ਪਰਾਲੀ ਸਾੜਨ ਦੇ ਮਾਮਲੇ ਆਉਣ ਲੱਗੇ ਸਾਹਮਣੇ, ਪੰਜਾਬ ‘ਚ ਵਧਿਆ ਹਵਾ ਪ੍ਰਦੂਸ਼ਣ: ਹੁਣ ਤੋਂ ਪੈਣ ਲੱਗੀ ਧੁੰਦ

  • ਲੁਧਿਆਣਾ ਦਾ AQI 328 ਤੱਕ ਪਹੁੰਚਿਆ

ਚੰਡੀਗੜ੍ਹ, 10 ਅਕਤੂਬਰ 2023 – ਪੰਜਾਬ ਭਰ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵਾਧਾ ਹੋਣ ਨਾਲ ਸੂਬੇ ਦਾ ਵਾਤਾਵਰਨ ਵਿਗੜਨਾ ਸ਼ੁਰੂ ਹੋ ਗਿਆ ਹੈ। ਜਿੱਥੇ ਲੁਧਿਆਣਾ ਵਿੱਚ AQI ਰਾਤ ਨੂੰ 328 ਤੱਕ ਪਹੁੰਚ ਗਿਆ, ਉਥੇ ਜਲੰਧਰ ਵਿੱਚ ਔਸਤ AQI 135 ਦਰਜ ਕੀਤਾ ਜਾ ਰਿਹਾ ਹੈ। ਪਰਾਲੀ ਸਾੜਨ ਦੀਆਂ ਘਟਨਾਵਾਂ ਪਿਛਲੇ ਸਾਲ ਨਾਲੋਂ 43% ਵੱਧ ਅਤੇ 2021 ਦੇ ਮੁਕਾਬਲੇ 67% ਵੱਧ ਦਰਜ ਕੀਤੀਆਂ ਗਈਆਂ ਹਨ, ਜਿਸ ਨੂੰ ਮਾਹਰ ਚਿੰਤਾਜਨਕ ਦੱਸ ਰਹੇ ਹਨ।

ਪੰਜਾਬ ‘ਚ ਅਕਤੂਬਰ ਦਾ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਸੂਬੇ ਦੇ ਜ਼ਿਆਦਾਤਰ ਪਿੰਡਾਂ ‘ਚ ਧੁੰਦ ਦੀ ਸਥਿਤੀ ਬਣੀ ਰਹਿੰਦੀ ਹੈ। ਇਸ ਸੀਜ਼ਨ ਵਿੱਚ ਖੇਤਾਂ ਵਿੱਚ ਅੱਗ ਲੱਗਣ ਦੀ ਗਿਣਤੀ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਜਿਸ ਕਾਰਨ ਸਰਕਾਰ ਵੱਲੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਕੀਤੇ ਜਾ ਰਹੇ ਕਰੋੜਾਂ ਰੁਪਏ ਦੇ ਖਰਚੇ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।

ਪਿਛਲੇ ਸੋਮਵਾਰ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਦੇ 58 ਮਾਮਲੇ ਦਰਜ ਕੀਤੇ ਗਏ ਸਨ। ਇਸ ਨਾਲ ਇਸ ਸਾਲ ਕੁੱਲ ਘਟਨਾਵਾਂ ਦੀ ਗਿਣਤੀ 1,027 ਦੇ ਅੰਕੜੇ ਨੂੰ ਛੂਹ ਗਈ ਹੈ। ਹੁਣ ਤੱਕ ਖੇਤਾਂ ਨੂੰ ਅੱਗ ਲੱਗਣ ਦੀਆਂ ਜ਼ਿਆਦਾਤਰ ਘਟਨਾਵਾਂ ਸਰਹੱਦੀ ਖੇਤਰਾਂ ਤੋਂ ਹੀ ਸਾਹਮਣੇ ਆ ਰਹੀਆਂ ਸਨ।

ਹੁਣ ਮਾਲਵਾ ਖੇਤਰ ਦੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਹੈ। ਜਿਸ ਦਾ ਅਸਰ ਛੇਤੀ ਹੀ ਪੰਜਾਬ ਦੇ ਨਾਲ-ਨਾਲ ਹਰਿਆਣਾ ਅਤੇ ਦਿੱਲੀ ਦੀ ਹਵਾ ‘ਤੇ ਵੀ ਪਵੇਗਾ। ਦਿੱਲੀ ਦਾ ਔਸਤ AQI 160 ਤੱਕ ਪਹੁੰਚ ਗਿਆ ਹੈ, ਜਦੋਂ ਕਿ ਅੱਧੀ ਰਾਤ ਨੂੰ ਜ਼ਿਆਦਾਤਰ AQI 342 ਦਰਜ ਕੀਤਾ ਗਿਆ ਸੀ।

ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀਆਰਐਸਸੀ) ਦੇ ਅੰਕੜਿਆਂ ਅਨੁਸਾਰ, 9 ਅਕਤੂਬਰ ਨੂੰ ਸੂਬੇ ਵਿੱਚ 58 ਥਾਵਾਂ ‘ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਜਦੋਂ ਕਿ 2021 ਵਿੱਚ 9 ਅਕਤੂਬਰ ਵਾਲੇ ਦਿਨ 114 ਸਰਗਰਮ ਅੱਗ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ ਅਤੇ 2022 ਵਿੱਚ ਅਜਿਹੇ 3 ਮਾਮਲੇ ਸਾਹਮਣੇ ਆਏ ਸਨ।

ਚਿੰਤਾ ਦੀ ਗੱਲ ਇਹ ਹੈ ਕਿ ਇਸ ਸਾਲ ਕੁੱਲ 1,027 ਅੰਕੜੇ ਪਿਛਲੇ ਦੋ ਸਾਲਾਂ ਦੇ ਸਬੰਧਤ ਅੰਕੜਿਆਂ ਨਾਲੋਂ ਬਹੁਤ ਜ਼ਿਆਦਾ ਹਨ। 2022 ਵਿੱਚ 9 ਅਕਤੂਬਰ ਤੱਕ 714 ਘਟਨਾਵਾਂ ਦਰਜ ਕੀਤੀਆਂ ਗਈਆਂ ਅਤੇ 2021 ਵਿੱਚ 14 ਘਟਨਾਵਾਂ ਦਰਜ ਕੀਤੀਆਂ ਗਈਆਂ। ਹੁਣ ਤੱਕ ਦੇ ਮਾਮਲੇ ਪਿਛਲੇ ਸਾਲ ਨਾਲੋਂ 43.8% ਵੱਧ ਹਨ ਅਤੇ 2021 ਦੇ ਅੰਕੜਿਆਂ ਨਾਲੋਂ 67% ਵੱਧ ਹਨ। ਕੁੱਲ ਮਿਲਾ ਕੇ, 2022 ਵਿੱਚ 49,900 ਖੇਤਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ, ਜਦੋਂ ਕਿ 2021 ਵਿੱਚ 71304 ਖੇਤ, 2020 ਵਿੱਚ 76,590 ਅਤੇ 2019 ਵਿੱਚ 52991 ਖੇਤ ਸਾੜੇ ਗਏ।

ਵਾਤਾਵਰਨ ਮਾਹਿਰਾਂ ਦਾ ਕਹਿਣਾ ਹੈ ਕਿ ਸੂਬੇ ਦੇ ਹਾਲਾਤ ਹੋਰ ਵਿਗੜ ਜਾਣਗੇ। ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਹੋਰ ਵਧੇਗਾ। ਅਸਲ ਵਿੱਚ ਹੁਣ ਮਾਲਵੇ ਦੇ ਇਲਾਕਿਆਂ ਵਿੱਚ ਵਾਢੀ ਦਾ ਕੰਮ ਸ਼ੁਰੂ ਹੋ ਗਿਆ ਹੈ। ਇੱਥੇ ਪਰਾਲੀ ਸਾੜਨ ਦੀਆਂ ਘਟਨਾਵਾਂ ਨਾਲ ਪ੍ਰਦੂਸ਼ਣ ਦਾ ਪੱਧਰ ਹੋਰ ਵਿਗੜਨਾ ਸ਼ੁਰੂ ਹੋ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਪੁਲਿਸ ਦੇ ਸਾਬਕਾ AIG ਰਾਜਜੀਤ ਸਿੰਘ ਨੂੰ ਹਾਈ ਕੋਰਟ ਨੇ ਦਿੱਤੀ ਰਾਹਤ, ਪੜ੍ਹੋ ਵੇਰਵਾ

ਬਠਿੰਡਾ ‘ਚ ਜ਼ਮੀਨ ਦੀ ਅਲਾਟਮੈਂਟ ‘ਚ ਧੋਖਾਧੜੀ ਦਾ ਮਾਮਲਾ: ਮਨਪ੍ਰੀਤ ਬਾਦਲ ਦੇ ਨਾਲ ਨਾਮਜ਼ਦ ਏਡੀਸੀ ਸ਼ੇਰਗਿੱਲ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਸੁਣਵਾਈ