ਸ਼ੁਭਮਨ ਗਿੱਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ: ਡੇਂਗੂ ਦੇ ਇਲਾਜ ਲਈ ਕਰਵਾਇਆ ਗਿਆ ਸੀ ਦਾਖਲ

  • ਗਿੱਲ ਅੱਜ 11 ਅਕਤੂਬਰ ਅਫਗਾਨਿਸਤਾਨ ਖ਼ਿਲਾਫ਼ ਮੈਚ ਵਿੱਚ ਨਹੀਂ ਖੇਡਣਗੇ,
  • 14 ਅਕਤੂਬਰ ਨੂੰ ਪਾਕਿਸਤਾਨ ਖਿਲਾਫ ਖੇਡਣਾ ਅਜੇ ਵੀ ਮੁਸ਼ਕਲ

ਨਵੀਂ ਦਿੱਲੀ, 11 ਅਕਤੂਬਰ 2023 – ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਚੇਨਈ ਦੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਗਿੱਲ ਡੇਂਗੂ ਤੋਂ ਪੀੜਤ ਹਨ। ਕ੍ਰਿਕਟ ਵੈੱਬਸਾਈਟ ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਗਿੱਲ ਨੂੰ ਸੋਮਵਾਰ ਸਵੇਰੇ ਚੇਨਈ ਦੇ ਕਾਵੇਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਡਾਕਟਰ ਰਿਜ਼ਵਾਨ ਖਾਨ ਦੀ ਨਿਗਰਾਨੀ ਹੇਠ ਡਾਕਟਰਾਂ ਦੀ ਟੀਮ ਉਸ ‘ਤੇ ਨਜ਼ਰ ਰੱਖ ਰਹੀ ਹੈ।

ਰਿਪੋਰਟ ਮੁਤਾਬਕ ਗਿੱਲ ਦੇ ਪਲੇਟਲੇਟ ਕਾਊਂਟ ‘ਚ ਸੁਧਾਰ ਨਹੀਂ ਹੋ ਰਿਹਾ ਸੀ। ਇਹੀ ਕਾਰਨ ਹੈ ਕਿ ਉਹ ਟੀਮ ਨਾਲ ਦਿੱਲੀ ਨਹੀਂ ਗਏ। ਪਲੇਟਲੈਟ ਦੀ ਗਿਣਤੀ ਘੱਟ ਹੋਣ ‘ਤੇ ਟੀਮ ਪ੍ਰਬੰਧਨ ਨੇ ਜਹਾਜ਼ ਦੀ ਉੱਡਾਣ ਤੋਂ ਬਚਣ ਲਈ ਡਾਕਟਰੀ ਸਲਾਹ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਬੀਸੀਸੀਆਈ ਨੇ ਇੱਕ ਬਿਆਨ ਜਾਰੀ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਗਿੱਲ ਅਫਗਾਨਿਸਤਾਨ ਖ਼ਿਲਾਫ਼ ਮੈਚ ਵਿੱਚ ਨਹੀਂ ਖੇਡਣਗੇ।

ਰਿਪੋਰਟਾਂ ਮੁਤਾਬਕ ਡੇਂਗੂ ਤੋਂ ਬਾਅਦ ਉਸ ਦੇ ਪਲੇਟਲੇਟ ਦੀ ਗਿਣਤੀ ਘਟ ਕੇ 90,000 ਪ੍ਰਤੀ ਮਾਈਕ੍ਰੋ ਲੀਟਰ ਰਹਿ ਗਈ ਸੀ। ਜਦੋਂ ਕਿ ਪੁਰਸ਼ ਅਥਲੀਟ ਲਈ, ਇਹ 1.5 ਲੱਖ ਤੋਂ 4.5 ਲੱਖ ਪ੍ਰਤੀ ਮਾਈਕ੍ਰੋ ਲੀਟਰ ਦੇ ਵਿਚਕਾਰ ਹੋਣਾ ਚਾਹੀਦਾ ਹੈ। ਜਾਣਕਾਰ ਡਾਕਟਰਾਂ ਦਾ ਮੰਨਣਾ ਹੈ ਕਿ ਅਗਲੇ ਦੋ ਦਿਨਾਂ ਵਿੱਚ ਉਸ ਦੇ ਪਲੇਟਲੈਟ ਦੀ ਗਿਣਤੀ ਵਧ ਸਕਦੀ ਹੈ, ਪਰ 14 ਅਕਤੂਬਰ ਤੋਂ ਪਹਿਲਾਂ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਣ ਦੀ ਉਮੀਦ ਘੱਟ ਹੈ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 14 ਅਕਤੂਬਰ ਨੂੰ ਖੇਡਿਆ ਜਾਵੇਗਾ। ਗਿੱਲ ਦੇ ਉਸ ਮੈਚ ਵਿੱਚ ਵੀ ਖੇਡਣ ਦੀ ਸੰਭਾਵਨਾ ਘੱਟ ਹੈ। ਸੂਤਰਾਂ ਮੁਤਾਬਕ ਜੇਕਰ ਉਨ੍ਹਾਂ ਦੀ ਸਿਹਤ ਠੀਕ ਰਹਿੰਦੀ ਹੈ ਤਾਂ ਉਹ ਸਿੱਧੇ ਅਹਿਮਦਾਬਾਦ ਜਾ ਸਕਦੇ ਹਨ।

ਗਿੱਲ ਡੇਂਗੂ ਕਾਰਨ ਆਸਟ੍ਰੇਲੀਆ ਖਿਲਾਫ ਭਾਰਤ ਦਾ ਪਹਿਲਾ ਮੈਚ ਵੀ ਨਹੀਂ ਖੇਡ ਸਕਿਆ ਸੀ। ਉਸ ਦੀ ਜਗ੍ਹਾ ਈਸ਼ਾਨ ਕਿਸ਼ਨ ਨੇ ਮੈਚ ਦੀ ਸ਼ੁਰੂਆਤ ਕੀਤੀ। ਉਹ ਖਾਤਾ ਖੋਲ੍ਹੇ ਬਿਨਾਂ ਹੀ ਆਊਟ ਹੋ ਗਿਆ। ਬੀਸੀਸੀਆਈ ਨੇ 6 ਦਿਨ ਪਹਿਲਾਂ ਦੱਸਿਆ ਸੀ ਕਿ ਪਹਿਲੇ ਮੈਚ ਲਈ ਚੇਨਈ ਪਹੁੰਚਣ ਤੋਂ ਬਾਅਦ ਸ਼ੁਭਮਨ ਨੂੰ ਤੇਜ਼ ਬੁਖਾਰ ਹੋ ਗਿਆ ਸੀ। ਜਦੋਂ ਉਸ ਦੇ ਟੈਸਟ ਕਰਵਾਏ ਗਏ ਤਾਂ ਪਤਾ ਲੱਗਾ ਕਿ ਉਸ ਨੂੰ ਡੇਂਗੂ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇਜ਼ਰਾਈਲ-ਹਮਾਸ ਯੁੱਧ ‘ਚ ਹੁਣ ਤੱਕ 1,730 ਮੌ+ਤਾਂ

ਵਿਸ਼ਵ ਕੱਪ ‘ਚ ਅੱਜ ਭਾਰਤ ਦਾ ਮੁਕਾਬਲਾ ਅਫਗਾਨਿਸਤਾਨ ਨਾਲ, ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗਾ ਮੈਚ