- ਮੈਂ ਅੱਜ ਦਸਤਾਰ ਸਜਾਈ ਹੈ ਕਿਉਂਕਿ ਇਹ ਪੰਜਾਬ ਦੀ ਹੈ ਪਰੰਪਰਾ – ਦਰਿੰਦਰ ਸ਼ਾਸਤਰੀ
- ਦਰਬਾਰ ਸਾਹਿਬ ਵਿੱਚ ਪਹੁੰਚ ਕੇ ਮਨ ਨੂੰ ਮਿਲੀ ਹੈ ਇੱਕ ਵੱਖਰੀ ਸ਼ਾਂਤੀ : ਦਰਿੰਦਰ ਸ਼ਾਸਤਰੀ
ਅੰਮ੍ਰਿਤਸਰ, 21 ਅਕਤੂਬਰ 2023 – ਰੂਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਹਨ ਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਹਨ ਉੱਥੇ ਹੀ ਵੱਡੇ ਵੱਡੇ ਬਾਲੀਵੁਡ ਸਿਤਾਰੇ ਅਤੇ ਵੱਡੇ ਵੱਡੇ ਰਾਜਨੀਤਿਕ ਲੀਡਰ ਵੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਵਾਹਿਗੁਰੂ ਅੱਗੇ ਸ਼ੁਕਰਾਨਾ ਕਰਦੇ ਹਨ।
ਅੱਜ ਬਾਗੇਸ਼ਵਰ ਧਾਮ ਦੇ ਬਾਬਾ ਧਰੇਂਦਰ ਸ਼ਾਸਤਰੀ ਆਪਣੇ ਭਗਤਾਂ ਦੇ ਨਾਲ ਪੰਜਾਬ ਪਹੁੰਚੇ ਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਪਹੁੰਚੇ ਅਤੇ ਇਸ ਦੌਰਾਨ ਦਰਿੰਦਰ ਸ਼ਾਸਤਰੀ ਵੱਲੋਂ ਆਪਣੇ ਸਿਰ ਤੇ ਪੀਲੀ ਦਸਤਾਰ ਵੀ ਸਜਾਈ ਗਈ ਸੀ। ਉੱਥੇ ਹੀ ਧਰੇਂਦਰ ਸ਼ਾਸਤਰੀ ਦੇ ਨਾਲ ਪੰਜਾਬੀ ਸਿੰਗਰ ਇੰਦਰਜੀਤ ਸਿੰਘ ਨਿੱਕੂ ਅਤੇ ਗੁਰਦਾਸਪੁਰ ਤੋਂ ਭਾਜਪਾ ਦੇ ਸੀਨੀਅਰ ਆਗੂ ਸਵਰਨ ਸਲਾਰੀਆ ਵੀ ਦਿਖਾਈ ਦਿੱਤੇ। ਇਸ ਦੌਰਾਨ ਸਭ ਤੋਂ ਪਹਿਲਾਂ ਬਗੇਸ਼ਵਰ ਧਾਮ ਦੇ ਬਾਬਾ ਵੱਲੋਂ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਗਿਆ ਤੇ ਗੁਰਬਾਣੀ ਕੀਰਤਨ ਸਰਵਣ ਕੀਤਾ ਗਿਆ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਨੇ ਦੱਸਿਆ ਕਿ ਉਹ ਤਿੰਨ ਦਿਨ ਦੇ ਲਈ ਪੰਜਾਬ ਪਹੁੰਚੇ ਹੋਏ ਹਨ ਅਤੇ ਉਹਨਾਂ ਦਾ ਪਠਾਨਕੋਟ ਵਿੱਚ ਇੱਕ ਸਮਾਗਮ ਹੈ ਜਿਸ ਵਿੱਚ ਉਹ ਹਿੱਸਾ ਲੈਣਗੇ ਅਤੇ ਉਹਨਾਂ ਦੇ ਮਨ ਦੀ ਇੱਛਾ ਸੀ ਕਿ ਉਹ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਅਤੇ ਇਸ ਲਈ ਉਹ ਆਪਣੇ ਭਗਤਾਂ ਦੇ ਨਾਲ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਏ ਹਨ।
ਉਹਨਾਂ ਦੱਸਿਆ ਕਿ ਪੰਜਾਬ ਦੀ ਪਰੰਪਰਾ ਹੈ ਇਸ ਲਈ ਉਹਨਾਂ ਵੱਲੋਂ ਅੱਜ ਆਪਣੇ ਸਿਰ ਦੇ ਉੱਪਰ ਪੀਲੇ ਰੰਗ ਦੀ ਪੱਗ ਸਜਾਈ ਗਈ। ਇਸ ਦੇ ਨਾਲ ਹੀ ਬੋਲਦੇ ਹੋਏ ਉਹਨਾਂ ਨੇ ਕਿਹਾ ਸਨਾਤਮ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਅਤੇ ਹਨੁਮਾਨ ਜੀ ਦਾ ਹੱਥ ਸਾਡੇ ਸਿਰ ਤੇ ਹਮੇਸ਼ਾ ਰਹਿਣਾ ਚਾਹੀਦਾ ਹੈ।