- ਪਹਿਲੇ ਹਮਲੇ ਦੀ ਸੀਸੀਟੀਵੀ ਵੀ ਆਈ ਸਾਹਮਣੇ
ਗੁਰਦਾਸਪੁਰ, 30 ਸਤੰਬਰ 2023 – ਬਟਾਲਾ ਖਤੀਬ ਮੋੜ ਤੇ ਰਾਜਿੰਦਰਾ ਵਾਈਨ ਦੇ ਠੇਕੇ ਤੇ ਦੋ ਮੋਟਰਸਾਇਕਲਾਂ ਤੇ ਸਵਾਰ ਚਾਰ ਲੋਕਾਂ ਵਲੋਂ ਪੈਟਰੋਲ ਬੰਬ ਨਾਲ ਲਗਾਤਾਰ ਦੂਜੀ ਵਾਰ ਹਮਲਾ ਕਰਕੇ ਠੇਕੇ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਇਸ ਹਮਲੇ ਨਾਲ ਠੇਕੇ ਅੰਦਰ ਅੱਗ ਲਗ ਗਈ ਜਦ ਕਿ ਜਲਕਿ ਹਮਲਾਵਰ ਤੁਰੰਤ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਆਸ ਪਾਸ ਦੇ ਲੋਕਾਂ ਦੀ ਚੌਕਸੀ ਕਾਰਨ ਜਿਆਦਾ ਨੁਕਸਾਨ ਤੋਂ ਬਚਾ ਹੋ ਗਿਆ।
ਇਸੇ ਕੰਪਨੀ ਦੇ ਠੇਕੇ ਤੇ ਕੁਝ ਦਿਨ ਪਹਿਲਾ ਵੀ ਕੁਝ ਲੋਕਾਂ ਵਲੋਂ ਪੈਟਰੋਲ ਛਿੜਕ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਹਿਲੇ ਹਮਲੇ ਦੀ ਸੀ ਸੀ ਟੀ ਵੀ ਵੀ ਸਾਹਮਣੇ ਆਈ ਹੈ। ਇਤਲਾਹ ਮਿਲਦੇ ਹੀ ਮੌਕੇ ਤੇ ਪੁਲਿਸ ਟੀਮ ਨਾਲ ਐਸ ਪੀ ਬਟਾਲਾ ਦੱਸ ਵੀ ਮੌਕੇ ਤੇ ਪਹੁੰਚ ਗਏ ਅਤੇ ਕਿਹਾ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਰਾਜਿੰਦਰਾ ਵਾਈਨ ਦੇ ਇੰਚਾਰਜ ਗੁਰਪ੍ਰੀਤ ਸਿੰਘ ਅਤੇ ਠੇਕੇ ਦੇ ਕਰਿੰਦੇ ਨੇ ਦੱਸਿਆ ਕਿ ਦੇਰ ਸ਼ਾਮ ਖਤੀਬ ਮੋੜ ਠੇਕੇ ਤੇ ਚਾਰ ਲੋਕਾਂ ਵਲੋਂ ਪੈਟਰੋਲ ਬੰਬ ਨਾਲ ਹਮਲਾ ਕੀਤਾ ਹੈ ਜਿਸ ਨਾਲ ਠੇਕੇ ਅੰਦਰ ਵੀ ਅੱਗ ਲੱਗ ਗਈ ਪਰ ਆਸ ਪਾਸ ਖੜੇ ਲੋਕਾਂ ਦੀ ਚੌਕਸੀ ਕਾਰਨ ਜਿਆਦਾ ਨੁਕਸਾਨ ਤੋਂ ਬਚਾ ਹੋ ਗਿਆ। ਉਹਨਾਂ ਕਿਹਾ ਕਿ ਪਹਿਲਾ ਵੀ ਉਹਨਾਂ ਦੇ ਇਕ ਠੇਕੇ ਉਤੇ ਦੇਰ ਰਾਤ ਕੁਝ ਲੋਕਾਂ ਵਲੋਂ ਪੈਟਰੋਲ ਛਿੜਕ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸਦੀ ਸੀ ਸੀ ਟੀ ਵੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਫੋਨ ਤੇ ਫਿਰੌਤੀ ਮੰਗਣ ਦੀ ਧਮਕੀ ਭਰੀ ਕਾਲ ਵੀ ਕੀਤੀ ਗਈ ਸੀ ਕਿ ਸਰਕਾਰ ਨੂੰ ਕੋਈ ਰੇਵਿਨਿਊ ਨਾ ਦੇਵੋ। ਉਹ ਪੈਸੇ ਸਾਨੂੰ ਦੇਵੋ। ਉਹਨਾਂ ਕਿਹਾ ਕਿ ਅਸੀਂ ਸਰਕਾਰ ਨੂੰ ਰੇਵਿਨਿਊ ਦਿੰਦੇ ਹਾਂ ਸਰਕਾਰ ਸਾਡੀ ਸੁਰੱਖਿਆ ਵੱਲ ਵੀ ਧਿਆਨ ਦੇਵੇ।
ਉਥੇ ਹੀ ਘਟਨਾ ਦੀ ਇਤਲਾਹ ਮਿਲਦੇ ਹੀ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚੇ ਬਟਾਲਾ ਪੁਲਿਸ ਦੇ ਐਸ ਪੀ ਗੁਰਪ੍ਰੀਤ ਗਿੱਲ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਆਸ ਪਾਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਮਲਾਵਰਾਂ ਦੀ ਪਹਿਚਾਣ ਨੂੰ ਲੈਕੇ ਵੀ ਆਸ ਪਾਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।ਬਾਕੀ ਬਿਆਨ ਦਰਜ ਕਰਕੇ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।