ਅਮਰੀਕਾ ‘ਚ 3 ਥਾਵਾਂ ‘ਤੇ ਗੋ+ਲੀਬਾਰੀ, 22 ਲੋਕਾਂ ਦੀ ਮੌ+ਤ, 50 ਤੋਂ ਵੱਧ ਜ਼ਖਮੀ

  • ਕਈ ਲੋਕਾਂ ਦੀ ਹਾਲਤ ਨਾਜ਼ੁਕ
  • ਹਮਲਾਵਰ ਦੀ ਫੋਟੋ ਵੀ ਆਈ ਸਾਹਮਣੇ

ਨਵੀਂ ਦਿੱਲੀ, 26 ਅਕਤੂਬਰ 2023 – ਅਮਰੀਕਾ ਦੇ ਮੇਨ ਸੂਬੇ ਦੇ ਲੇਵਿਸਟਨ ‘ਚ ਬੁੱਧਵਾਰ ਰਾਤ ਨੂੰ ਇਕ ਰੈਸਟੋਰੈਂਟ ‘ਚ ਹੋਈ ਗੋਲੀਬਾਰੀ ‘ਚ 22 ਲੋਕਾਂ ਦੀ ਮੌਤ ਹੋ ਗਈ। ਕਰੀਬ 60 ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਸੀਐਨਐਨ ਮੁਤਾਬਕ ਪੁਲਿਸ ਨੇ ਲੋਕਾਂ ਨੂੰ ਘਰ ‘ਚ ਹੀ ਰਹਿਣ ਲਈ ਕਿਹਾ ਹੈ ਕਿਉਂਕਿ ਹਮਲਾਵਰ ਅਜੇ ਤੱਕ ਫੜਿਆ ਨਹੀਂ ਗਿਆ ਹੈ। ਉਸ ਦੇ ਇਲਾਕੇ ਵਿੱਚ ਲੁਕੇ ਹੋਣ ਦੀ ਖ਼ਬਰ ਹੈ। ਇਸ ਦਾ ਨਾਂ ਰੌਬਰਟ ਕਾਰਡ ਦੱਸਿਆ ਗਿਆ ਹੈ।

ਹਮਲਾਵਰ ਨੇ ਅਜਿਹਾ ਕਿਉਂ ਕੀਤਾ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਹਮਲਾਵਰ ਦੀ ਤਸਵੀਰ ਸਾਹਮਣੇ ਆਈ ਹੈ। ਉਹ ਹੱਥ ਵਿੱਚ ਬੰਦੂਕ ਲੈ ਕੇ ਗੋਲੀਬਾਰੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਪੁਲਿਸ ਮੁਤਾਬਕ ਰਾਤ ਕਰੀਬ 8 ਵਜੇ ਤਿੰਨ ਥਾਵਾਂ ‘ਤੇ ਗੋਲੀਬਾਰੀ ਹੋਈ, ਜਦੋਂ ਲੋਕ ਪਰਿਵਾਰ ਅਤੇ ਦੋਸਤਾਂ ਨਾਲ ਮੌਜੂਦ ਸਨ।

ਐਂਡਰੋਸਕੌਗਿਨ ਕਾਉਂਟੀ ਸ਼ੈਰਿਫ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ‘ਤੇ ਹਮਲਾਵਰ ਦੀਆਂ ਦੋ ਫੋਟੋਆਂ ਪੋਸਟ ਕੀਤੀਆਂ ਅਤੇ ਲਿਖਿਆ ਕਿ ਉਹ ਫਰਾਰ ਹੈ। ਸਨ ਜਰਨਲ ਦੇ ਅਨੁਸਾਰ, ਇਸ ਵਿਅਕਤੀ ਨੇ ਤਿੰਨ ਵੱਖ-ਵੱਖ ਵਪਾਰਕ ਕੇਂਦਰਾਂ ਵਿੱਚ ਗੋਲੀਬਾਰੀ ਕੀਤੀ। ਇਹਨਾਂ ਵਿੱਚ ਸਪੇਅਰਟਾਈਮ ਮਨੋਰੰਜਨ, ਸਕੀਮੇਨੇਜ਼ ਬਾਰ ਐਂਡ ਗ੍ਰਿਲ ਰੈਸਟੋਰੈਂਟ, ਅਤੇ ਵਾਲਮਾਰਟ ਸੈਂਟਰ ਸ਼ਾਮਲ ਹਨ।

ਲੇਵਿਸਟਨ ਐਂਡਰੋਸਕੌਗਿਨ ਕਾਉਂਟੀ ਦਾ ਹਿੱਸਾ ਹੈ ਅਤੇ ਮੇਨ ਦੇ ਸਭ ਤੋਂ ਵੱਡੇ ਸ਼ਹਿਰ, ਪੋਰਟਲੈਂਡ ਦੇ ਉੱਤਰ ਵਿੱਚ ਲਗਭਗ 35 ਮੀਲ (56 ਕਿਲੋਮੀਟਰ) ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੱਜ ਵਿਸ਼ਵ ਕੱਪ ‘ਚ ਇੰਗਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਹੋਵੇਗਾ ਮੁਕਾਬਲਾ

ਭਾਰਤ ਨੇ ਕੈਨੇਡਾ ਲਈ ਵੀਜ਼ਾ ਸਰਵਿਸ ਮੁੜ ਕੀਤੀ ਸ਼ੁਰੂ: 4 ਕੈਟਾਗਿਰੀਆਂ ‘ਚ ਕੀਤਾ ਜਾ ਸਕੇਗਾ ਅਪਲਾਈ