- ਤੀਰਅੰਦਾਜ਼ੀ ‘ਚ ਭਾਰਤ ਨੇ ਵੀਅਤਨਾਮ ਨੂੰ 6-2 ਨਾਲ ਹਰਾਇਆ
- ਭਾਰਤ ਨੇ ਹੁਣ ਤੱਕ 87 ਤਗਮੇ ਕੀਤੇ ਹਾਸਲ
ਨਵੀਂ ਦਿੱਲੀ, 6 ਅਕਤੂਬਰ 2023 – ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਦੇ 13ਵੇਂ ਦਿਨ ਅੰਕਿਤਾ ਭਕਤ, ਭਜਨ ਕੌਰ ਅਤੇ ਸਿਮਰਨਜੀਤ ਕੌਰ ਦੀ ਤਿਕੜੀ ਨੇ ਰਿਕਰਵ ਤੀਰਅੰਦਾਜ਼ੀ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਕਾਂਸੀ ਦੇ ਤਗਮੇ ਲਈ ਹੋਏ ਮੈਚ ਵਿੱਚ ਭਾਰਤ ਨੇ ਵੀਅਤਨਾਮ ਨੂੰ 6-2 ਨਾਲ ਹਰਾਇਆ।
ਇਸ ਨਾਲ ਭਾਰਤ ਦੇ ਹੁਣ 87 ਮੈਡਲ ਹੋ ਗਏ ਹਨ। ਇਨ੍ਹਾਂ ਵਿੱਚ 21 ਸੋਨਾ ਸ਼ਾਮਲ ਹੈ।
ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਦੇ ਬੀਤੇ 12ਵੇਂ ਦਿਨ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। 12ਵੇਂ ਦਿਨ ਭਾਰਤ ਨੇ ਕੁੱਲ 5 ਤਗਮੇ ਜਿੱਤੇ। ਇਸ ਵਿੱਚ 3 ਸੋਨਾ, 1 ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਸ਼ਾਮਲ ਹੈ। ਭਾਰਤ ਦੇ ਹੁਣ ਕੁੱਲ 86 ਤਗਮੇ ਹੋ ਗਏ ਹਨ। ਜਿਸ ਵਿੱਚ 21 ਸੋਨਾ ਸ਼ਾਮਲ ਹੈ। ਭਾਰਤ ਪਹਿਲਾਂ ਹੀ ਆਪਣੇ ਆਲ ਟਾਈਮ ਸਰਵੋਤਮ ਪ੍ਰਦਰਸ਼ਨ ਨੂੰ ਪਿੱਛੇ ਛੱਡ ਚੁੱਕਾ ਹੈ। 2018 ਏਸ਼ੀਆਈ ਖੇਡਾਂ ਵਿੱਚ, ਭਾਰਤ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ 70 ਤਗਮੇ ਜਿੱਤੇ, ਜਿਸ ਵਿੱਚ 16 ਸੋਨ ਤਗਮੇ ਸ਼ਾਮਲ ਸਨ।