ਜਲੰਧਰ: ਦੋ ਧਿਰਾਂ ‘ਚ ਵਿਚਾਲੇ ਚੱਲੀਆਂ ਗੋ+ਲੀਆਂ: ਦੋਵਾਂ ਪਾਸਿਓਂ ਹੋਏ 8 ਰਾਊਂਡ ਫਾ+ਇਰ, 3 ਜ਼ਖਮੀ

  • ਪੁਲਿਸ ਨੇ ਇੱਕ ਨੂੰ ਹਿਰਾਸਤ ‘ਚ ਲਿਆ
  • ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਮਾਮਲਾ

ਜਲੰਧਰ, 25 ਅਕਤੂਬਰ 2023 – ਜਲੰਧਰ ਦੇ ਲਾਂਬੜਾ ਦੇ ਪਿੰਡ ਅਲੀ ਚੱਕ ‘ਚ ਪੁਰਾਣੀ ਰੰਜਿਸ਼ ਕਾਰਨ ਦੋ ਧਿਰਾਂ ਵਿਚਾਲੇ ਗੋਲੀਆਂ ਚੱਲ ਗਈਆਂ। ਇਸ ਘਟਨਾ ‘ਚ ਕਰੀਬ 3 ਨੌਜਵਾਨ ਜ਼ਖਮੀ ਹੋ ਗਏ ਹਨ। ਘਟਨਾ ‘ਚ ਕਰੀਬ 8 ਰਾਉਂਡ ਫਾਇਰ ਕੀਤੇ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਕਰਾਸ ਐਫਆਈਆਰ ਦਰਜ ਕਰ ਲਈ ਹੈ। ਮਾਮਲੇ ‘ਚ ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਸਮੇਤ ਕਈ ਧਾਰਾਵਾਂ ਲਗਾਈਆਂ ਗਈਆਂ ਹਨ। ਪੁਲਿਸ ਨੇ ਇੱਕ ਨੌਜਵਾਨ ਨੂੰ ਵੀ ਹਿਰਾਸਤ ਵਿੱਚ ਲਿਆ ਹੈ।

ਇਸ ਦੇ ਨਾਲ ਹੀ ਦੇਰ ਰਾਤ ਤੱਕ ਕੀਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵਾਂ ਧਿਰਾਂ ਵੱਲੋਂ ਨਾਜਾਇਜ਼ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ ਸੀ।

ਘਟਨਾ ਵਿੱਚ ਜ਼ਖ਼ਮੀ ਹੋਏ ਮਨਿੰਦਰ ਦੇ ਦੋਸਤ ਰਾਜਬੀਰ ਵਾਸੀ ਪਿੰਡ ਅਲੀ ਚੱਕ ਨੇ ਪੁਲੀਸ ਨੂੰ ਦੱਸਿਆ ਕਿ ਉਹ ਪਿੰਡ ਦੇ ਕੋਲ ਸਥਿਤ ਇੱਕ ਗਰਾਊਂਡ ਵਿੱਚੋਂ ਦੁਸਹਿਰਾ ਦੇਖ ਕੇ ਵਾਪਸ ਆਪਣੇ ਪਿੰਡ ਆ ਰਿਹਾ ਸੀ। ਇਸ ਦੌਰਾਨ ਪੁਰਾਣੀ ਰੰਜਿਸ਼ ਕਾਰਨ ਗੁਰਪ੍ਰੀਤ ਅਤੇ ਉਸ ਦੇ ਭਰਾ ਲਵਪ੍ਰੀਤ ਨੇ ਉਸ ‘ਤੇ ਕਰੀਬ 5 ਰਾਊਂਡ ਫਾਇਰ ਕੀਤੇ। ਸਾਹਮਣੇ ਤੋਂ ਗੱਡੀ ‘ਤੇ 4 ਰਾਉਂਡ ਫਾਇਰ ਕੀਤੇ ਗਏ। ਜਿਸ ਵਿੱਚ ਦੋ ਗੋਲੀਆਂ ਮਨਿੰਦਰ ਦੇ ਢਿੱਡ ਵਿੱਚ ਲੱਗੀਆਂ, ਜਦੋਂਕਿ ਇੱਕ ਗੋਲੀ ਮੁਲਜ਼ਮਾਂ ਵੱਲੋਂ ਗੱਡੀ ਦੇ ਬਾਹਰੋਂ ਚਲਾਈ ਗਈ। ਮਨਿੰਦਰ ਆਪਣੀ ਵੈਨਿਊ ਕਾਰ ਵਿੱਚ ਸਫ਼ਰ ਕਰ ਰਿਹਾ ਸੀ।

ਡੀਐਸਪੀ ਬਲਬੀਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਹੋਏ ਮਨਪ੍ਰੀਤ ਦੇ ਇੱਕ ਸਾਥੀ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਜਿਸ ਦੀ ਪਛਾਣ ਰਾਜਬੀਰ ਵਾਸੀ ਪਿੰਡ ਅਲੀ ਚੱਕ ਵਜੋਂ ਹੋਈ ਹੈ। ਰਾਜਬੀਰ ਨੂੰ ਕੋਈ ਸੱਟ ਨਹੀਂ ਲੱਗੀ। ਰਾਜਬੀਰ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਸੀਟ ਦੇ ਪਿੱਛੇ ਲੁਕ ਕੇ ਆਪਣੀ ਜਾਨ ਬਚਾਈ। ਮਨਿੰਦਰ ਨੂੰ ਗੋਲੀ ਲੱਗਣ ਤੋਂ ਬਾਅਦ ਉਹ ਖੁਦ ਲਾਂਬੜਾ ਤੋਂ ਕਰੀਬ 14 ਕਿਲੋਮੀਟਰ ਦੂਰ ਕਪੂਰਥਲਾ ਚੌਕ ਸਥਿਤ ਇਕ ਨਿੱਜੀ ਹਸਪਤਾਲ ‘ਚ ਇਲਾਜ ਲਈ ਚਲਾ ਗਿਆ। ਪੁਲੀਸ ਨੇ ਰਾਜਬੀਰ ਨੂੰ ਜੋਸ਼ੀ ਹਸਪਤਾਲ ਦੇ ਬਾਹਰੋਂ ਸ਼ੱਕ ਦੇ ਆਧਾਰ ’ਤੇ ਹਿਰਾਸਤ ਵਿੱਚ ਲਿਆ ਹੈ।

ਇਸੇ ਤਰ੍ਹਾਂ ਦੂਜੇ ਪਾਸੇ ਗੁਰਪ੍ਰੀਤ ਨੇ ਪੁਲੀਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਲਵਪ੍ਰੀਤ ਆਪਣੀ ਫਾਰਚੂਨਰ ਕਾਰ ਵਿੱਚ ਪਿੰਡ ਜਾ ਰਿਹਾ ਸੀ। ਇਸ ਦੌਰਾਨ ਮਨਿੰਦਰ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ‘ਤੇ ਸਾਹਮਣੇ ਤੋਂ ਗੋਲੀਆਂ ਚਲਾ ਦਿੱਤੀਆਂ। ਗੁਰਪ੍ਰੀਤ ਨੇ ਦੱਸਿਆ ਕਿ ਮਨਿੰਦਰ ਵੱਲੋਂ ਚਲਾਈ ਗਈ ਗੋਲੀ ਡਰਾਈਵਰ ਸਾਈਡ ‘ਤੇ ਬੈਠੇ ਲਵਪ੍ਰੀਤ ਦੇ ਸਿਰ ‘ਚ ਲੱਗੀ ਅਤੇ ਮਨਿੰਦਰ ਨੇ ਉਸ ‘ਤੇ ਵੀ ਗੋਲੀ ਚਲਾਈ।

ਉਸਨੇ ਆਪਣਾ ਹੱਥ ਅੱਗੇ ਕਰਕੇ ਆਪਣਾ ਬਚਾਅ ਕੀਤਾ। ਗੋਲੀ ਗੁਰਪ੍ਰੀਤ ਦੇ ਹੱਥ ਵਿੱਚ ਲੱਗੀ ਜੋ ਉਸ ਵਿੱਚੋਂ ਲੰਘ ਗਈ ਸੀ। ਡਾਕਟਰ ਮੁਤਾਬਕ ਲਵਪ੍ਰੀਤ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਲਵਪ੍ਰੀਤ ਦੇ ਪਿਤਾ ਕਾਰ ਡੀਲਰ ਹਨ।

ਡੀਐਸਪੀ ਬਲਬੀਰ ਨੇ ਦੱਸਿਆ ਕਿ ਮਨਿੰਦਰ ਖ਼ਿਲਾਫ਼ ਪਹਿਲਾਂ ਵੀ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਹੈ। ਇਸ ਮਾਮਲੇ ਵਿੱਚ ਮਨਿੰਦਰ ਕਰੀਬ ਡੇਢ ਸਾਲ ਤੋਂ ਜੇਲ੍ਹ ਵਿੱਚ ਸੀ। ਕਰੀਬ 2 ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ। ਪਰ ਇਸ ਦੌਰਾਨ ਉਨ੍ਹਾਂ ਦੀ ਫਿਰ ਲੜਾਈ ਹੋ ਗਈ। ਪੁਲੀਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦੋਵਾਂ ਧਿਰਾਂ ਵਿੱਚ ਕਈ ਵਾਰ ਝੜਪ ਹੋ ਚੁੱਕੀ ਹੈ।

ਡੀਐਸਪੀ ਨੇ ਦੱਸਿਆ ਕਿ ਮੰਗਲਵਾਰ ਰਾਤ ਕਰੀਬ 9 ਵਜੇ ਪੁਲੀਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਉਕਤ ਥਾਂ ’ਤੇ ਗੋਲੀਬਾਰੀ ਹੋਈ ਹੈ। ਜਿਸ ਤੋਂ ਬਾਅਦ ਲਾਂਬੜਾ ਥਾਣਾ ਅਤੇ ਕਰਤਾਰਪੁਰ ਥਾਣੇ ਦੀਆਂ ਟੀਮਾਂ ਜਾਂਚ ਲਈ ਮੌਕੇ ‘ਤੇ ਪਹੁੰਚ ਗਈਆਂ। ਟੀਮਾਂ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਦੋਵੇਂ ਜ਼ਖ਼ਮੀ ਸ਼ਹਿਰ ਦੇ ਦੋ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖ਼ਲ ਹਨ। ਪੁਲੀਸ ਨੇ ਦੋਵੇਂ ਹਸਪਤਾਲ ਪਹੁੰਚ ਕੇ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਰਲਡ ਕੱਪ ‘ਚ ਅੱਜ ਆਸਟ੍ਰੇਲੀਆ ਅਤੇ ਨੀਦਰਲੈਂਡ ਵਿਚਾਲੇ ਮੁਕਾਬਲਾ

ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌ+ਤ