ਨਸ਼ਾ ਤਸਕਰਦੀ ਜਾਇਦਾਦ ਜ਼ਬਤ: ਪੁਲਿਸ ਨੇ 2 ਮੰਜ਼ਿਲਾ ਮਕਾਨ ‘ਤੇ ਲਾਇਆ ਨੋਟਿਸ

ਫਿਰੋਜ਼ਪੁਰ, 15 ਅਕਤੂਬਰ 2023 – ਫ਼ਿਰੋਜ਼ਪੁਰ ਪੁਲਿਸ ਨੇ ਇੱਕ ਨਸ਼ਾ ਤਸਕਰ ਦੀ ਜਾਇਦਾਦ ਜ਼ਬਤ ਕਰ ਦਿੱਤੀ ਹੈ। ਨਸ਼ਾ ਤਸਕਰ ਗੌਰਵ ਉਰਫ਼ ਗੋਰਾ ਫ਼ਿਰੋਜ਼ਪੁਰ ਦੇ ਥਾਣਾ ਕੁਲਗੜ੍ਹੀ ਦੇ ਪਿੰਡ ਬੁੱਕਣਵਾਲਾ ਦਾ ਰਹਿਣ ਵਾਲਾ ਹੈ। ਉਸ ਦੇ ਘਰ ਦੀ ਕੁੱਲ ਕੀਮਤ 16.33 ਲੱਖ ਰੁਪਏ ਹੈ।

ਪੁਲਿਸ ਨੇ ਸਮੱਗਲਰ ਗੋਰਾ ਦੇ ਘਰ ‘ਤੇ ਲਗਾਏ ਨੋਟਿਸ ‘ਚ ਕਿਹਾ ਹੈ ਕਿ ਸਮਰੱਥ ਅਧਿਕਾਰੀ ਅਤੇ ਪ੍ਰਸ਼ਾਸਕ ਦਿੱਲੀ ਦੇ ਹੁਕਮਾਂ ‘ਤੇ ਗੌਰਵ ਉਰਫ਼ ਗੋਰਾ ਦੇ 3.93 ਮਰਲੇ 2 ਮੰਜ਼ਿਲਾ ਮਕਾਨ ਨੂੰ ਐਨ.ਡੀ.ਪੀ.ਐਸ. ਕੇਸ ‘ਚ ਜ਼ਬਤ ਕੀਤਾ ਜਾਂਦਾ ਹੈ। ਹੁਣ ਤਸਕਰ ਨਾ ਤਾਂ ਇਸ ਘਰ ਨੂੰ ਅੱਗੇ ਵੇਚ ਸਕੇਗਾ ਅਤੇ ਨਾ ਹੀ ਕਿਸੇ ਨੂੰ ਟਰਾਂਸਫਰ ਕਰ ਸਕੇਗਾ।

ਫ਼ਿਰੋਜ਼ਪੁਰ ਪੁਲਿਸ ਨੇ ਹੁਣ ਤੱਕ 10 ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਹੈ। ਇਨ੍ਹਾਂ ਦੀ ਕੁੱਲ ਕੀਮਤ 4 ਕਰੋੜ 13 ਲੱਖ 42 ਹਜ਼ਾਰ 500 ਰੁਪਏ ਹੈ। ਇਨ੍ਹਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਕਾਰਵਾਈ ਦੌਰਾਨ ਪੁਲੀਸ ਨੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਹੀ ਨਹੀਂ ਸਗੋਂ ਵਪਾਰਕ ਅਦਾਰਿਆਂ ਅਤੇ ਖੇਤਾਂ ਨੂੰ ਵੀ ਫ੍ਰੀਜ਼ ਕਰ ਦਿੱਤਾ ਹੈ। ਇਨ੍ਹਾਂ ਸਾਰਿਆਂ ‘ਤੇ ਫ੍ਰੀਜ਼ ਨੋਟਿਸ ਲਗਾਏ ਗਏ ਹਨ ਤਾਂ ਜੋ ਕੋਈ ਇਨ੍ਹਾਂ ਨੂੰ ਖਰੀਦਣ ਦੇ ਜਾਲ ਵਿਚ ਨਾ ਫਸੇ। ਸੂਤਰਾਂ ਅਨੁਸਾਰ ਪੰਜਾਬ ‘ਚੋਂ ਨਸ਼ਾ ਖਤਮ ਕਰਨ ਲਈ ਪੰਜਾਬ ਪੁਲਸ ਸਮੇਤ ਕੇਂਦਰ ਅਤੇ ਸੂਬੇ ਦੀਆਂ 12 ਏਜੰਸੀਆਂ ਕੰਮ ਕਰ ਰਹੀਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

BSF ਨੇ ਫ਼ਿਰੋਜ਼ਪੁਰ ਵਿੱਚ ਫੜਿਆ ਪਾਕਿਸਤਾਨੀ ਡਰੋਨ: ਝੋਨੇ ਦੇ ਖੇਤ ‘ਚੋਂ ਤਲਾਸ਼ੀ ਮੁਹਿੰਮ ਦੌਰਾਨ ਮਿਲਿਆ

ਇਕ ਨਵੰਬਰ ਨੂੰ ਹੋਣ ਵਾਲੀ ਬਹਿਸ ਤੋਂ ਭੱਜ ਰਹੀਆਂ ਨੇ ਵਿਰੋਧੀ ਪਾਰਟੀਆਂ – ਮੁੱਖ ਮੰਤਰੀ ਮਾਨ ਨੇ ਕੀਤੀ ਸਖ਼ਤ ਆਲੋਚਨਾ