ਰਿਟਾਇਰਡ ਬੈਂਕ ਮੈਨੇਜਰ ਦਾ ਸਨਸਨੀਖੇਜ ਅੰਨਾ ਕ+ਤ+ਲ 48 ਘੰਟੇ ਵਿੱਚ ਟਰੇਸ, ਮ੍ਰਿਤਕ ਦੀ ਪਤਨੀ ਸਮੇਤ 4 ਗ੍ਰਿਫਤਾਰ

ਪਟਿਆਲਾ, 21 ਅਕਤੂਬਰ, 2023: ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਪਟਿਆਲਾ ਪੁਲਿਸ ਨੇ ਮਿਤੀ 19.10.2023 ਨੂੰ ਬੈਂਕ ਮੈਨੇਜਰ ਬਲਬੀਰ ਸਿੰਘ ਚਹਿਲ ਦੇ ਅੰਨੇ ਕਤਲ ਨੂੰ ਟਰੇਸ ਕਰ ਲਿਆ ਹੈ ਜੋ ਇਸ ਕਤਲ ਨੂੰ ਟਰੇਸ ਕਰਨ ਲਈ ਸਰਫਰਾਜ
ਆਲਮ IPS, SP city ਹਰਬੀਰ ਸਿੰਘ ਅਟਵਾਲ TS, SP Inv. PTL, ਸੁਖਅਮ੍ਰਿਤ ਸਿੰਘ ਰੰਧਾਵਾ, DSP (D) ਜਸਵਿੰਦਰ ਸਿੰਘ ਟਿਵਾਣਾ, DSP City-2 , ਸੰਜੀਵ ਸਿੰਗਲਾ, PPS, DSP City-1 ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ CIA PTL ਇੰਸਪੈਕਟਰ ਹਰਜਿੰਦਰ ਸਿੰਘ SHO ਸਿਵਲ ਲਾਈਨ ਪਟਿਆਲਾ ਅਤੇ ਸ:ਥ: ਰਣਜੀਤ ਸਿੰਘ ਇੰਚਾਰਜ ਚੌਕੀ ਮਾਡਲ ਟਾਊਨ ਦੀ ਟੀਮ ਦਾ ਗਠਨ ਕੀਤਾ ਗਿਆ ਸੀ ਜੋ ਇਸ ਟੀਮ ਨੇ ਟੈਕਨੀਕਲ ਸਾਧਨਾਂ, ਰੋਸਿਕ ਸਬੂਤਾਂ ਅਤੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮੱਦਦ ਨਾਲ ਇਸ ਸਨਸਨੀਖੇਜ ਕਤਲ ਕੇਸ ਨੂੰ 48 ਘੰਟੇ ਵਿੱਚ ਹੀ ਟਰੇਸ ਕਰਕੇ ਇਸ ਵਿੱਚ ਸ਼ਾਮਲ 4 ਦੋਸ਼ੀਆਨ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਵਿੱਚ ਕਿ ਮ੍ਰਿਤਕ ਦੀ ਪਤਨੀ ਵੀ ਸ਼ਾਮਲ ਹੈ।

ਘਟਨਾ ਦਾ ਵੇਰਵਾ : ਜੋ ਮਿਤੀ 19.10,2023 ਨੂੰ ਪੁਲਿਸ ਪਾਸ ਇਤਲਾਹ ਆਈ ਸੀ ਕਿ ਇਨਵਾਇਰਨਮੈਂਟ ਪਾਰਕ ਪਾਸੀ ਰੋਡ ਪਟਿਆਲਾ ਦੇ ਨੇੜੇ ਬਲਬੀਰ ਸਿੰਘ ਚਹਿਲ ਜੋ ਕਿ ਮਕਾਨ ਨੰਬਰ 35-5 ਗਲੀ ਨੰਬਰ 1 ਸੰਤ ਨਗਰ ਨੇੜੇ 22 ਨੰਬਰ ਫਾਟਕ ਪਟਿਆਲਾ ਦਾ ਰਹਿਣ ਵਾਲਾ ਹੈ, ਦਾ ਕਤਲ ਹੋਇਆ ਹੈ ਜਿਸ ਤੇ ਕਿ ਪਟਿਆਲਾ ਪੁਲਿਸ ਦੇ ਅਫਸਰਾਂ ਅਤੇ ਖੁੱਦ ਐਸ.ਐਸ.ਪੀ ਪਟਿਆਲਾ ਨੇ ਨਿਰੀਖਣ ਕੀਤਾ ਜਿਸ ਤੋ ਪਤਾ ਕਿ ਬਲਬੀਰ ਸਿੰਘ ਚਹਿਲ ਜਿਸ ਦੀ ਕਿ ਉਮਰ ਕਰੀਬ 67 ਸਾਲ, ਜੋ ਹਰ ਰੋਜ ਦੀ ਤਰ੍ਹਾਂ ਇਨਵਾਇਰਨਮੈਂਟ ਪਾਰਕ ਵਿੱਚ ਸੈਰ ਕਰਨ ਲਈ ਸਵੇਰੇ ਵਕਤ ਕਰੀਬ 05:30 ਵਜੇ ਆਇਆ ਸੀ ਜਿਸਦਾ ਕਿ ਤੇਜ਼ਧਾਰਾਂ ਹਥਿਆਰਾਂ ਨਾਲ ਕਤਲ ਹੋਇਆ ਸੀ ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 174 ਮਿਤੀ 19.11.2023 ਅੱਧ 302, 34 IPCC ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਦਰਜ ਰਜਿਸਟਰ ਹੋਇਆ ਸੀ ਜੋ ਪਟਿਆਲਾ ਪੁਲਿਸ ਦੀ ਸਾਰੀ ਟੀਮ ਕਤਲ ਦੇ ਸਮੇਂ ਤੋਂ ਹੀ ਇਸ ਕੇਸ ਨੂੰ ਟਰੇਸ ਕਰਨ ਅਤੇ ਦੋਸੀਆਨ ਨੂੰ ਗ੍ਰਿਫਤਾਰ ਕਰਨ ਵਿਚ ਜੁਟੀ ਹੋਈ ਸੀ।ਜੋ ਕਿ ਇਸ ਅੰਨੇ ਕਤਲ ਕੇਸ ਨੂੰ ਟਰੇਸ ਕਰਨ ਵਿਚ ਸਫਲ ਹੋਈ।

ਵਰ੍ਹਾ ਰੰਜਿਸ਼ ਅਤੇ ਗ੍ਰਿਫਤਾਰੀਆਂ; ਜੋ ਇਸ ਕਤਲ ਕੇਸ ਵਿੱਚ ਮ੍ਰਿਤਕ ਬਲਬੀਰ ਸਿੰਘ ਚਹਿਲ ਨੂੰ ਤੇਜਧਾਰ ਹਥਿਆਰਾਂ ਨਾਲ ਕਤਲ ਕਰਨ ਵਾਲੇ ਤੇ ਨੌਜਵਾਨਾਂ ਗੁਰਤੇਜ ਸਿੰਘ ਪੁੱਤਰ ਸੁਖਵਿੰਦਰ ਸਿੰਘ, ਅਜੇ ਪੁੱਤਰ ਸਲਾਮਤ ਸਿੰਘ ਅਤੇ ਅਵਸਪ੍ਰੀਤ ਸਿੰਘ ਉਰਫ ਪੁੱਤਰ ਮਾਨ ਸਿੰਘ ਵਾਸੀਆਨ ਪਿੰਡ ਸ਼ਾਦੀਪੁਰ ਥਾਣਾ ਸਦਰ ਪਟਿਆਲਾ ਨੂੰ ਪਟਿਆਲਾ ਪੁਲਿਸ ਨੇ ਅੱਜ ਮਿਤੀ 21.10.2023 ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਕਤਲ ਕੇਸ ਦੀ ਸਾਜਿਸ਼ ਵਿੱਚ ਸ਼ਾਮਲ ਮ੍ਰਿਤਕ ਦੀ ਦੂਜੀ ਪਤਨੀ ਹਰਪ੍ਰੀਤ ਕੌਰ ਚਹਿਲ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜੋ ਮ੍ਰਿਤਕ ਬਲਬੀਰ ਸਿੰਘ ਚਹਿਲ ਦੇ ਪਹਿਲੇ ਵਿਆਹ ਦਾ ਕਾਫ਼ੀ ਸਮਾਂ ਪਹਿਲਾਂ ਤਲਾਕ ਹੋ ਗਿਆ ਸੀ ਜੋ ਇਸ ਦੀ ਪਹਿਲੀ ਪਤਨੀ ਆਪਣੀਆਂ 2 ਲੜਕੀਆਂ ਸਮੇਤ ਕੈਨੇਡਾ ਵਿਖੇ ਰਹਿ ਰਹੀ ਹੈ ਅਤੇ ਇਸਦਾ ਦੂਜਾ ਵਿਆਹ ਹਰਪ੍ਰੀਤ ਕੌਰ ਚਹਿਲ ਨਾਲ ਮਿਤੀ 19.10.2005 ਵਿੱਚ ਹੋਇਆ ਸੀ। ਜਿਸ ਤੋਂ ਇਸਦੇ ਇੱਕ ਲੜਕਾ ਅਤੇ ਇਕ ਲੜਕੀ ਹਨ ਜੋ ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਚਹਿਲ ਅਤੇ ਗੁਰਤੇਜ ਸਿੰਘ ਉਰਫ ਗੁਰੀ ਦਾ ਆਪਸ ਵਿੱਚ ਮੇਲ ਮਿਲਾਪ ਸਾਲ 2012 ਵਿੱਚ 21 ਨੰਬਰ ਫਾਟਕ ਦੇ ਨੇੜੇ ਜਿੰਮ ਵਿੱਚ ਹੋਇਆ ਸੀ ਜਿਸ ਤੋਂ ਬਾਅਦ ਕਿ ਇਨ੍ਹਾਂ ਦਾ ਮੇਲ ਮਿਲਾਪ ਗੁੜੇ ਸਬੰਧਾਂ ਵਿੱਚ ਤਬਦੀਲ ਹੋ ਗਿਆ ਸੀ ਜੋ ਗੁਰਤੇਜ ਸਿੰਘ ਆਪ ਵੀ ਸਾਦੀਸ਼ੁਦਾ ਹੈ ਜਿਸਦੇ ਕਿ ਇੱਕ ਲੜਕਾ ਹੈ, ਜਿਸ ਦੀ ਸ਼ਾਦੀ ਵੀ ਸਾਲ 2018 ਵਿੱਚ ਹੋਈ ਸੀ ਜਿਸ ਦੇ ਚਲਦੇ ਹੋਏ ਹੀ ਸਾਜਿਸ਼ ਦੇ ਤਹਿਤ ਹਰਪ੍ਰੀਤ ਕੌਰ ਚਹਿਲ ਦੇ ਪ੍ਰੇਮੀ ਗੁਰਤੇਜ ਸਿੰਘ ਉਰਵ ਗੁਰੀ ਨੇ ਆਪਣੇ ਸਾਥੀਆਂ ਅਜੇ ਅਤੇ ਅਰਸ਼ਪ੍ਰੀਤ ਸਿੰਘ ਉਭਵ ਅਰਸ਼ ਨਾਲ ਮਿਲਕੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜੋ ਗੁਰਤੇਜ ਸਿੰਘ ਨੂੰ ਮ੍ਰਿਤਕ ਬਲਬੀਰ ਸਿੰਘ ਚਹਿਲ ਦੇ ਹਰ ਰੋਜ ਸੈਰ ਕਰਨ ਦੇ ਸਮੇਂ ਅਤੇ ਸਥਾਨ ਬਾਰੇ ਪਤਾ ਸੀ ਜਿਸ ਦੇ ਚਲਦੇ ਹੋਏ ਹੀ ਕਈ ਦਿਨ ਤੇ ਗੁਰਤੇਜ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਮ੍ਰਿਤਕ ਬਲਬੀਰ ਸਿੰਘ ਚਹਿਲ ਸਵੇਰੇ ਸੈਰ ਕਰਨ ਦੀ ਰੇਕੀ ਕਰ ਰਿਹਾ ਸੀ ਅਤੇ ਇਸਦੇ ਕਤਲ ਦੀ ਸਾਜਿਸ਼ ਤਿਆਰ ਕਰ ਰਿਹਾ ਸੀ ਅਤੇ ਫਿਰ ਗੁਰਤੇਜ ਸਿੰਘ ਨੇ ਬਲਬੀਰ ਸਿੰਘ ਦਾ ਜੋ ਕਿ ਉਸਦੇ ਪ੍ਰੇਮ ਸਬੰਧ ਵਿੱਚ ਅੜਿਕਾ ਬਣ ਰਿਹਾ ਸੀ ਦਾ ਗਿਣੀ ਮਿਥੀ ਸਾਜਿਸ਼ ਅਧੀਨ ਮਿਤੀ 19,100,2023 ਨੂੰ ਤੇਜਧਾਰ ਹਥਿਆਰਾ ਨਾਲ ਕਤਲ ਕਰ ਦਿਤਾ। ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਅਤੇ ਮੋਕਾ ਤੇ ਇਕ ਤੇਜਧਾਰ ਚਾਕੂ ਵੀ ਪੁਲਿਸ ਨੂੰ ਬ੍ਰਾਮਦ ਹੋਇਆ ਹੈ ਜੋ ਪੁਲਿਸ ਇਸ ਕੇਸ ਦੀ ਹਰ ਪਹਿਲੂ ਨਾਲ ਬਰੀਕੀ ਵਿੱਚ ਤਫਤੀਸ਼ ਕਰ ਰਹੀ ਹੈ।

ਗੁਰਤੇਜ ਸਿੰਘ ਉਰਫ ਗੁਰੀ ਖਿਲਾਫ ਪਹਿਲਾਂ ਵੀ ਮੁ :ਨੰ: 7 ਮਿਤੀ 20.10.2018 ਅਧ 365, 305, 120-ਬੀ 1 ਥਾਣਾ ਸਨੌਰ ਜਿਲ੍ਹਾ ਪਟਿਆਲਾ ਦਰਜ ਹੈ। ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਨਾਂ ਵੱਲੋ ਕੀਤੇ ਕਤਲ ਦੇ ਸਬੰਧ ਬਾਰੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

64ਵਾਂ ਪੁਲਿਸ ਯਾਦਗਾਰੀ ਦਿਵਸ: ਡੀਜੀਪੀ ਗੌਰਵ ਯਾਦਵ ਨੇ ਪੁਲਿਸ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਹਰਜੋਤ ਬੈਂਸ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕਰ ਕੇ ਗ੍ਰਿਫਤਾਰ ਕੀਤਾ ਜਾਵੇ: ਅਕਾਲੀ ਦਲ