ ਹਨ। ਆਸਟ੍ਰੇਲੀਆ ਦੋਵੇਂ ਵਾਰ ਜਿੱਤਿਆ ਸੀ। ਇਹ ਮੈਚ ਇੱਕ ਰੋਜ਼ਾ ਵਿਸ਼ਵ ਕੱਪ 2003 ਅਤੇ 2007 ਵਿੱਚ ਖੇਡੇ ਗਏ ਸਨ।