ਭਿਖੀਵਿੰਡ 28 ਅਕਤੂਬਰ 2023 – ਹਿੰਦ-ਪਾਕਿਸਤਾਨ ਸਰਹੱਦਾ ਉੱਤੇ ਬੇਸ਼ਕ ਬੀਐਸਐਫ ਦੇ ਜਵਾਨਾਂ ਵੱਲੋਂ ਦਿਨ ਰਾਤ ਸਮੇਂ ਮੁਸ਼ਤੈਦੀ ਨਾਲ ਪਹਿਰਾ ਦਿੱਤਾ ਜਾ ਰਿਹਾ, ਜਦੋਂ ਕਿ ਦੇਸ਼ ਵਿਰੋਧੀ ਤਾਕਤਾਂ ਭਾਰਤ ਨੂੰ ਖੇਰੂ ਖੇਰੂ ਕਰਨ ਲਈ ਅਥਾਹ ਯਤਨ ਕਰ ਰਹੀਆਂ ਹਨ। ਦੱਸਣਯੋਗ ਹੈ ਸਰਹੱਦੀ ਪਿੰਡ ਵਾਂ ਤਾਰਾ ਸਿੰਘ ਵਿਖੇ ਬੀਤੀ ਰਾਤ ਵੇਲੇ ਡਰੋਨ ਆਵਾਜ਼ ਸੁਣਾਈ ਦੇਣ ਤੇ ਬੀਐਸਐਫ ਜਵਾਨਾਂ ਵੱਲੋਂ ਸਾਰੀ ਰਾਤ ਹੀ ਹਰ ਵਿਅਕਤੀ ਉੱਤੇ ਬਾਜ ਅੱਖ ਰੱਖੀ ਜਾ ਰਹੀ ਸੀ ।
ਇਸ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਬੀਐਸਐਫ ਦੇ ਜਵਾਨਾਂ ਵੱਲੋਂ ਪੁਲਿਸ ਥਾਣਾ ਖਾਲੜਾ ਵਿਖੇ ਸੂਚਿਤ ਕਰਨ ਤੇ ਪੰਜਾਬ ਪੁਲਿਸ ਤੇ ਬੀਐਸਐਫ 103 ਬਟਾਲੀਅਨ ਦੇ ਜਵਾਨਾਂ ਵੱਲੋਂ ਬੀਓਪੀ ਵਾਂ ਤਾਰਾ ਸਿੰਘ ਵਿਖੇ ਸਾਂਝੇ ਤੌਰ ਤੇ ਕੀਤੇ ਗਏ ਸਰਚ ਆਪਰੇਸ਼ਨ ਦੌਰਾਨ ਦਰਵਾਰਾ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਵਾਂ ਤਾਰਾ ਸਿੰਘ ਪੁਲਿਸ ਥਾਣਾ ਖਾਲੜਾ ਦੇ ਖੇਤ ਵਿੱਚੋਂ ਚੀਨ ਦਾ ਬਣਿਆ ਹੋਇਆ ਡਰੋਨ ਅਤੇ 407 ਗ੍ਰਾਮ ਹੈਰੋਇਨ ਦੇ ਪੈਕੇਟ ਬਰਾਮਦ ਕੀਤਾ ਗਿਆ।
ਉਹਨਾਂ ਨੇ ਕਿਹਾ ਬਰਾਮਦ ਡਰੋਨ ਅਤੇ ਹੈਰੋਇਨ ਕੇਸ ਸਬੰਧੀ ਪੁਲਿਸ ਥਾਣਾ ਖਾਲੜਾ ਵਿਖੇ ਮੁਕੱਦਮਾ ਨੰਬਰ 127 ਮਿਤੀ 28/10/23 ਅਧੀਨ 21(ਸੀ) ਐਨਡੀਪੀਐਸ ਐਕਟ ਅਤੇ 10,11,12 ਏਅਰਕ੍ਰਾਫਟ ਐਕਟ 1934 ਦੇ ਤਹਿਤ ਕਾਰਵਾਈ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਤਾਂ ਜੋ ਦੇਸ਼ ਵਿਰੋਧੀ ਤਾਕਤਾਂ ਦਾ ਮੁਕਾਬਲਾ ਕੀਤਾ ਜਾ ਸਕੇ।