ਨਵੀਂ ਦਿੱਲੀ, 11 ਅਕਤੂਬਰ 2023: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੀ ਟੀਮ ਨੇ ਅੱਜ ਬੁੱਧਵਾਰ ਨੂੰ ਛੇ ਰਾਜਾਂ ਯੂਪੀ, ਐਮਪੀ, ਰਾਜਸਥਾਨ, ਦਿੱਲੀ, ਮਹਾਰਾਸ਼ਟਰ ਅਤੇ ਤਾਮਿਲਨਾਡੂ ਵਿੱਚ ਛਾਪੇਮਾਰੀ ਕੀਤੀ। ਇਹ ਸਰਚ ਆਪਰੇਸ਼ਨ ਪੀਐਫਆਈ (ਪਾਪੂਲਰ ਫਰੰਟ ਆਫ ਇੰਡੀਆ) ਦੇ 12 ਟਿਕਾਣਿਆਂ ‘ਤੇ ਚੱਲ ਰਿਹਾ ਹੈ। PFI ‘ਤੇ ਪਿਛਲੇ ਸਾਲ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਕਾਰਨ ਪਾਬੰਦੀ ਲਗਾਈ ਗਈ ਸੀ।ਖਬਰਾਂ ਮੁਤਾਬਕ NIA ਦੀ ਟੀਮ ਨੇ ਰਾਜਸਥਾਨ ਦੇ ਟੋਂਕ, ਕੋਟਾ, ਗੰਗਾਪੁਰ ‘ਚ ਦੇਰ ਰਾਤ ਛਾਪੇਮਾਰੀ ਕਰਕੇ ਕਈ ਸ਼ੱਕੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 27 ਸਤੰਬਰ ਨੂੰ ਕੇਂਦਰ ਸਰਕਾਰ ਨੇ PFI ਅਤੇ ਇਸ ਨਾਲ ਜੁੜੇ 8 ਸੰਗਠਨਾਂ ‘ਤੇ 5 ਸਾਲ ਦੀ ਪਾਬੰਦੀ ਲਗਾ ਦਿੱਤੀ ਸੀ। ਗ੍ਰਹਿ ਮੰਤਰਾਲੇ ਨੇ ਇਨ੍ਹਾਂ ਸੰਗਠਨਾਂ ‘ਤੇ ਪਾਬੰਦੀ ਲਗਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਸੰਗਠਨ ਦੇ ਖਿਲਾਫ ਅੱਤਵਾਦੀ ਸਬੰਧਾਂ ਦੇ ਸਬੂਤ ਮਿਲੇ ਸਨ। ਕੇਂਦਰ ਸਰਕਾਰ ਨੇ ਇਹ ਕਾਰਵਾਈ ਯੂਏਪੀਏ (ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ) ਤਹਿਤ ਕੀਤੀ ਹੈ। ਸਰਕਾਰ ਨੇ ਕਿਹਾ, PFI ਅਤੇ ਇਸ ਨਾਲ ਜੁੜੇ ਸੰਗਠਨਾਂ ਦੀਆਂ ਗਤੀਵਿਧੀਆਂ ਦੇਸ਼ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਹਨ।