- ਮੁਲਜ਼ਮ ਰਾਤ ਨੂੰ ਬੱਚੇ ਨੂੰ ਘਰੋਂ ਚੱਕ ਕੇ ਲੈ ਗਿਆ ਸੀ
ਖੰਨਾ, 3 ਅਕਤੂਬਰ 2023 – ਪਰਵਾਸੀ ਵਿਅਕਤੀ ਵਲੋ ਚਾਰ ਸਾਲ ਦੇ ਮਾਸੂਮ ਬੱਚੇ ਦੀ ਬਲੀ ਦੇ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਆਲੋੜ ਇਲਾਕੇ ‘ਚ ਇਕ ਪਰਵਾਸੀ ਵਿਅਕਤੀ ਦੇ ਤਿੰਨ ਬੱਚੇ ਸੁੱਤੇ ਹੋਏ ਸਨ। ਇਨ੍ਹਾਂ ਵਿਚੋਂ ਚਾਰ ਸਾਲ ਦੇ ਇਕ ਬੱਚੇ ਨੂੰ ਪਰਵਾਸੀ ਵਿਅਕਤੀ ਨੇ ਹੀ ਚੁੱਕ ਲਿਆ ਤੇ ਖਾਲੀ ਪਲਾਟ ‘ਚ ਜਾ ਕੇ ਉਸ ਦੀ ਬਲੀ ਦੇ ਦਿੱਤੀ।
ਇਸ ਗੱਲ ਦਾ ਜਦੋਂ ਰੌਲਾ ਪਿਆ ਤਾਂ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ। ਪੁਲਿਸ ਵਲੋਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਵਲੋਂ ਕਿਸੇ ਤਾਂਤਰਿਕ ਦੇ ਕਹਿਣ ‘ਤੇ ਬੱਚੇ ਦੀ ਬਲੀ ਦਿੱਤੀ ਗਈ ਹੈ।
ਪਰਿਵਾਰ ਨੂੰ ਬੱਚੇ ਦੇ ਲਾਪਤਾ ਹੋਣ ਦਾ ਪਤਾ ਉਦੋਂ ਲੱਗਾ ਜਦੋਂ ਉਹ ਨੀਂਦ ਤੋਂ ਜਾਗ ਕੇ ਆਪਣੇ ਬੱਚੇ ਦੀ ਭਾਲ ਕਰਨ ਲੱਗੇ। ਕਤਲ ਦਾ ਮੁਲਜ਼ਮ ਆਪਣਾ ਮੋਬਾਈਲ ਬੱਚੇ ਦੇ ਬੈੱਡ ‘ਤੇ ਹੀ ਛੱਡ ਗਿਆ ਸੀ। ਮਾਮਲਾ ਜਾਦੂ-ਟੂਣੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।
ਖੰਨਾ ਦੇ ਅਲੌੜ ਇਲਾਕੇ ‘ਚ ਖਾਲੀ ਪਲਾਟ ‘ਚੋਂ 4 ਸਾਲ ਦੇ ਬੱਚੇ ਦੀ ਲਾਸ਼ ਮਿਲੀ, ਬੱਚੇ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਸੀ। ਪਰਿਵਾਰ ਮੁਤਾਬਕ ਮ੍ਰਿਤਕ ਬੱਚੇ ਨੂੰ ਆਪਣੇ ਘਰ ਲੈ ਗਿਆ। ਅੱਧੀ ਰਾਤ ਨੂੰ ਜਦੋਂ ਪਰਿਵਾਰ ਵਾਲੇ ਸੌਂ ਰਹੇ ਸਨ ਅਤੇ ਬੱਚਾ ਆਪਣੇ ਦੋ ਵੱਡੇ ਭੈਣ-ਭਰਾਵਾਂ ਨਾਲ ਸੁੱਤਾ ਹੋਇਆ ਸੀ ਤਾਂ ਬੱਚੇ ਨੂੰ ਚੁੱਕਣ ਵਾਲੇ ਦਾ ਮੋਬਾਈਲ ਫੋਨ ਵੀ ਬੱਚੇ ਦੇ ਬੈੱਡ ‘ਤੇ ਪਿਆ ਰਹਿ ਗਿਆ ਸੀ, ਜਦੋਂ 1 ਵਜੇ ਬੱਚੇ ਦੇ ਪਿਤਾ ਨੂੰ ਚੁੱਕਿਆ ਗਿਆ ਤਾਂ ਉਸ ਨੇ ਅੱਖ ਖੋਲ੍ਹੀ ਤਾਂ ਦੇਖਿਆ ਕਿ ਬੱਚਾ ਗਾਇਬ ਸੀ, ਜਿਸ ਤੋਂ ਬਾਅਦ ਉਸ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ।