ਮਿਲਿਆ ਗਾਂ ਦਾ ਕੱਟਿਆ ਹੋਇਆ ਧੜ, ਹਿੰਦੂ ਸੰਗਠਨ ਨੇ ਕਿਹਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼

ਬਟਾਲਾ, 1 ਅਕਤੂਬਰ 2023 – ਸ਼ਨੀਵਾਰ ਦੇਰ ਰਾਤ ਗੁਰਦਾਸਪੁਰ ਦੇ ਬਟਾਲਾ ਦੀ ਬੈਂਕ ਕਲੋਨੀ ਨੇੜੇ ਇੱਕ ਗਾਂ ਦਾ ਕੱਟਿਆ ਹੋਇਆ ਧੜ ਮਿਲਿਆ ਹੈ। ਸੂਚਨਾ ਮਿਲਦੇ ਹੀ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, ਪੁਲਿਸ ਪ੍ਰਸ਼ਾਸਨ ਅਤੇ ਹਿੰਦੂ ਸੰਗਠਨ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਧੜ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਬਟਾਲਾ ਦੇ ਗਊਸ਼ਾਲਾ ਵਿੱਚ 21 ਗਊਆਂ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਹਿੰਦੂ ਸੰਗਠਨਾਂ ‘ਚ ਕਾਫੀ ਗੁੱਸਾ ਹੈ। ਉਸ ਦਾ ਕਹਿਣਾ ਹੈ ਕਿ ਕੁਝ ਲੋਕ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਹਿੰਦੂ ਸੰਗਠਨ ਦੇ ਆਗੂ ਵਿਨੈ ਮਹਾਜਨ ਨੇ ਕਿਹਾ ਕਿ ਉਹ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਨ ਕਿ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਇਸ ਘਟਨਾ ਦੇ ਦੋਸ਼ੀ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |

ਇਸ ਘਟਨਾ ‘ਤੇ ਦੁੱਖ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੇਰੀ ਕਲਸੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਫੜਿਆ ਜਾਵੇ।

ਐਸਪੀ ਗੁਰਪ੍ਰੀਤ ਗਿੱਲ ਨੇ ਕਿਹਾ ਕਿ ਇਹ ਘਟਨਾ ਹਾਦਸਾ ਵੀ ਹੋ ਸਕਦੀ ਹੈ ਪਰ ਫਿਰ ਵੀ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰਕੇ ਪਤਾ ਲਗਾਇਆ ਜਾਵੇਗਾ ਕਿ ਗਾਂ ਦੀ ਹੱਤਿਆ ਕਿਵੇਂ ਹੋਈ। ਜੇਕਰ ਕੋਈ ਵੀ ਇਸ ਘਟਨਾ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

2 ਔਰਤਾਂ ਸਮੇਤ 4 ਗ੍ਰਿਫਤਾਰ: ਬਜ਼ੁਰਗਾਂ ਨੂੰ ਫਸਾ ਮਾਰਦੇ ਸੀ ਠੱਗੀ

ਪੈਟਰੋਲ ਪੰਪ ਤੋਂ ਤੇਲ ਪਵਾ ਕੇ 4 ਫਰਾਰ: ਘਟਨਾ CCTV ‘ਚ ਕੈਦ