ਅੰਮ੍ਰਿਤਸਰ, 1 ਅਕਤੂਬਰ 2023 – ਪੰਜਾਬ ਕਾਂਗਰਸ ਦੀ ਸਾਬਕਾ ਪ੍ਰਧਾਨ ਨਵਜੋਤ ਕੌਰ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮਨਪ੍ਰੀਤ ਬਾਦਲ ਅਤੇ ਸੁਖਪਾਲ ਖਹਿਰਾ ਨੂੰ ਆਪਣੀ ਬੇਗੁਨਾਹੀ ਸਾਬਤ ਕਰਨੀ ਚਾਹੀਦੀ ਹੈ। ਉਂਜ, ਉਨ੍ਹਾਂ ਨੇ ਇਨ੍ਹਾਂ ਦੋਵਾਂ ਖ਼ਿਲਾਫ਼ ‘ਆਪ’ ਸਰਕਾਰ ਦੀ ਕਾਰਵਾਈ ਨੂੰ ਗ਼ਲਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੋਸ਼ੀ ਹੈ ਤਾਂ ਉਸ ਨੂੰ ਸਜ਼ਾ ਦਿਓ, ਉਨ੍ਹਾਂ ਜਲੂਸ ਕਿਉਂ ਕੱਢਦੇ ਹੋ।
ਨਵਜੋਤ ਕੌਰ ਨੇ ਇਹ ਵੀ ਕਿਹਾ ਕਿ ਸਿਆਸੀ ਬਦਲਾਖੋਰੀ ਕਾਰਨ ਉਸ ਦੇ ਪਤੀ ਨੂੰ ਇੰਨੇ ਸਾਲਾਂ ਬਾਅਦ ਮਾਮੂਲੀ ਧਾਰਾ ਤਹਿਤ 1 ਸਾਲ ਦੀ ਸਜ਼ਾ ਕੱਟਣੀ ਪਈ ਹੈ।
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਪੁੱਛਗਿੱਛ ਨੂੰ ਬੁਰਾ ਨਹੀਂ ਸਮਝਿਆ। ਦੁਸਹਿਰੇ ਵਾਲੇ ਦਿਨ ਐਕਸੀਡੈਂਟ ਹੋਇਆ ਸੀ, ਪਹਿਲਾ ਫੋਨ ਮੈਨੂੰ ਆਇਆ ਕਿ ਤੁਸੀਂ ਹਾਜ਼ਰ ਹੋਵੋ। ਮੈਂ ਆਪਣੇ ਨਾਲ ਇੱਕ ਵੀ ਵਿਅਕਤੀ ਨੂੰ ਲਏ ਬਿਨਾਂ ਉੱਥੇ ਪੇਸ਼ ਹੋਈ ਅਤੇ ਆਪਣੀ ਬੇਗੁਨਾਹੀ ਸਾਬਤ ਕਰੀ।
ਇਹ ਤਰੀਕੇ ਗਲਤ ਹਨ। ਇੱਕ ਆਦਮੀ ਨੇ ਅਪਰਾਧ ਕੀਤਾ ਅਤੇ ਇੱਕ ਆਦਮੀ ਨੇ ਨਹੀਂ ਕੀਤਾ। ਜੇਕਰ ਕੋਈ ਦੋਸ਼ੀ ਹੈ ਤਾਂ ਉਸ ਨੂੰ ਸਜ਼ਾ ਦਿਓ ਨਹੀਂ ਤਾਂ ਸਿਆਸੀ ਕੇਸ ਕਿਉਂ ਬਣਾ ਰਹੇ ਹੋ। ਸਰਕਾਰ ਆਉਂਦੀ ਹੈ ਤੇ ਕੇਸ ਪੈਂਡਿੰਗ ਰਹਿ ਜਾਂਦਾ ਹੈ।
ਮੇਰਾ ਵਿਆਹ 1987 ਵਿੱਚ ਹੋਇਆ ਸੀ ਅਤੇ 1988 ਵਿੱਚ ਮੇਰੇ ਪਤੀ ਨਵਜੋਤ ਸਿੱਧੂ ਖ਼ਿਲਾਫ਼ ਕੇਸ ਦਰਜ ਹੋਇਆ ਸੀ। ਉਸ ਸਮੇਂ ਮੇਰਾ ਬੇਟਾ 5 ਮਹੀਨੇ ਦਾ ਸੀ। ਅਸੀਂ 6 ਮਹੀਨਿਆਂ ਲਈ ਬਾਹਰ ਗਏ ਸੀ। 400 ਲੋਕ ਗਵਾਹ ਹਨ ਕਿ ਸਿੱਧੂ ਨੇ ਮਰਨ ਵਾਲੇ ਨੂੰ ਹੱਥ ਤੱਕ ਨਹੀਂ ਲਾਇਆ।
ਸਿਆਸੀ ਬਦਲਾਖੋਰੀ ਕਾਰਨ ਇਹ ਕੇਸ ਕਈ ਸਾਲਾਂ ਤੱਕ ਲਟਕਦਾ ਰਿਹਾ। ਹੁਣ ਸਿੱਧੂ ਨੂੰ ਧਾਰਾ 323 ਤਹਿਤ ਇੱਕ ਸਾਲ ਜੇਲ੍ਹ ਕੱਟਣੀ ਪਈ। ਕੀ ਇਹ ਠੀਕ ਹੈ ? ਇਹ ਗਲਤ ਹੈ। ਜੇਕਰ ਕੋਈ ਦੋਸ਼ੀ ਹੈ ਤਾਂ ਉਸ ਨੂੰ ਸਜ਼ਾ ਦਿਉ। ਜੇ ਇਹ ਨਹੀਂ ਹੈ ਤਾਂ ਤੁਸੀਂ ਇਸ ਤਰ੍ਹਾਂ ਜਲੂਸ ਕਿਉਂ ਕੱਢਦੇ ਹੋ ?