- ਔਰਤ ਸਮੇਤ ਤਿੰਨ ਜ਼ਖਮੀ, ਪੀੜਿਤ ਅਤੇ ਪਿੰਡ ਵਾਸੀਆਂ ਨੇ ਹਮਲਾਵਰਾਂ ਤੇ ਨਸ਼ੇ ਦੇ ਸੌਦਾਗਰ ਹੋਣ ਦਾ ਲਗਾਇਆ ਦੋਸ਼ ,ਪੁਲਿਸ ਅਨੁਸਾਰ ਮਾਮਲਾ ਦੋ ਧਿਰਾਂ ਦੀ ਲੜਾਈ ਦਾ,
ਗੁਰਦਾਸਪੁਰ, 10 ਅਕਤੂਬਰ 2023 – ਕਾਦੀਆਂ ਦੇ ਮੁਹੱਲਾ ਵਾਲਮੀਕ ਵਿਖੇ ਇੱਕ ਘਰ ਦੇ ਅੱਗੇ ਮੋਟਰਸਾਈਕਲ ਖੜਾ ਕਰਨ ਤੋਂ ਰੋਕਣ ਤੇ ਤੈਸ਼ ਵਿੱਚ ਆਏ ਨੌਜਵਾਨ ਵਲੋਂ ਆਪਣੇ ਸਾਥੀਆਂ ਨੂੰ ਬੁਲਾ ਕੇ ਘਰ ਆ ਕੇ ਇੱਕ ਪਰਿਵਾਰ ਤੇ ਹਮਲਾ ਕਰ ਦਿੱਤਾ ਗਿਆ। ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਇਸ ਹਮਲੇ ਵਿੱਚ ਘਰ ਦੀ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੇ ਜਖਮੀ ਹੋਣ ਦੀ ਖਬਰ ਹੈ ।ਉਥੇ ਹੀ ਹਮਲੇ ਦਾ ਸ਼ਿਕਾਰ ਹੋਏ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਹਮਲਾਵਰਾ ਤੇ ਨਸ਼ਾ ਵੇਚਣ ਦਾ ਦੋਸ਼ ਲਗਾਉਂਦੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਸ਼ ਵਿਖਾਵਾ ਵੀ ਕੀਤਾ ਗਿਆ । ਪੀੜਿਤ ਪਰਿਵਾਰ ਦੇ ਮੁਖੀ ਦਲਬੀਰ ਮਸੀਹ ਅਤੇ ਪਿੰਡ ਦੀਆਂ ਔਰਤਾਂ ਨੇ ਦੋਸ਼ ਲਗਾਇਆ ਕਿ ਪਿੰਡ ਵਿੱਚ ਨਸ਼ੇ ਦਾ ਦੇ ਸਦਾਗਰ ਬੇਖੌਫ ਹੋ ਕੇ ਨਸ਼ਾ ਵੇਚ ਰਹੇ ਹਨ।ਜੇਕਰ ਕੋਈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਉਨਾਂ ਤੇ ਹਮਲਾ ਕਰ ਦਿੰਦੇ ਹਨ।
ਦਲਬੀਰ ਮਸੀਹ ਅਨੁਸਾਰ ਉਸ ਨੇ ਪਿੰਡ ਵਿੱਚ ਕਥਤ ਤੌਰ ਤੇ ਨਸ਼ਾ ਲੈਣ ਆਏ ਇੱਕ ਨੌਜਵਾਨ ਨੂੰ ਆਪਣੇ ਘਰ ਅੱਗੇ ਮੋਟਰਸਾਈਕਲ ਖੜਾ ਕਰਨ ਤੋਂ ਮਨਾ ਕੀਤਾ ਸੀ ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਉਹ ਆਪਣੇ ਨਾਲ ਪੰਜ ਸੱਤ ਸਾਥੀਆਂ ਨੂੰ ਨਾਲ ਲੈ ਕੇ ਆਇਆ ਅਤੇ ਉਹਨਾਂ ਦੇ ਘਰ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ।ਜਿਸ ਵਿੱਚ ਉਸਦੀ ਨੂੰਹ ਸਮੇਤ ਉਸਦੇ ਦੋ ਦੋ ਬੇਟੇ ਵੀ ਗੰਭੀਰ ਜਖਮੀ ਹੋ ਗਏ ਜਿਨ੍ਹਾਂ ਨੂੰ ਕਾਦੀਆਂ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ।
ਉਥੇ ਥੀ ਪੀੜਤ ਦੇ ਹੱਕ ਵਿੱਚ ਆਏ ਮਹੱਲਾ ਨਿਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਕੁਝ ਲੋਕ ਮੁਹੱਲੇ ਵਿੱਚ ਸਰੇਆਮ ਨਸ਼ਾ ਵੇਚਦੇ ਹਨ ਅਤੇ ਮੰਗ ਕੀਤੀ ਹੈ ਕਿ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉਥੇ ਹੀ ਮਾਮਲੇ ਦੇ ਤਫਤੀਸ਼ੀ ਅਫਸਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਦੋ ਧਿਰਾਂ ਦੀ ਆਪਸੀ ਲੜਾਈ ਦਾ ਹੈ ਜਿਸ ਵਿੱਚ ਦੋਨਾਂ ਧਿਰਾਂ ਦੇ ਲੋਕ ਜਖਮੀ ਹੋਏ ਹਨ। ਨਸ਼ਾ ਵੇਚਣ ਦੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ ਅਤੇ ਜਦੋਂ ਵੀ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਉਸ ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ।