ਵਿਸ਼ਵ ਕੱਪ ‘ਚ ਅੱਜ ਭਾਰਤ ਦਾ ਮੁਕਾਬਲਾ ਅਫਗਾਨਿਸਤਾਨ ਨਾਲ, ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗਾ ਮੈਚ

  • ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗਾ ਮੈਚ,
  • ਟੀਮ ਇੰਡੀਆ ਦੇ ਓਪਨਰ ਸ਼ੁਭਮਨ ਗਿੱਲ ਡੇਂਗੂ ਕਾਰਨ ਇਸ ਮੈਚ ‘ਚ ਵੀ ਨਹੀਂ ਖੇਡ ਸਕਣਗੇ

ਨਵੀਂ ਦਿੱਲੀ, 11 ਅਕਤੂਬਰ 2023 – ਵਿਸ਼ਵ ਕੱਪ 2023 ‘ਚ ਭਾਰਤ ਦਾ ਸਾਹਮਣਾ ਅੱਜ ਬੁੱਧਵਾਰ 11 ਅਕਤੂਬਰ ਨੂੰ ਅਫਗਾਨਿਸਤਾਨ ਨਾਲ ਹੋਵੇਗਾ। ਇਹ ਮੈਚ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ। ਟਾਸ ਦੁਪਹਿਰ 1.30 ਵਜੇ ਹੋਵੇਗਾ।

ਟੀਮ ਇੰਡੀਆ ਦੇ ਰੈਗੂਲਰ ਓਪਨਰ ਸ਼ੁਭਮਨ ਗਿੱਲ ਡੇਂਗੂ ਕਾਰਨ ਇਸ ਮੈਚ ‘ਚ ਵੀ ਨਹੀਂ ਖੇਡ ਸਕਣਗੇ। ਰੋਹਿਤ ਸ਼ਰਮਾ ਦੇ ਨਾਲ ਉਨ੍ਹਾਂ ਦੀ ਜਗ੍ਹਾ ਈਸ਼ਾਨ ਕਿਸ਼ਨ ਦੀ ਓਪਨਿੰਗ ਦੀ ਸੰਭਾਵਨਾ ਹੈ। ਹਾਲਾਂਕਿ ਆਸਟਰੇਲੀਆ ਦੇ ਖਿਲਾਫ ਉਹ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ ਸਨ।

ਸ਼ੁਭਮਨ ਗਿੱਲ ਟੀਮ ਨਾਲ ਦਿੱਲੀ ਨਹੀਂ ਆਏ ਹਨ। ਹਾਲਾਂਕਿ ਉਨ੍ਹਾਂ ਨੂੰ ਚੇਨਈ ਦੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਹ ਤੇਜ਼ੀ ਨਾਲ ਠੀਕ ਹੋ ਰਿਹਾ ਹੈ ਪਰ ਮੈਦਾਨ ‘ਤੇ ਉਸ ਦੀ ਵਾਪਸੀ ਦੀ ਤਸਵੀਰ ਅਜੇ ਸਪੱਸ਼ਟ ਨਹੀਂ ਹੈ। ਇਸ ਮੈਚ ‘ਚ ਉਨ੍ਹਾਂ ਦੀ ਜਗ੍ਹਾ ਈਸ਼ਾਨ ਕਿਸ਼ਨ ਦੇ ਵੀ ਓਪਨਿੰਗ ਕਰਨ ਦੀ ਸੰਭਾਵਨਾ ਹੈ। ਹਾਲਾਂਕਿ ਟੀਮ ਪ੍ਰਬੰਧਨ ਇਸ ਮੈਚ ਲਈ ਸੂਰਿਆਕੁਮਾਰ ਯਾਦਵ ਨੂੰ ਵੀ ਮੌਕਾ ਦੇ ਸਕਦਾ ਹੈ।

ਦੂਜੇ ਪਾਸੇ ਅਫਗਾਨਿਸਤਾਨ ਦੀ ਟੀਮ ‘ਚ ਫਿਟਨੈੱਸ ਨਾਲ ਜੁੜਿਆ ਕੋਈ ਮੁੱਦਾ ਨਹੀਂ ਹੈ। ਟੀਮ ਭਾਰਤ ਨੂੰ ਉਸ ਦੇ ਘਰੇਲੂ ਮੈਦਾਨ ‘ਤੇ ਸਖ਼ਤ ਚੁਣੌਤੀ ਦੇਣਾ ਚਾਹੁੰਦੀ ਹੈ।

ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਹੁਣ ਤੱਕ ਸਿਰਫ ਤਿੰਨ ਵਨਡੇ ਮੈਚ ਖੇਡੇ ਗਏ ਹਨ। ਇਨ੍ਹਾਂ ਵਿੱਚੋਂ ਭਾਰਤ ਨੇ ਦੋ ਮੈਚ ਜਿੱਤੇ ਅਤੇ ਇੱਕ ਟਾਈ ਰਿਹਾ। ਇਸ ਮੈਚ ‘ਚ ਵੀ ਟੀਮ ਇੰਡੀਆ ਫ਼ੇਵਰੇਟ ਹੈ। ਉਸ ਦੀ ਹਾਲੀਆ ਫਾਰਮ ਸ਼ਾਨਦਾਰ ਰਹੀ ਹੈ। ਟੀਮ ਇੰਡੀਆ ਨੇ ਇਸ ਵਿਸ਼ਵ ਕੱਪ ਦੀ ਸਭ ਤੋਂ ਮਜ਼ਬੂਤ ​​ਟੀਮਾਂ ਵਿੱਚੋਂ ਇੱਕ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ। ਜਦੋਂ ਕਿ ਅਫਗਾਨਿਸਤਾਨ ਨੂੰ ਬੰਗਲਾਦੇਸ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ਼ੁਭਮਨ ਗਿੱਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ: ਡੇਂਗੂ ਦੇ ਇਲਾਜ ਲਈ ਕਰਵਾਇਆ ਗਿਆ ਸੀ ਦਾਖਲ

ਸਿੱਖਾਂ ਦੇ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਤੋਂ 5 ਮਹੀਨਿਆਂ ਲਈ ਹੋ ਜਾਣਗੇ ਬੰਦ