ਤਿੰਨ ਮੋਟਰਸਾਈਕਲ ਸਵਾਰ ਨੌਜਵਾਨ ਸਕੂਲ ਦੇ ਸਿਕਿਉਰਟੀ ਗਾਰਡ ਦੀ ਰਾਈਫਲ ਖੋ ਕੇ ਹੋਏ ਫਰਾਰ

ਗੁਰਦਾਸਪੁਰ 1ਅਕਤੂਬਰ 2023 – ਪੁਲਿਸ ਜਿਲਾ ਗੁਰਦਾਸਪੁਰ ਦੇ ਥਾਣਾ ਘੁੰਮਣ ਕਲਾਂ ਦੀ ਪੁਲਿਸ ਵਲੋਂ ਇੱਕ ਨਿਜੀ ਸਕੂਲ ਦੇ ਸਕਿਓਰਟੀ ਗਾਰਡ ਵਜੋਂ ਕੰਮ ਕਰ ਰਹੇ ਸਾਬਕਾ ਫੌਜੀ ਦੀ ਰਾਈਫਲ ਖੋ ਕੇ ਫਰਾਰ ਹੋਣ ਵਾਲੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮਾਮਲੇ ਵਿੱਚ ਦੋ ਨੌਜਵਾਨਾਂ ਦੀ ਪਹਿਚਾਨ ਕਰ ਲਈ ਗਈ ਹੈ ਜਦਕਿ ਇੱਕ ਅਣਪਛਾਤਾ ਨੌਜਵਾਨ ਵੀ ਮਾਮਲੇ ਵਿੱਚ ਸ਼ਾਮਲ ਹੈ।

ਮਿਲੀ ਜਾਣਕਾਰੀ ਅਨੁਸਾਰ ਸਾਬਕਾ ਫੌਜੀ ਸਰੂਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਗਗੋਵਾਲੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਉਹ ਅੱੱਡਾ ਮੱੱਲਿਆਵਾਲ ਦੇ ਇੱਕ ਨਿੱਜੀ ਸਕੂਲ ਵਿਖੇ ਬਤੋਰ ਸਕਿੳਰਟੀ ਗਾਰਡ ਨੋਕਰੀ ਕਰ ਰਿਹਾ ਹੈ ਅਤੇ ਫੌਜ ਵਿੱਚੋਂ ਰਿਟਾਇਰ ਹੋਇਆ ਹੈ।ਉਸ ਕੋਲ ਇੱੱਕ ਅਸਲਾ ਲਾਇਸੈਸ ਹੈ ਅਤੇ ਉਸ ਕੋਲ ਇੱੱਕ ਡਬਲ ਬੈਰਲ ਗੰਨ 12 ਬੋਰ ਜਿਸ ਦਾ ਨੰਬਰ 8420-2010 ਹੈ ਜੋ ਅਸਲਾ ਲਾਈਸੈਸ ਤੇ ਦਰਜ ਹੈ।

ਉਸ ਨੇ ਦੱਸਿਆ ਕਿ ਬੀਤੀ ਸ਼ਾਮ ਸਵਾ ਤਿੰਨ ਵਜੇ ਦੇ ਕਰੀਬ ਉਹ ਆਪਣੇ ਸਪਲੈਡਰ ਮੋਟਰਸਾਈਕਲ ਨੰ: ਪੀਬੀ 06 ਬੀ 1304 ਤੇ ਸਵਾਰ ਹੋ ਕੇ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਘਰ ਨੂੰ ਵਾਪਸ ਆ ਰਿਹਾ ਸੀ। ਉਸਨੇ ਗੰਨ ਆਪਣੇ ਸੱੱਜੇ ਮੋਡੇ ਤੇ ਪਾਈ ਹੋਈ ਸੀ ਤੇ ਮੋਟਰਸਾਈਕਲ ਦੇ ਪਿੱੱਛੇ ਸਫਾਈ ਸੇਵਕ ਬਲਵਿੰਦਰ ਕੋਰ ਵਾਸੀ ਭੀਖੋਵਾਲੀ ਬੈਠੀ ਸੀ। ਜਦੋਂ ਉਹ ਖਾਨੋਵਾਲ ਦੇ ਖੇਤਾਂ ਲਾਗੇ ਪੁੱੱਜਾ ਤਾਂ ਪਿੱੱਛਲੇ ਪਾਸੇ ਤੋਂ ਆਪਣੇ ਸਪਲੈਡਰ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਨੌਜਵਾਨ ਆਏ ਅਤੇ ਮੋਟਰਸਾਈਕਲ ਉਸ ਦੇ ਸੱੱਜੇ ਪਾਸੇ ਕਰਕੇ ਉਸ ਦੀ ਮੋਢੇ ਤੇ ਪਈ ਗੰਨ ਝਪਟ ਮਾਰ ਕੇ ਖੋਹ ਕੇ ਲੈ ਗਏ।ਜਿਸ ਕਾਰਨ ਉਹ ਜਮੀਨ ਤੇ ਡਿੱੱਗ ਪਿਆ ਅਤੇ ਉਕਤ ਦੋਸ਼ੀ ਸ਼ਕਰੀ ਸਾਈਡ ਨੂੰ ਚਲੇ ਗਏ।ਜਿਸ ਤੇ ਮੁਕੱੱਦਮਾ ਦਰਜ ਕਰਕੇ ਥਾਣਾ ਘੁੰਮਣ ਕਲਾ ਦੀ ਪੁਲਿਸ ਵੱਲੋਂ ਨੇੜੇ ਦੇ ਸੀਸੀਟੀਵੀ ਫੁਟੇਜ ਚੈੱਕ ਕੀਤੇ ਗਏ।

ਥਾਣਾ ਘੁੰਮਣ ਕਲਾ ਦੇ ਐਸਐਚਓ ਜਸਬੀਰ ਸਿੰਘ ਨੇ ਦੱਸਿਆ ਕਿ ਫੁਟੇਜ ਦੇ ਆਧਾਰ ਤੇ ਦੋ ਨੌਜਵਾਨਾਂ ਦੀ ਪਹਿਚਾਨ ਕਰ ਲਈ ਗਈ ਹੈ ਸੰਦੀਪ ਸਿੰਘ ਸਿੰਘ ਉਰਫ ਚਾਘਾ ਪੁੱਤਰ ਨਿਰਮਲ ਸਿੰਘ ਵਾਸੀ ਖਾਨੋਵਾਲ ਅਤੇ ਛਿੰਦਾ ਪੁੱਤਰ ਸੁਖਵਿੰਦਰ ਸਿੰਘ ਵਾਸੀ ੳਗਰੇਵਾਲ ਬਟਾਲਾ ਦੇ ਤੌਰ ਤੇ ਹੋਈ ਹੈ।ਜਦ ਕਿ ਤੀਸਰੇ ਅਨਪਛਾਤੇ ਨੌਜਵਾਨ ਦੇ ਖਿਲਾਫ ਵੀ ਮਾਮਲਾ ਦਰਜ ਕਰਕੇ ਅਗਲੇਰੀ ਤਫਤੀਸ਼ ਅਤੇ ਕਾਰਵਾਈ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਾਕਿਸਤਾਨੀ ਨੋਟ ‘ਤੇ ਲਿਖ ਕੇ ਧਾਰਮਿਕ ਆਗੂ ਤੋਂ ਮੰਗੀ 5 ਕਰੋੜ ਰੁਪਏ ਦੀ ਫਿਰੌਤੀ, ਨਾ ਦੇਣ ‘ਤੇ ਜਾ+ਨੋਂ ਮਾ+ਰਨ ਦੀ ਧਮਕੀ

ਪੰਜਾਬ ਸਰਕਾਰ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਨਾਲ ਵਿਸ਼ਵ ਭਰ ਦੇ ਮੋਹਰੀ ਸਨਅਤਕਾਰਾਂ ਪੰਜਾਬ ਦਾ ਰੁਖ਼ ਕਰਨ ਲੱਗੇ: CM ਮਾਨ