- ਪਹਿਲਾ ਮੈਚ ਸਵੇਰੇ 10:30 ਵਜੇ ਸ਼ੁਰੂ ਹੋਵੇਗਾ ਮੈਚ
- ਦੂਜਾ ਮੈਚ ਦੁਪਹਿਰੇ 2 ਵਜੇ ਸ਼ੁਰੂ ਹੋਵੇਗਾ ਮੈਚ
ਨਵੀਂ ਦਿੱਲੀ, 28 ਅਕਤੂਬਰ 2023 – ਵਨਡੇ ਵਿਸ਼ਵ ਕੱਪ 2023 ਵਿੱਚ, ਅੱਜ ਯਾਨੀ ਸ਼ਨੀਵਾਰ 28 ਅਕਤੂਬਰ ਨੂੰ ਦੋ ਮੈਚ ਖੇਡੇ ਜਾਣਗੇ। ਪਹਿਲੇ ਮੈਚ ‘ਚ ਆਸਟ੍ਰੇਲੀਆ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। ਇਹ ਮੈਚ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਐਚਪੀਸੀਏ) ਸਟੇਡੀਅਮ ਵਿੱਚ ਸਵੇਰੇ 10:30 ਵਜੇ ਹੋਵੇਗਾ। ਟਾਸ ਅੱਧਾ ਘੰਟਾ ਪਹਿਲਾਂ ਯਾਨੀ 10:00 ਵਜੇ ਹੋਵੇਗਾ।
ਪਹਿਲੇ ਮੈਚ ‘ਚ ਜੇਕਰ ਆਸਟ੍ਰੇਲੀਆ ਅੱਜ ਜਿੱਤਦਾ ਹੈ ਤਾਂ ਇਹ ਟੂਰਨਾਮੈਂਟ ‘ਚ ਨਿਊਜ਼ੀਲੈਂਡ ਖਿਲਾਫ ਉਸ ਦੀ ਲਗਾਤਾਰ ਤੀਜੀ ਜਿੱਤ ਹੋਵੇਗੀ। ਆਸਟਰੇਲੀਆ ਨੇ 2015 ਅਤੇ 2019 ਵਿਸ਼ਵ ਕੱਪ ਜਿੱਤ ਦਰਜ ਕੀਤੀ ਸੀ।
ਇਸ ਵਿਸ਼ਵ ਕੱਪ ਵਿੱਚ ਦੋਵਾਂ ਟੀਮਾਂ ਦਾ ਇਹ ਛੇਵਾਂ ਮੈਚ ਹੋਵੇਗਾ। ਆਸਟਰੇਲੀਆ ਨੇ ਪੰਜ ਵਿੱਚੋਂ ਤਿੰਨ ਜਿੱਤੇ ਹਨ ਅਤੇ ਦੋ ਹਾਰੇ ਹਨ। ਦੂਜੇ ਪਾਸੇ ਨਿਊਜ਼ੀਲੈਂਡ ਨੇ ਪੰਜ ਵਿੱਚੋਂ ਚਾਰ ਜਿੱਤੇ ਹਨ ਅਤੇ ਸਿਰਫ਼ ਇੱਕ ਮੈਚ ਹਾਰਿਆ ਹੈ।
ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 141 ਵਨਡੇ ਖੇਡੇ ਗਏ ਹਨ। ਆਸਟ੍ਰੇਲੀਆ ਨੇ 95 ਮੈਚ ਜਿੱਤੇ ਅਤੇ ਨਿਊਜ਼ੀਲੈਂਡ ਨੇ 39 ਮੈਚ ਜਿੱਤੇ। 7 ਮੈਚ ਬੇ ਨਤੀਜਾ ਰਹੇ ਹਨ। ਵਨਡੇ ਵਿਸ਼ਵ ਕੱਪ ਵਿੱਚ ਵੀ ਆਸਟਰੇਲੀਆ ਦਾ ਹੀ ਬੋਲਬਾਲਾ ਹੈ। ਟੂਰਨਾਮੈਂਟ ਵਿੱਚ ਦੋਵਾਂ ਵਿਚਾਲੇ ਕੁੱਲ 11 ਮੈਚ ਹੋਏ। ਆਸਟ੍ਰੇਲੀਆ ਨੇ 8 ਜਿੱਤੇ, ਜਦਕਿ ਨਿਊਜ਼ੀਲੈਂਡ ਨੇ 3 ਜਿੱਤੇ ਹਨ।
ਦਿਨ ਦਾ ਦੂਜਾ ਮੈਚ ਬੰਗਲਾਦੇਸ਼ ਅਤੇ ਨੀਦਰਲੈਂਡ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗਾ। ਟਾਸ ਮੈਚ ਤੋਂ ਅੱਧਾ ਘੰਟਾ ਪਹਿਲਾਂ ਯਾਨੀ 1:30 ਵਜੇ ਹੋਵੇਗਾ।
ਵਿਸ਼ਵ ਕੱਪ ਵਿੱਚ ਦੋਵਾਂ ਟੀਮਾਂ ਵਿਚਾਲੇ ਇਹ ਤੀਜਾ ਮੈਚ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਹੋਰ ਟੂਰਨਾਮੈਂਟ ‘ਚ 1 ਵਨਡੇ ਖੇਡਿਆ ਗਿਆ ਹੈ। ਉਹ ਇੱਕ ਮੈਚ ਨੀਦਰਲੈਂਡ ਨੇ ਜਿੱਤ ਲਿਆ ਸੀ। ਵਿਸ਼ਵ ਕੱਪ ਵਿੱਚ ‘ਚ ਦੋਵਾਂ ਵਿਚਾਲੇ 1 ਮੈਚ ਹੋਇਆ ਸੀ। ਇਸ ਵਿੱਚ ਬੰਗਲਾਦੇਸ਼ ਜਿੱਤ ਗਿਆ ਸੀ। ਭਾਵ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ ਦੋ ਵਨਡੇ ਖੇਡੇ ਗਏ ਹਨ।