- ਪੁਲੀਸ ਵੱਲੋ ਇਨ੍ਹਾਂ ਕੋਲੋ 2 ਚੋਰੀ ਦੇ ਮੋਬਾਈਲ ਫੋਨ, ਇੱਕ ਖਿਡੌਣਾ ਪਿਸਤੋਲ ਤੇ ਇਕ ਦਾਤਰ ਤੇ ਇੱਕ ਚੋਰੀ ਦਾ ਮੋਟਰਸਾਇਕਲ ਬ੍ਰਾਮਦ
- ਪੁਲੀਸ ਅਧਿਕਾਰੀ ਵੱਲੋਂ ਇਨ੍ਹਾਂ ਖਿਲਾਫ਼ ਮਾਮਲਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕਰ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ
- ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ
ਅੰਮ੍ਰਿਤਸਰ, 3 ਅਕਤੂਬਰ 2023 – ਅੰਮਿਤਸਰ ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਲੁੱਟਾਂ ਖੋਹਾਂ ਕਰਨ ਵਾਲੇ ਲੋਕਾਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਸਦਰ ਦੀ ਪੁਲੀਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਪਿੱਛਲੇ ਦਿਨੀਂ ਹੀਰਾ ਸਿੰਘ ਨੇ ਦੱਸਿਆ ਕਿ ਦਰਮਿਆਨੀ ਰਾਤ ਨੂੰ ਰਣਜੀਤ ਐਵੀਨਿਊ ਤੋਂ ਮਜੀਠਾ ਰੋਡ ਬਾਈਪਾਸ ਨੂੰ ਆਪਣੀ ਮੈਪਿਡ ਨੰਬਰ PB02-DK-3416 ਰੰਗ ਨੀਲਾ ਤੇ ਜਾ ਰਿਹਾ ਸੀ ਤੇ ਕਰੀਬ ਰਾਤ ਡੇਢ ਵਜੇ ਦੇ ਕਰੀਬ ਖੰਨਾ ਪੇਪਰ ਮਿਲ ਘਰ ਦੇ ਬਾਹਰ ਮੇਨ ਰੋਡ ਤੇ ਥੋੜਾ ਅੱਗੇ ਪਹੁੰਚਿਆ ਤੇ ਪਿਛੇ ਤਿੰਨ ਨੌਜਵਾਨ ਮੋਟਰ ਸਾਈਕਲ Apachhe ਰੰਗ ਕਾਲਾ ਤੇ ਆਏ ਤੇ ਉਸ ਮੋਪਿਡ ਦੇ ਅੱਗੇ ਆਪਣਾ ਮੋਟਰਸਾਈਕਲ ਲਗਾ ਕੇ ਉਸ ਨੂੰ ਘੇਰ ਲਿਆ ਤੇ ਮੋਟਰ ਸਾਈਕਲ ਚਲਾਉਣ ਵਾਲੇ ਦੋ ਨੌਜਵਾਨ ਜਿੰਨਾ ਵਿਚ ਇਕ ਸਰਦਾਰ ਸੀ ਇਕ ਮੋਨਾ ਨੌਜਵਾਨ ਉਤਰ ਕੇ ਉਸ ਵੱਲ ਆਏ ਜਿੰਨਾ ਦੇ ਹੱਥ ਵਿੱਚ ਦਾਤਰ ਤੇ ਪਿਸਤੋਲ ਸਨ ਉਸ ਕੋਲ ਜਬਰ ਦਸਤੀ ਉਸਦਾ ਮੋਬਾਇਲ ਫੋਨ ਅਤੇ ਜੇਬ ਵਿਚ ਪਏ 2200/- ਰੁਪਏ ਖੋਹ ਕੇ ਲੈ ਗਏ।
ਇਸ ਮਾਮਲੇ ‘ਚ ਮੁਕੱਮਦਾ ਰਜਿਸਟਰ ਕੀਤਾ ਗਿਆ, ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਵਾਰਦਾਤਾਂ ਨੂੰ ਟਰੇਸ ਕਰਨ ਲਈ ਪੁਲਿਸ ਪਾਰਟੀਆਂ ਬਣਾਕੇ ਹੀ ਵਾਰਦਾਤ ਵਾਲੀ ਜਗ੍ਹਾ ਦੇ ਏਰੀਆ ਤੇ ਸੀਸੀਟੀਵੀ ਕੈਮਰੇ, ਮੋਬਾਇਲ ਕੰਪਨੀਆਂ ਦੇ ਟਾਵਰ ਡੈਮਪ ਦਾ ਡਾਟਾ ਦਾ ਐਨਾਲਾਈਜ਼ ਕਰਕੇ ਟੈਕਨੀਕਲ ਤਫਤੀਸ ਕੀਤੀ ਅਤੇ ਮੁਕੱਦਮਾ ਉਕਤ ਦੇ ਦੋਸੀਆਨ 1 ਅਕਾਸ਼ਦੀਪ ਸਿੰਘ ਉਰਫ ਚੋਪੂ 2) ਧਰਮਬੀਰ ਸਿੰਘ 3) ਜਸ਼ਨ ਕੁਮਾਰ ਉਰਫ ਰਾਘਵ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਖੋਹ ਕੀਤਾ ਮੋਬਾਇਲ ਫੋਨ ਮਾਰਕਾ REDMI NOTE 8 PRO ਅਤੇ 2200 ਰੂਪਏ ਅਤੇ ਵਾਰਦਾਤ ਵਿਚ ਵਰਤਿਆ ਮੋਟਰ ਸਾਈਕਲ APACHE ਨੰਬਰੀ PB02 CF-8287, ਖਿਡੌਣਾ, ਪਿਸਟਲ, ਦਾਤਰ ਬਾਮਦ ਕੀਤਾ ਗਿਆ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਕਾਸਦੀਪ ਸਿੰਘ ਉਰਫ ਚਪੂ ਅਤੇ ਜਸਨ ਕੁਮਾਰ ਨੇ ਮੰਨਿਆ ਕਿ ਉਣਾ ਇਸ ਤੋਂ ਇਲਾਵਾ ਹੋਰ ਵੀ ਲੁੱਟਾਂ ਖੋਹਾਂ ਕੀਤੀਆਂ ਹਨ । ਪੁਲੀਸ ਨੇ ਅਧਿਕਾਰੀ ਨੇ ਦੱਸਿਆ ਕਿ ਦੋਸੀਆਨ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।