- ਆਪ ਆਗੂ ਡਾ.ਕੇ ਡੀ ਸਿੰਘ ਵੱਲੋਂ ਬਟਾਲਾ ਦਾ ਦੌਰਾ, ਕਿਹਾ ਪਾਰਟੀ ਦੇਵੇਗੀ ਟਿਕਟ ਤਾਂ ਜ਼ਰੂਰ ਲੜਾਂਗਾ ਚੋ
- 2024 ਦੀਆਂ ਲੋਕ ਸਭਾ ਚੋਣਾਂ ਨੂੰ ਆਪ ਦੇ ਸੰਭਾਵੀ ਉਮੀਦਵਾਰ ਡਾਕਟਰ ਕੇ ਡੀ ਸਿੰਘ ਨੇ ਬਟਾਲਾ ਦਾ ਕੀਤਾ ਦੌਰਾ
- ਵਰਕਰਾਂ ਨਾਲ ਮਿਲਕੇ ਕੀਤੀ ਮੀਟਿੰਗ
- ਸੰਨੀ ਦਿਓਲ ‘ਤੇ ਸਾਧੇ ਨਿਸ਼ਾਨੇ
ਬਟਾਲਾ, 23 ਅਕਤੂਬਰ 2023 – 2024 ਦੀਆਂ ਲੋਕ ਸਭਾ ਚੋਣਾਂ ਦਾ ਸਮਾਂ ਨਜਦੀਕ ਆ ਰਿਹਾ ਹੈ ਤਾਂ ਪਾਰਟੀਆਂ ਦੇ ਸੰਭਾਵੀ ਉਮੀਦਵਾਰ ਵੀ ਲੋਕਾਂ ਚ ਵਿਚਰਦੇ ਨਜਰ ਆ ਰਹੇ ਹਨ। ਇਵੇਂ ਹੀ ਆਪ ਦੇ ਸੰਭਾਵੀ ਉਮੀਦਵਾਰ ਅੱਖਾਂ ਦੇ ਸਰਜਨ ਡਾਕਟਰ ਕੇ ਡੀ ਸਿੰਘ ਨੇ ਬਟਾਲਾ ਦਾ ਦੌਰਾ ਕੀਤਾ ਅਤੇ ਵਰਕਰਾਂ ਨੂੰ ਮਿਲਕੇ ਮੀਟਿੰਗ ਕੀਤੀ।
ਇਸ ਮੌਕੇ ਉਨ੍ਹਾਂ ਸਿਆਸਤ ਨੂੰ ਲੈਕੇ ਕਿਹਾ ਕਿ ਡਾਕਟਰੀ ਅਤੇ ਸਿਆਸਤ ਇੱਕੋ ਜਿਹੇ ਹੀ ਹਨ। ਡਾਕਟਰ ਵੀ ਮਰੀਜ਼ ਦੀ ਨਬਜ਼ ਫੜ ਕੇ ਇਲਾਜ ਕਰਦਾ ਹੈ ਅਤੇ ਸਿਆਸਤ ਵੀ ਇਹੋ ਕਹਿੰਦੀ ਹੈ ਕੇ ਵੋਟਰ ਦੀ ਨਬਜ਼ ਫੜੋ ਅਤੇ ਸਿਆਸਤ ਨੂੰ ਇਸ ਕਦਰ ਕਰੋ ਕੇ ਵੋਟਰ ਖੁਸ਼ ਹੋ ਜਾਵੇ ਅਤੇ ਹਮੇਸ਼ਾ ਤੁਹਾਡੇ ਨਾਲ ਜੁੜ ਜਾਵੇ।
ਉਨ੍ਹਾਂ ਕਿਹਾ ਆਪ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਦੇਖ ਕੇ ਹੀ ਉਹ ਆਮ ਵਰਕਰ ਵਾਂਗ ਆਪ ਪਾਰਟੀ ਵਿਚ ਸ਼ਾਮਿਲ ਹੋਏ ਅਤੇ ਉਸ ਦਿਨ ਤੋਂ ਹੀ ਪਾਰਟੀ ਲਈ ਕੰਮ ਕਰ ਰਹੇ ਹਨ ਬਾਕੀ ਟਿਕਟ ਦੇਣਾ ਜਾਂ ਉਮੀਦਵਾਰ ਦੀ ਚੋਣ ਕਰਨੀ ਹਾਈ ਕਮਾਂਡ ਦੇ ਹੱਥ ਵਿਚ ਹੈ। ਅਗਰ ਪਾਰਟੀ ਦੇਵੇਗੀ ਟਿਕਟ ਤਾਂ ਜ਼ਰੂਰ ਚੋਣ ਲੜਾਂਗਾ। ਬਾਕੀ ਰਾਜਨੀਤਿਕ ਪਾਰਟੀਆਂ ਨੂੰ ਜਰੂਰ ਕਹਾਂਗਾ ਕੇ ਹਲਕੇ ਅੰਦਰ ਪੈਰਾਸ਼ੂਟ ਉਮੀਦਵਾਰ ਨਾ ਉਤਾਰਨ, ਕਿਉਕਿ ਉਹ ਲੋਕ ਹਿੱਤ ਵਿਚ ਨਹੀਂ ਹੁੰਦਾ ਉਹਨਾਂ ਸੰਨੀ ਦਿਓਲ ਤੇ ਵੀ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਓਹਨੂੰ ਦੇਖਣਾ ਹੋਵੇ ਤਾਂ ਉਸਦੀ ਫਿਲਮ ਦੀਆਂ ਟਿਕਟਾਂ ਖਰੀਦ ਕੇ ਦੇਖ ਲਵੋ।
ਓਥੇ ਹੀ ਬਟਾਲਾ ਦੇ ਆਪ ਆਗੂ ਵਿਜੈ ਤ੍ਰੇਹਨ ਨੇ ਕਿਹਾ ਕਿ ਟਿਕਟ ਦੇਣਾ ਪਾਰਟੀ ਦਾ ਫੈਂਸਲਾ ਹੁੰਦਾ ਹੈ ਬਾਕੀ ਅਗਰ ਡਾਕਟਰ ਕੇ ਡੀ ਸਿੰਘ ਜੋ ਬਹੁਤ ਹੀ ਪੜ੍ਹੇ ਲਿਖੇ ਅਤੇ ਸੂਝਵਾਨ ਵਿਅਕਤੀ ਨੂੰ ਆਪ ਉਮੀਦਵਾਰ ਬਣਾ ਕੇ ਭੇਜੇ ਤਾਂ ਇਹ ਲੋਕ ਹਿਤ ‘ਚ ਵੀ ਰਹੇਗਾ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਚ ਸੰਨੀ ਦਿਓਲ ਕਾਰਨ ਪਏ ਸੋਕੇ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।