ਪਾਕਿਸਤਾਨੀ ਡਰੋਨ ਫਿਰ ਗੁਰਦਾਸਪੁਰ ‘ਚ ਦਾਖਲ: BSF ਨੇ 14 ਰਾਉਂਡ ਕੀਤੇ ਫਾ+ਇਰ

ਗੁਰਦਾਸਪੁਰ, 25 ਅਕਤੂਬਰ 2023 – ਬੀਤੀ ਦੇਰ ਰਾਤ ਗੁਰਦਾਸਪੁਰ ਵਿੱਚ ਬੀਐਸਐਫ ਸੈਕਟਰ ਦੀ ਕਮਾਲਪੁਰ ਜੱਟਾਂ ਪੋਸਟ ’ਤੇ ਪਾਕਿਸਤਾਨੀ ਡਰੋਨ ਇੱਕ ਵਾਰ ਫਿਰ ਦੇਖਿਆ ਗਿਆ। ਡਰੋਨ ਦੀ ਗਤੀਵਿਧੀ ਨੂੰ ਦੇਖ ਕੇ ਸਰਹੱਦ ‘ਤੇ ਤਾਇਨਾਤ ਬੀਐਸਐਫ ਦੀ 27 ਬਟਾਲੀਅਨ ਦੇ ਜਵਾਨਾਂ ਨੇ 5.56 ਐਮਐਮ ਇੰਸਾਸ ਰਾਈਫਲ ਤੋਂ 14 ਰਾਉਂਡ ਫਾਇਰ ਕੀਤੇ। ਜਿਸ ਤੋਂ ਬਾਅਦ ਡਰੋਨ ਵਾਪਿਸ ਪਾਕਿਸਤਾਨ ਵੱਲ ਚਲਾ ਗਿਆ।

ਪਾਕਿਸਤਾਨੀ ਡਰੋਨ 1 ਮਿੰਟ ਤੱਕ ਭਾਰਤੀ ਸਰਹੱਦ ‘ਤੇ ਘੁੰਮਦਾ ਰਿਹਾ। ਦੱਸ ਦਈਏ ਕਿ ਇਸ ਤੋਂ ਪਹਿਲਾਂ 22 ਅਕਤੂਬਰ ਦੀ ਰਾਤ ਨੂੰ ਵੀ ਗੁਰਦਾਸਪੁਰ ਦੀ ਅਡੀਅਨ ਪੋਸਟ ‘ਤੇ ਪਾਕਿਸਤਾਨੀ ਡਰੋਨ ਮਿਲਿਆ ਸੀ। ਜਿਸ ‘ਤੇ ਬੀਐਸਐਫ ਦੇ ਜਵਾਨਾਂ ਵੱਲੋਂ 21 ਰਾਉਂਡ ਫਾਇਰ ਕੀਤੇ ਗਏ। ਜਿਸ ਤੋਂ ਬਾਅਦ ਪਾਕਿਸਤਾਨੀ ਡਰੋਨ ਵਾਪਸ ਚਲਾ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਵਾਲਦਾਰ ਕਤ+ਲਕਾਂ+ਡ, ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਕਬੱਡੀ ਖਿਡਾਰੀ ਗ੍ਰਿਫਤਾਰ

ਸੜਕ ਹਾਦਸੇ ‘ਚ 2 ਸਾਲ ਦੇ ਮਾਸੂਮ ਬੱਚੇ ਦੀ ਮੌ+ਤ, ਐਕਟਿਵਾ ਤੇ ਬਾਈਕ ਦੀ ਹੋਈ ਆਪਸ ‘ਚ ਜਬਰਦਸਤ ਟੱਕਰ