ਪੰਜਾਬ ਦੇ ਤਿੰਨ ਨੌਜਵਾਨ ਹਿਮਾਚਲ ‘ਚ ਅਸਲੇ ਤੇ ਨਸ਼ੇ ਸਮੇਤ ਗ੍ਰਿਫਤਾਰ

ਚੰਡੀਗੜ੍ਹ, 6 ਅਕਤੂਬਰ 2023 – ਹਿਮਾਚਲ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਦੋ ਪਿਸਤੌਲਾਂ ਅਤੇ ਇੱਕ ਦੇਸੀ ਕੱਟੇ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਤਿੰਨੋਂ ਨੌਜਵਾਨ ਪਠਾਨਕੋਟ ਤੋਂ ਕਾਂਗੜਾ ਵੱਲ ਜਾ ਰਹੇ ਸਨ।ਦਰਅਸਲ ਆਬਕਾਰੀ ਵਿਭਾਗ ਅਤੇ ਡਮਟਾਲ ਪੁਲਿਸ ਨੇ ਭਦਰੋਆ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੱਕ ਵਾਹਨ ਨੂੰ ਜਾਂਚ ਲਈ ਰੋਕਿਆ ਗਿਆ। ਗੱਡੀ ਦੀ ਤਲਾਸ਼ੀ ਦੌਰਾਨ ਪਠਾਨਕੋਟ (ਪੰਜਾਬ) ਦੇ ਰਹਿਣ ਵਾਲੇ ਰਾਹੁਲ, ਦੀਪਕ ਮਲਹੋਤਰਾ ਅਤੇ ਅਭਿਨੰਦਨ ਕੋਲੋਂ ਪਿਸਤੌਲ, ਦੇਸੀ ਕੱਟਾ ਅਤੇ 187.70 ਗ੍ਰਾਮ ਅਫੀਮ ਵੀ ਬਰਾਮਦ ਹੋਈ।ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਐਨਡੀਪੀਐਸ ਐਕਟ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਧਰਮਸ਼ਾਲਾ ਸਥਿਤ ਜਲ ਸ਼ਕਤੀ ਵਿਭਾਗ ਦੇ ਦਫ਼ਤਰ ਦੀ ਕੰਧ ’ਤੇ ਖ਼ਾਲਿਸਤਾਨ ਜ਼ਿੰਦਾਬਾਦ ਲਿਖਣ ਵਾਲੇ ਮੁਲਜ਼ਮਾਂ ਦਾ ਪੁਲੀਸ ਤਿੰਨ ਦਿਨ ਬਾਅਦ ਵੀ ਕੋਈ ਸੁਰਾਗ ਨਹੀਂ ਲੱਭ ਸਕੀ। ਬੇਸ਼ੱਕ ਪੁਲਿਸ ਨੇ ਇਸ ਦੀ ਜਾਂਚ ਲਈ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (ਐਸ.ਆਈ.ਟੀ.) ਦਾ ਗਠਨ ਕੀਤਾ ਹੋਵੇ ਪਰ ਘਟਨਾ ਦੇ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਰਖ਼ਾਸਤ AIG ਰਾਜਜੀਤ ਹੁੰਦਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਅਗਾਊਂ ਜ਼ਮਾਨਤ

ਰੂਸ ਨੇ ਪੂਰਬੀ ਯੂਕਰੇਨ ਦੇ ਖਾਰਕਿਵ ਖੇਤਰ ‘ਚ ਕੀਤਾ ਹਮਲਾ, 51 ਲੋਕਾਂ ਦੀ ਮੌ+ਤ