ਅਕਾਲੀ ਲੀਡਰ ਬੰਟੀ ਰੋਮਾਣਾ ਪੁਲਿਸ ਵੱਲੋਂ ਗ੍ਰਿਫਤਾਰ

ਚੰਡੀਗੜ੍ਹ, 26 ਅਕਤੂਬਰ 2023 – ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਅਸਲ ‘ਚ ਅਕਾਲੀ ਆਗੂ ਬੰਟੀ ਰੋਮਾਣਾ ਨੂੰ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਗਾਣਾ ਪੋਸਟ ਕੀਤਾ ਸੀ। ਇਸ ਵੀਡੀਓ ਵਿੱਚ ਗਾਏ ਗੀਤ ਵਿੱਚ ਗਾਇਕ ਕੰਵਰ ਗਰੇਵਾਲ ਦੇ ਗੀਤ ਵਿੱਚ ਐਡਿਟ ਕਰਕੇ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਕਿਉਂਕਿ ਗਾਇਕ ਕੰਵਰ ਗਰੇਵਾਲ ਨੇ ਕਿਹਾ ਹੈ ਕਿ ਉਸ ਵੱਲੋਂ ਅਜਿਹਾ ਕੋਈ ਵੀ ਗੀਤ ਨਹੀਂ ਗਾਇਆ।

ਇਸ ਮਾਮਲੇ ‘ਚ ਬੰਟੀ ਰੋਮਾਣਾ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਗੀਤ ਪੋਸਟ ਕਰਦਿਆਂ ਲਿਖਿਆ ਸੀ ਕਿ ‘ਤੇਰੀ ਕੇਜਰੀਵਾਲ ਨਾਲ ਯਾਰੀ ਓਏ’। ਜਿਸ ਤੋਂ ਬਾਅਦ ਪੁਲਿਸ ਵੱਲੋਂ ਪਹਿਲਾਂ ਬੰਟੀ ਰੋਮਾਣਾ ਖਿਲਾਫ ਪਰਚਾ ਦਰਜ ਕੀਤਾ ਗਿਆ ਅਤੇ ਹੁਣ ਉਸ ਦੀ ਗ੍ਰਿਫਤਾਰੀ ਕੀਤੀ ਗਈ ਹੈ।

ਇਸ ਦੇ ਨਾਲ ਹੀ ਇਹ ਵੀ ਪਤਾ ਲੱਗਾ ਹੈ ਕਿ ਗਾਇਕ ਕੰਵਰ ਗਰੇਵਾਲ ਨੇ ਕਿਹਾ ਹੈ ਕਿ ਉਸ ਵੱਲੋਂ ਅਜਿਹਾ ਕੋਈ ਵੀ ਗੀਤ ਨਹੀਂ ਗਾਇਆ ਗਿਆ। ਕੰਵਰ ਗਰੇਵਾਲ ਨੇ ਉੱਚ ਅਧਿਕਾਰੀਆਂ ਨੂੰ ਇਹ ਸਪੱਸ਼ਟ ਕੀਤਾ ਹੈ ਕਿ ਸਗੋਂ ਉਸਦੇ ਗੀਤ ਨਾਲ ਛੇੜਛਾੜ ਕੀਤੀ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ਼ਮਸ਼ਾਨ ਘਾਟ ਵਿੱਚ ਨੌਜਵਾਨ ਦੀ ਲਟਕਦੀ ਲਾ+ਸ਼ ਮਿਲੀ, ਮਾਪਿਆਂ ਵੱਲੋਂ ਕ+ਤ+ਲ ਕੀਤੇ ਜਾਣ ਦਾ ਸ਼ੱਕ

ਮਲੋਟ ਹਲਕੇ ਦੇ ਪਿੰਡਾਂ ਵਿੱਚੋਂ ਪਾਣੀ ਦੀ ਨਿਕਾਸੀ ਲਈ 47 ਹਜਾਰ ਫੁੱਟ ਲੰਬੀ ਪਾਇਪ-ਲਾਇਨ ਮੰਜੂਰ – ਡਾ: ਬਲਜੀਤ ਕੌਰ