ਟਰੈਵਲ ਏਜੰਟ ਦੇ ਦਫਤਰ ‘ਤੇ ਫਾ+ਇਰਿੰਗ: ਬਾਈਕ ‘ਤੇ ਆਏ 2 ਨਕਾਬਪੋਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

  • ਦੁਕਾਨ ਦੇ ਬੰਦ ਸ਼ਟਰ ‘ਤੇ 3 ਗੋ+ਲੀਆਂ ਚਲਾਈਆਂ,
  • ਪੁਲਿਸ ਜਾਂਚ ‘ਚ ਜੁਟੀ

ਗੁਰਦਾਸਪੁਰ, 29 ਅਕਤੂਬਰ 2023 – ਗੁਰਦਾਸਪੁਰ ਦੇ ਬਟਾਲਾ ਦੇ ਕਸਬਾ ਕੋਟਲੀ ਸੂਰਤ ਮੱਲੀ ‘ਚ ਦੇਰ ਸ਼ਾਮ ਬਾਈਕ ‘ਤੇ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਟਰੈਵਲ ਏਜੰਟ ਤਰਨਜੀਤ ਸਿੰਘ ਦੇ ਬੰਦ ਦਫਤਰ ‘ਤੇ ਗੋਲੀਆਂ ਚਲਾ ਦਿੱਤੀਆਂ। ਨਕਾਬਪੋਸ਼ ਹਮਲਾਵਰਾਂ ਵੱਲੋਂ ਬੰਦ ਦੁਕਾਨ ਦੇ ਸ਼ਟਰ ‘ਤੇ ਤਿੰਨ ਗੋਲੀਆਂ ਚਲਾਈਆਂ ਗਈਆਂ।

ਫਿਲਹਾਲ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲਾਵਰਾਂ ਦੀ ਤਸਵੀਰ ਵੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਟਰੈਵਲ ਏਜੰਟ ਦੇ ਪਰਿਵਾਰ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਟਾਲਾ ਦੇ ਐਸ.ਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਟਰੈਵਲ ਏਜੰਟ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਗੋਲੀਬਾਰੀ ਉਸ ਦੇ ਦਫ਼ਤਰ ‘ਤੇ ਕਿਉਂ ਹੋਈ। ਕੀ ਉਸਦੀ ਕਿਸੇ ਨਾਲ ਕੋਈ ਪੁਰਾਣੀ ਦੁਸ਼ਮਣੀ ਹੈ ? ਟਰੈਵਲ ਏਜੰਟ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਾਵਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇਜ਼ਰਾਈਲ ਨੇ ਗਾਜ਼ਾ ਵਿੱਚ ਜ਼ਮੀਨੀ ਹਮਲਾ ਕੀਤਾ ਸ਼ੁਰੂ: ਫੌਜ ਟੈਂਕਾਂ ਨਾਲ ਹੋਈ ਦਾਖਲ

ਤਰਨਤਾਰਨ ਸਰਹੱਦ ਨੇੜੇ ਸਰਚ ਅਭਿਆਨ ਦੌਰਾਨ ਮਿਲਿਆ ਪਾਕਿਸਤਾਨੀ ਡਰੋਨ