- ਨੇਤਨਯਾਹੂ ਨੇ ਕਿਹਾ- ਰਾਕੇਟ ਫਲਸਤੀਨ ਦਾ ਸੀ,
- ਜੋ ਸਾਡੇ ਬੱਚਿਆਂ ਦੇ ਕਾ+ਤ+ਲ, ਉਹ ਆਪਣੇ ਬੱਚਿਆਂ ਦੇ ਵੀ ਹ+ਥਿਆਰੇ
ਨਵੀਂ ਦਿੱਲੀ, 18 ਅਕਤੂਬਰ 2023 – ਮੰਗਲਵਾਰ ਦੇਰ ਰਾਤ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ‘ਚ ਸਭ ਤੋਂ ਵੱਡੇ ਹਮਲੇ ਦੀ ਖਬਰ ਆਈ ਹੈ। ਗਾਜ਼ਾ ਸ਼ਹਿਰ ਦੇ ਅਹਲੀ ਅਰਬ ਸਿਟੀ ਹਸਪਤਾਲ ‘ਤੇ ਰਾਕੇਟ ਹਮਲੇ ‘ਚ 500 ਲੋਕ ਮਾਰੇ ਗਏ ਦੱਸੇ ਜਾ ਰਹੇ ਹਨ। ਹਮਾਸ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਨੇ ਹਮਲਾ ਕੀਤਾ ਹੈ। ਇਸ ਦੇ ਨਾਲ ਹੀ ਇਜ਼ਰਾਈਲ ਨੇ ਕਿਹਾ ਹੈ ਕਿ ਹਸਪਤਾਲ ‘ਤੇ ਹਮਲੇ ‘ਚ ਉਸ ਦੀ ਕੋਈ ਸ਼ਮੂਲੀਅਤ ਨਹੀਂ ਹੈ।
ਇਜ਼ਰਾਈਲ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਫਲਸਤੀਨੀ ਲੜਾਕੇ ਹਸਪਤਾਲ ਦੇ ਨੇੜੇ ਹਮਲਾ ਕਰ ਰਹੇ ਸਨ, ਉਨ੍ਹਾਂ ਦਾ ਇੱਕ ਰਾਕੇਟ ਆਪਣੀ ਦਿਸ਼ਾ ਤੋਂ ਭਟਕ ਗਿਆ ਅਤੇ ਹਸਪਤਾਲ ‘ਤੇ ਡਿੱਗਿਆ। ਹਮਾਸ ਦੇ ਇਸ ਦਾਅਵੇ ‘ਤੇ ਇਜ਼ਰਾਇਲੀ ਪੀਐੱਮ ਨੇਤਨਯਾਹੂ ਨੇ ਟਵਿੱਟਰ ‘ਤੇ ਲਿਖਿਆ ਸੀ ਪੂਰੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਆਪਣੇ ਬੱਚਿਆਂ ਦੇ ਵੀ ਕਾਤਲ ਹਨ।
ਇਜ਼ਰਾਇਲੀ ਫੌਜ ਨੇ ਕਿਹਾ ਹੈ ਕਿ ਉਸ ਨੇ ਹਮਾਸ ਦੇ ਕਮਾਂਡਰ ਅਯਮਨ ਨੋਫਾਲ ਨੂੰ ਮਾਰ ਦਿੱਤਾ ਹੈ। ਖੁਦ ਹਮਾਸ ਨੇ ਵੀ ਨੋਫਾਲ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਨੋਫਾਲ ਨੇ ਇਜ਼ਰਾਈਲੀ ਬਲਾਂ ਅਤੇ ਨਾਗਰਿਕਾਂ ‘ਤੇ ਕਈ ਹਮਲੇ ਕੀਤੇ। 2006 ਵਿੱਚ ਇਜ਼ਰਾਈਲੀ ਸਿਪਾਹੀ ਗਿਲਾਡ ਸ਼ਾਲਿਤ ਨੂੰ ਅਗਵਾ ਕਰ ਲਿਆ ਗਿਆ ਸੀ। ਨੋਫਲ ਇਸ ਦਾ ਮਾਸਟਰਮਾਈਂਡ ਸੀ।
‘ਨਿਊਯਾਰਕ ਟਾਈਮਜ਼’ ਮੁਤਾਬਕ ਇਸ ਵੇਲੇ ਗਾਜ਼ਾ ਵਿੱਚ 5 ਹਜ਼ਾਰ ਔਰਤਾਂ ਗਰਭਵਤੀ ਹਨ ਅਤੇ ਉਨ੍ਹਾਂ ਨੂੰ ਇਲਾਜ ਦੀ ਲੋੜ ਹੈ। ਹਸਪਤਾਲਾਂ ਅਤੇ ਕਲੀਨਿਕਾਂ ਵਿੱਚ ਨਾ ਤਾਂ ਦਵਾਈਆਂ ਬਚੀਆਂ ਹਨ ਅਤੇ ਨਾ ਹੀ ਬਿਜਲੀ ਹੈ। ਇਨ੍ਹਾਂ ‘ਚੋਂ ਕੁਝ ਪਹਿਲਾਂ ਹੀ ਬੰਬ ਧਮਾਕੇ ‘ਚ ਜ਼ਖਮੀ ਹਨ। ਸੰਯੁਕਤ ਰਾਸ਼ਟਰ ਨੇ ਵੀ ਇਸ ਰਿਪੋਰਟ ਦੀ ਪੁਸ਼ਟੀ ਕੀਤੀ ਹੈ। ਗਲੋਬਲ ਚੈਰਿਟੀ ਏਜੰਸੀ ‘ਸੇਵ ਦ ਚਿਲਡਰਨ’ ਦੇ ਮੁਤਾਬਕ, ਯੁੱਧ ‘ਚ ਹੁਣ ਤੱਕ 1 ਹਜ਼ਾਰ ਫਲਸਤੀਨੀ ਬੱਚੇ ਮਾਰੇ ਜਾ ਚੁੱਕੇ ਹਨ। ਜੇਕਰ ਹੁਣ ਵੀ ਕੁਝ ਨਾ ਕੀਤਾ ਗਿਆ ਤਾਂ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ।
ਅਮਰੀਕਾ ਇਜ਼ਰਾਈਲ ‘ਚ ਆਪਣੇ 11 ਹਜ਼ਾਰ ਸੈਨਿਕ ਤਾਇਨਾਤ ਕਰ ਸਕਦਾ ਹੈ। ਵਾਲ ਸਟਰੀਟ ਜਰਨਲ ਦੀ ਰਿਪੋਰਟ ਮੁਤਾਬਕ ਇਹ ਸੈਨਿਕ ਸਿੱਧੇ ਤੌਰ ‘ਤੇ ਜੰਗ ਨਹੀਂ ਲੜਨਗੇ, ਸਗੋਂ ਇਜ਼ਰਾਈਲੀ ਬਲਾਂ ਨੂੰ ਤਕਨੀਕੀ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨਗੇ। ਇਸ ਦੌਰਾਨ ਅਮਰੀਕੀ ਸੈਨਾ ਮੁਖੀ ਮਾਈਕਲ ਐਰਿਕ ਕੁਰੀਲਾ ਵੀ ਇਜ਼ਰਾਈਲ ਪਹੁੰਚ ਗਏ ਹਨ। ਦੂਜੇ ਪਾਸੇ ਈਰਾਨ ਨੇ ਇਜ਼ਰਾਈਲ ਅਤੇ ਉਸ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ।
ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖੋਮੇਨੀ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਇਜ਼ਰਾਈਲ ਗਾਜ਼ਾ ‘ਤੇ ਬੰਬਾਰੀ ਬੰਦ ਨਹੀਂ ਕਰਦਾ ਤਾਂ ਦੁਨੀਆ ਮੁਸਲਿਮ ਤਾਕਤਾਂ ਨੂੰ ਨਹੀਂ ਰੋਕ ਸਕੇਗੀ।