- ਪਹਿਲਾ ਮੈਚ ਨੀਦਰਲੈਂਡ ਅਤੇ ਸ਼੍ਰੀਲੰਕਾ ‘ਚ ਹੋਵੇਗਾ,
- ਇਹ ਮੈਚ ਲਖਨਊ ਦੇ ਏਕਾਨਾ ਸਟੇਡੀਅਮ ‘ਚ ਸਵੇਰੇ 10.30 ਵਜੇ ਤੋਂ ਖੇਡਿਆ ਜਾਵੇਗਾ
- ਦੂਜਾ ਮੈਚ ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿਚਾਲੇ ਹੋਵੇਗਾ
- ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਦੁਪਹਿਰ 2:00 ਵਜੇ ਤੋਂ ਹੋਵੇਗਾ ਸ਼ੁਰੂ
ਨਵੀਂ ਦਿੱਲੀ, 21 ਅਕਤੂਬਰ 2023 – ਵਨਡੇ ਵਿਸ਼ਵ ਕੱਪ 2023 ਵਿੱਚ ਅੱਜ ਯਾਨੀ ਸ਼ਨੀਵਾਰ ਨੂੰ ਡਬਲ ਹੈਡਰ ਮੈਚ ਹੋਣਗੇ। ਪਹਿਲਾ ਮੈਚ ਨੀਦਰਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਲਖਨਊ ਦੇ ਏਕਾਨਾ ਸਟੇਡੀਅਮ ‘ਚ ਖੇਡਿਆ ਜਾਵੇਗਾ। ਟਾਸ ਸਵੇਰੇ 10 ਵਜੇ ਹੋਵੇਗਾ ਅਤੇ ਮੈਚ ਸਵੇਰੇ 10:30 ਵਜੇ ਤੋਂ ਖੇਡਿਆ ਜਾਵੇਗਾ।
ਵਿਸ਼ਵ ਕੱਪ ‘ਚ ਨੀਦਰਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਇਹ ਪਹਿਲਾ ਮੈਚ ਹੈ। ਇਸ ਤੋਂ ਪਹਿਲਾਂ ਵਿਸ਼ਵ ਕੱਪ ‘ਚ ਦੋਵੇਂ ਟੀਮਾਂ ਇਕ-ਦੂਜੇ ਦੇ ਸਾਹਮਣੇ ਨਹੀਂ ਆਈਆਂ ਹਨ। ਦੋਵੇਂ ਟੀਮਾਂ ਵਨਡੇ ਵਿਸ਼ਵ ਕੱਪ ‘ਚ ਪਹਿਲੀ ਵਾਰ ਇਕ ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ। ਹਾਲਾਂਕਿ ਵਨਡੇ ‘ਚ ਦੋਵਾਂ ਟੀਮਾਂ ਵਿਚਾਲੇ 5 ਮੈਚ ਹੋਏ ਹਨ। ਇਹ ਸਭ ਮੈਚ ਸ੍ਰੀਲੰਕਾ ਨੇ ਜਿੱਤੇ ਹਨ। ਦੋਵਾਂ ਟੀਮਾਂ ਵਿਚਾਲੇ ਆਖਰੀ ਮੈਚ ਜੁਲਾਈ ‘ਚ ਵਿਸ਼ਵ ਕੱਪ ਕੁਆਲੀਫਾਇਰ ਦੌਰਾਨ ਖੇਡਿਆ ਗਿਆ ਸੀ। ਇਸ ਵਿੱਚ ਸ਼੍ਰੀਲੰਕਾ ਨੇ 128 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ।
ਦਿਨ ਦਾ ਦੂਜਾ ਮੈਚ ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿਚਾਲੇ ਹੋਵੇਗਾ। ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਦੁਪਹਿਰ 2:00 ਵਜੇ ਤੋਂ ਸ਼ੁਰੂ ਹੋਵੇਗਾ। ਟਾਸ ਦੁਪਹਿਰ 1:30 ਵਜੇ ਹੋਵੇਗਾ।
ਇਹ ਮੈਚ ਦੋਵਾਂ ਟੀਮਾਂ ਲਈ ਅਹਿਮ ਹੋਵੇਗਾ ਕਿਉਂਕਿ ਅੰਕ ਸੂਚੀ ‘ਚ ਟਾਪ-4 ਦੀ ਦੌੜ ਅਹਿਮ ਹੋ ਗਈ ਹੈ। ਦੋਵੇਂ ਟੀਮਾਂ ਪਿਛਲੇ ਮੈਚ ਵਿੱਚ ਉਲਟਫੇਰ ਦਾ ਸ਼ਿਕਾਰ ਹੋਈਆਂ ਹਨ। ਦੱਖਣੀ ਅਫਰੀਕਾ ਨੂੰ ਨੀਦਰਲੈਂਡ ਨੇ ਹਰਾਇਆ ਸੀ। ਉਥੇ ਹੀ ਅਫਗਾਨਿਸਤਾਨ ਖਿਲਾਫ ਇੰਗਲੈਂਡ ਦੇ ਬੱਲੇਬਾਜ਼ ਅਸਫਲ ਰਹੇ, ਜਿਸ ਕਰਨ ਟੀਮ ਨੁਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਵਿਸ਼ਵ ਕੱਪ ‘ਚ ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ 7 ਮੈਚ ਹੋਏ ਹਨ, ਜਿਨ੍ਹਾਂ ‘ਚ ਦੱਖਣੀ ਅਫਰੀਕਾ ਨੇ 3 ਅਤੇ ਇੰਗਲੈਂਡ ਨੇ 4 ‘ਚ ਜਿੱਤ ਦਰਜ ਕੀਤੀ ਹੈ।