ਹੁਣ 3 ਘੰਟੇ ‘ਚ ਪਹੁੰਚੋਗੇ ਅੰਮ੍ਰਿਤਸਰ ਤੋਂ ਹੈਦਰਾਬਾਦ, ਪਹਿਲੀ ਉਡਾਣ 17 ਨਵੰਬਰ ਨੂੰ

  • ਏਅਰ ਇੰਡੀਆ ਐਕਸਪ੍ਰੈੱਸ ਸ਼ੁਰੂ ਕਰੇਗੀ ਸਿੱਧੀਆਂ ਉਡਾਣਾਂ,
  • ਏਅਰਲਾਈਨਜ਼ ਨੇ ਆਪਣੀ ਵੈੱਬਸਾਈਟ ‘ਤੇ ਬੁਕਿੰਗ ਕੀਤੀ ਸ਼ੁਰੂ

ਅੰਮ੍ਰਿਤਸਰ, 19 ਅਕਤੂਬਰ 2023 – ਅੰਮ੍ਰਿਤਸਰ ਤੋਂ ਹੁਣ ਤੁਸੀਂ 3 ਘੰਟੇ ਵਿੱਚ ਤੇਲੰਗਾਨਾ ਦੇ ਹੈਦਰਾਬਾਦ ਪਹੁੰਚ ਸਕਦੇ ਹੋ। ਏਅਰ ਇੰਡੀਆ (ਏ.ਆਈ.) ਐਕਸਪ੍ਰੈਸ ਨੇ ਦੋਵਾਂ ਸ਼ਹਿਰਾਂ ਵਿਚਾਲੇ ਸਿੱਧੀਆਂ ਉਡਾਣਾਂ ਚਲਾਉਣ ਦਾ ਫੈਸਲਾ ਕੀਤਾ ਹੈ। ਏਆਈ ਐਕਸਪ੍ਰੈਸ ਇਹ ਉਡਾਣ 17 ਨਵੰਬਰ ਤੋਂ ਸ਼ੁਰੂ ਕਰਨ ਜਾ ਰਹੀ ਹੈ। ਜਿਸ ਲਈ ਏਅਰਲਾਈਨਜ਼ ਨੇ ਆਪਣੀ ਵੈੱਬਸਾਈਟ ‘ਤੇ ਇਸ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਫੈਸਲੇ ਤੋਂ ਬਾਅਦ ਦੋਵਾਂ ਸ਼ਹਿਰਾਂ ਵਿੱਚ ਵਪਾਰ ਅਤੇ ਸੈਰ ਸਪਾਟੇ ਨੂੰ ਹੁਲਾਰਾ ਮਿਲੇਗਾ।

ਏਆਈ ਐਕਸਪ੍ਰੈਸ ਦੀ ਵੈੱਬਸਾਈਟ ਮੁਤਾਬਕ ਦੋਵਾਂ ਸ਼ਹਿਰਾਂ ਵਿਚਾਲੇ 17 ਨਵੰਬਰ ਤੋਂ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਏਅਰਲਾਈਨ ਦੀ ਫਲਾਈਟ ਨੰਬਰ IX953 ਰੋਜ਼ਾਨਾ ਸਵੇਰੇ 11 ਵਜੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ, ਅੰਮ੍ਰਿਤਸਰ ਤੋਂ ਉਡਾਣ ਭਰੇਗੀ। ਤਿੰਨ ਘੰਟੇ ਬਾਅਦ ਇਹ ਫਲਾਈਟ ਦੁਪਹਿਰ 2 ਵਜੇ ਹੈਦਰਾਬਾਦ ਪਹੁੰਚੇਗੀ।

ਇਸੇ ਤਰ੍ਹਾਂ ਇਹ ਫਲਾਈਟ ਨੰਬਰ IX954 ਹੈਦਰਾਬਾਦ ਤੋਂ ਰੋਜ਼ਾਨਾ ਸਵੇਰੇ 7.30 ਵਜੇ ਉਡਾਣ ਭਰੇਗੀ। ਇਹ ਫਲਾਈਟ 2 ਘੰਟੇ 45 ਮਿੰਟ ਦਾ ਸਫਰ ਪੂਰਾ ਕਰਕੇ ਸਵੇਰੇ 10.15 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇਗੀ।

ਏਅਰਲਾਈਨਜ਼ ਵੱਲੋਂ ਇਸ ਉਡਾਣ ਦੀ ਸ਼ੁਰੂਆਤੀ ਕੀਮਤ 6 ਹਜ਼ਾਰ ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ ਹੋਰਾਂ ਵਾਂਗ ਇਸ ਫਲਾਈਟ ‘ਤੇ ਵੀ ਡਾਇਨਾਮਿਕ ਰੇਟ ਲਾਗੂ ਹਨ, ਯਾਨੀ ਫਲਾਈਟ ਟਿਕਟ ਦੀ ਕੀਮਤ ਮੰਗ ਮੁਤਾਬਕ ਵਧ ਜਾਂ ਘਟ ਸਕਦੀ ਹੈ।

ਅੰਮ੍ਰਿਤਸਰ ਅਤੇ ਹੈਦਰਾਬਾਦ ਵਿਚਾਲੇ ਇਹ ਪਹਿਲੀ ਸਿੱਧੀ ਉਡਾਣ ਹੈ। ਪਹਿਲਾਂ ਚੱਲਣ ਵਾਲੀਆਂ ਉਡਾਣਾਂ ਵਿੱਚ ਦਿੱਲੀ ਲੇ-ਓਵਰ ਹੁੰਦਾ ਸੀ। ਇਸ ਦੇ ਨਾਲ ਹੀ ਇਸ ਉਡਾਣ ਦੇ ਸ਼ੁਰੂ ਹੋਣ ਨਾਲ ਦੋਵਾਂ ਸ਼ਹਿਰਾਂ ਵਿਚਾਲੇ ਸੈਰ-ਸਪਾਟਾ ਵਧੇਗਾ ਅਤੇ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਨੂੰ ਵੀ ਹੁਲਾਰਾ ਮਿਲੇਗਾ।

ਹੈਦਰਾਬਾਦ ਵਿੱਚ ਲੱਖਾਂ ਦੇ ਗਹਿਣਿਆਂ ਤੋਂ ਇਲਾਵਾ, ਉੱਤਰੀ ਭਾਰਤ ਵਿੱਚ ਮੋਤੀਆਂ ਦੇ ਗਹਿਣੇ, ਸਾੜੀਆਂ ਆਦਿ ਭੇਜਣ ਲਈ ਅੰਮ੍ਰਿਤਸਰ ਨੂੰ ਇੱਕ ਵੱਡਾ ਬਾਜ਼ਾਰ ਮੰਨਿਆ ਜਾਂਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਤੇਜ਼ ਰਫਤਾਰ ਕਾਰ ਨੇ ਲੋਕਾਂ ਨੂੰ ਕੁਚਲਿਆ: ਇਕ ਔਰਤ ਦੀ ਮੌ+ਤ, ਚਾਰ ਜ਼ਖਮੀ

ਐਮ ਪੀ ਸੰਦੀਪ ਪਾਠਕ ਵੱਲੋਂ ਹਰਿਆਣਾ ਲਈ SYL ਦਾ ਪਾਣੀ ਮੰਗਣ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ ਮੁੱਖ ਮੰਤਰੀ: ਅਕਾਲੀ ਦਲ