ਚੰਡੀਗੜ੍ਹ, 6 ਅਕਤੂਬਰ 2023 – ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ DCs ਨਾਲ ਮੀਟਿੰਗ ਕੀਤੀ ਗਈ। ਜਿਸ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਜ਼ਿਲ੍ਹਿਆਂ ਦੇ DCs ਨੂੰ ਝੋਨੇ ਦੀ ਖਰੀਦ ਨੂੰ ਲੈ ਕੇ ਸਖਤ ਹਦਾਇਤਾਂ ਕੀਤੀਆਂ।
ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਜ਼ਿਲ੍ਹਿਆਂ ਦੇ DCs ਨੂੰ ਸਖਤ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਮੰਡੀਆਂ ‘ਚ ਫ਼ਸਲ ਦੀ ਖਰੀਦ ਦੇ ਨਾਲ ਲਿਫਟਿੰਗ ਯਕੀਨੀ ਹੋਵੇ। ਇਸ ਵਾਰ ਪੜ੍ਹਾਅ ਵਾਰ ਝੋਨੇ ਦੀ ਲਵਾਈ ਦਾ ਫਾਇਦਾ ਹੋਵੇਗਾ, ਕਿਉਂਕਿ ਮੰਡੀਆਂ ‘ਚ ਫ਼ਸਲ ਵੀ ਪੜ੍ਹਾਅ ਵਾਰ ਹੀ ਆਏਗੀ, ਜਿਸ ਨਾਲ ਪ੍ਰਸ਼ਾਸਨ ਨੂੰ ਇਸ ਵਾਰ ਦਿੱਕਤ ਨਹੀਂ ਆਏਗੀ। ਸ਼ੈਲਰ ਵਾਲੇ ਵੀ ਚੰਗੀ ਤਰ੍ਹਾਂ ਕਿਸਾਨਾਂ ਤੋਂ ਫ਼ਸਲ ਖਰੀਦ ਰਹੇ ਹਨ।
ਅੱਗੇ ਮੁੱਖ ਮੰਤਰੀ ਭਗਵੰਤ ਮਾਨ ਨੇ DCs ਨੂੰ ਕਿਹਾ ਕਿ ‘ਨਾ ਕਿਸਾਨ ਰਾਤ ਕੱਟੇ, ਨਾ ਉਸਦੀ ਫ਼ਸਲ’ ਖਰਾਬ ਹੋਵੇ, ਇਸ ਦੇ ਲਈ DCs ਨੂੰ ਰੋਜ਼ਾਨਾ 7-8 ਮੰਡੀਆਂ ‘ਚ ਜਾਕੇ ਖਰੀਦ ਦਾ ਜਾਇਜ਼ਾ ਲੈਣ ਨੂੰ ਕਿਹਾ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤਿਉਹਾਰਾਂ ਤੋਂ ਪਹਿਲਾਂ ਹੀ ਫ਼ਸਲ ਖਰੀਦ ਪੂਰੀ ਹੋਣੀ ਚਾਹੀਦੀ ਹੈ।