- ਕਿਹਾ 1 ਨਵੰਬਰ ਨੂੰ ਕੇਂਦਰੀ ਟੀਮ SYL ਦਾ ਸਰਵੇ ਕਰਨ ਆ ਰਹੀ ਹੈ ਪੰਜਾਬ,
- ਅਕਾਲੀ ਦਲ ਕਰੇਗਾ ਸਰਵੇ ਟੀਮ ਦਾ ਵਿਰੋਧ,
- ਅਕਾਲੀ ਦਲ ਨੇ ਸਰਵੇ ਟੀਮਾਂ ਨੂੰ ਰੋਕਣ ਲਈ ਟੀਮਾਂ ਦਾ ਕੀਤਾ ਐਲਾਨ
ਚੰਡੀਗੜ੍ਹ, 13 ਅਕਤੂਬਰ 2023 – ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ 1 ਨਵੰਬਰ ਨੂੰ ਹੋਣ ਵਾਲੀ ਡਿਬੇਟ ਦਾ ਹਿੱਸਾ ਨਹੀਂ ਹੋਵੇਗਾ। ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਦਿੱਤੀ ਗਈ ਹੈ।
ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ 1 ਨਵੰਬਰ ਨੂੰ ਕੇਂਦਰੀ ਟੀਮ ਸਤਲੁਜ ਯਮੁਨਾ ਲਿੰਕ ਨਹਿਰ (SYL) ਦਾ ਸਰਵੇ ਕਰਨ ਆ ਰਹੀ ਹੈ। ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ 1 ਨਵੰਬਰ ਨੂੰ ਹੋਣ ਵਾਲੀ ਡਿਬੇਟ ਦਾ ਹਿੱਸਾ ਨਹੀਂ ਹੋਵੇਗਾ। ਸਗੋਂ ਅਕਾਲੀ ਦਲ 1 ਨਵੰਬਰ ਨੂੰ ਕੇਂਦਰੀ ਸਰਵੇ ਟੀਮ ਦਾ ਵਿਰੋਧ ਕਰੇਗਾ।
ਇਸ ਦੇ ਨਾਲ ਹੀ ਅਕਾਲੀ ਦਲ ਨੇ ਸਰਵੇ ਟੀਮਾਂ ਨੂੰ ਸਰਵੇ ਕਰਨ ਤੋਂ ਰੋਕਣ ਲਈ ਟੀਮਾਂ ਦਾ ਗਤਨ ਕੀਤਾ ਹੈ ਤਾਂ ਜੋ ਸਰਵੇ ਟੀਮਾਂ ਦਾ ਵਿਰੋਧ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1 ਨਵੰਬਰ ਨੂੰ ਡਿਬੇਟ ਰੱਖੀ ਗਈ ਹੈ ਕਿ ਜੋ ਕਿ ਲੁਧਿਆਣਾ ਦੇ PAU ‘ਚ ਹੋਵੇਗੀ।