ਚੰਡੀਗੜ੍ਹ, 8 ਅਕਤੂਬਰ 2023 – ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਚੁਣੌਤੀ ਨੂੰ ਕਬੂਲ ਕੀਤਾ ਹੈ। ਬਾਜਵਾ ਨੇ ਐਕਸ ( ਟਵੀਟ) ਰਾਹੀਂ ਕਿਹਾ ਭਗਵੰਤ ਮਾਨ ਤੁਹਾਡੇ ਵੱਲੋਂ ਕੀਤਾ ਚੈਲੰਜ ਮੈਨੂੰ ਮਨਜ਼ੂਰ ਹੈ। ਇਹ ਬਹਿਸ ਸਰਕਾਰੀ ਇਮਾਰਤ (ਵਿਧਾਨ ਸਭਾ) ਵਿੱਚ ਨਹੀਂ ਬਲਕਿ ਕਿਸੇ ਸਾਂਝੀ ਆਮ ਜਗ੍ਹਾ ‘ਤੇ ਹੋਣੀ ਚਾਹੀਦੀ ਹੈ।
ਬਹਿਸ ਦੀ ਅਗਵਾਈ ਦੇਸ਼ ਦੀ ਸੁਪਰੀਮ ਕੋਰਟ ਦਾ ਕੋਈ ਰਿਟਾਇਰ ਜੱਜ ਜਾਂ ਜਿਹੜੀ ਸ਼ਖ਼ਸੀਅਤ ‘ਤੇ 4 ਸਿਆਸੀ ਧਿਰਾਂ ਸਹਿਮਤੀ ਪ੍ਰਗਟ ਕਰਨ ਦੇ ਦੁਆਰਾ ਹੋਣੀ ਚਾਹੀਦੀ ਹੈ। ਉੱਧਰ ਜਾਖੜ ਨੇ ਕਿਹਾ ਕਿ ਉਹ ਪੰਜਾਬ ਦੇ ਮਸਲੇ ’ਤੇ ਬਹਿਸ ਕਰਨ ਲਈ ਹਰ ਸਮੇਂ ਤਿਆਰ ਹਨ ਪਰ ਪਹਿਲਾਂ ਸੀਐੱਮ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ। ਉਨ੍ਹਾਂ ਟਵੀਟ ਕਰਦਿਆਂ ਆਖਿਆ ਕਿ ‘ਤੂੰ ਇਧਰ ਉਧਰ ਕੀ ਬਾਤ ਨਾ ਕਰ, ਯੇ ਬਤਾ ਕਿ ਕਾਫ਼ਲਾ ਕਿਉਂ ਲੂਟਾ!’।
ਸੁਨੀਲ ਜਾਖੜ ਨੇ ਆਖਿਆ ਕਿ ਭਗਵੰਤ ਮਾਨ ਜੀ, ਪੰਜਾਬ ਦੇ ਹਰ ਮੁੱਦੇ ਤੇ ਬਹਿਸ ਕਰਨ ਲਈ ਅਸੀਂ ਹਰ ਸਮੇਂ ਤਿਆਰ ਹਾਂ। ਪਹਿਲਾਂ ਤੁਸੀਂ ਇਹ ਤਾਂ ਦੱਸੋ ਕਿ ਪੰਜਾਬ ਦੇ ਪਾਣੀਆਂ ਦੇ ਗੰਭੀਰ ਮਸਲੇ ’ਤੇ ਕਿਹੜੇ ਦਬਾਅ ਜਾਂ ਸਿਆਸੀ ਹਿੱਤਾਂ ਦੀ ਪੂਰਤੀ ਲਈ ਸੁਪਰੀਮ ਕੋਰਟ ‘ਚ ਗੋਡੇ ਟੇਕੇ…ਪੰਜਾਬ ਮੰਗਦਾ ਜਵਾਬ।