ਅਦਾਲਤ ਨੇ ਮਹਿਲਾ ਹੈੱਡ ਕਾਂਸਟੇਬਲ ਨੂੰ ਸੁਣਾਈ ਚਾਰ ਸਾਲ ਦੀ ਸਜ਼ਾ, ਪੜ੍ਹੋ ਕੀ ਹੈ ਮਾਮਲਾ ?

  • 5000 ਰੁਪਏ ਰਿਸ਼ਵਤ ਲੈਂਦੀ ਫੜੀ ਗਈ ਸੀ ਮਹਿਲਾ ਹੈੱਡ ਕਾਂਸਟੇਬਲ,
  • 7 ਸਾਲ ਪੁਰਾਣਾ ਹੈ ਮਾਮਲਾ

ਚੰਡੀਗੜ੍ਹ, 31 ਅਕਤੂਬਰ 2023 – ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਹਰਿਆਣਾ ਪੁਲਿਸ ਦੀ ਮਹਿਲਾ ਹੈੱਡ ਕਾਂਸਟੇਬਲ ਇਕ ਰਿਸ਼ਵਤ ਦੇ ਮਾਮਲੇ ‘ਚ ਸਜ਼ਾ ਸੁਣਾਈ ਹੈ। ਇਹ ਮਾਮਲਾ ਕਰੀਬ 7 ਸਾਲ ਪੁਰਾਣਾ ਹੈ, ਜਿਸ ‘ਚ ਅਦਾਲਤ ਨੇ ਇਹ ਸਜ਼ਾ ਸੁਣਾਈ ਹੈ ਅਤੇ ਇਸ ਦੇ ਨਾਲ ਹੀ ਅਦਾਲਤ ਨੇ ਦੋਸ਼ੀ ਮਹਿਲਾ ਹੈੱਡ ਕਾਂਸਟੇਬਲ ਨੂੰ 20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਮਹਿਲਾ ਹੈੱਡ ਕਾਂਸਟੇਬਲ ਰਿਤੂ ਬਾਲਾ ਨੂੰ 5000 ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ‘ਚ ਸਜ਼ਾ ਸੁਣਾਈ ਹੈ। ਅਦਾਲਤ ਨੇ ਰਿਤੂ ਬਾਲਾ ਨੂੰ 4 ਸਾਲ ਦੀ ਸਜ਼ਾ ਅਤੇ 20 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਰਿਤੂ ਨੂੰ 7 ਸਾਲ ਪਹਿਲਾਂ ਸੀਬੀਆਈ ਨੇ ਰਿਸ਼ਵਤ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ।

ਬੀਤੇ ਵੀਰਵਾਰ ਨੂੰ ਸੀਬੀਆਈ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ ਹਿਰਾਸਤ ਵਿਚ ਲੈਣ ਦੇ ਹੁਕਮ ਜਾਰੀ ਕੀਤੇ ਸਨ। ਸੀਬੀਆਈ ਦੇ ਸਰਕਾਰੀ ਵਕੀਲ ਨਰਿੰਦਰ ਸਿੰਘ ਨੇ ਬਹਿਸ ਦੌਰਾਨ ਕਿਹਾ ਕਿ ਮੁਲਜ਼ਮ ਔਰਤ ਸਰਕਾਰੀ ਮੁਲਾਜ਼ਮ ਸੀ। ਉਸ ਦੀ ਡਿਊਟੀ ਮਹਿਲਾ ਹੈਲਪ ਡੈਸਕ ‘ਤੇ ਸੀ। ਉਸ ਦਾ ਕੰਮ ਔਰਤਾਂ ਦੀਆਂ ਸਮੱਸਿਆਵਾਂ ਸੁਣਨਾ ਸੀ ਪਰ ਉਹ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਰਿਸ਼ਵਤ ਲੈਂਦੀ ਸੀ। ਸੀਬੀਆਈ ਨੇ ਸਤੰਬਰ 2016 ਵਿਚ ਰਿਤੂ ਬਾਲਾ ਨੂੰ ਹਾਊਸਿੰਗ ਬੋਰਡ ਲਾਈਟ ਪੁਆਇੰਟ, ਮਨੀਮਾਜਰਾ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਉਹ ਕਾਲਕਾ ਥਾਣੇ ਵਿਚ ਤਾਇਨਾਤ ਸੀ।

ਸੀਬੀਆਈ ਨੂੰ ਰਿਸ਼ਵਤ ਮੰਗਣ ਦੀ ਸ਼ਿਕਾਇਤ ਪਿੰਜੌਰ ਦੇ ਅਮਰਜੀਤ ਨੇ ਦਿੱਤੀ ਸੀ। ਅਮਰਜੀਤ ਨੇ ਦੱਸਿਆ ਸੀ ਕਿ ਇੱਕ ਲੜਕੀ ਨੇ ਕਾਲਕਾ ਥਾਣੇ ਵਿਚ ਉਸ ਅਤੇ ਉਸ ਦੀ ਪਤਨੀ ਖ਼ਿਲਾਫ਼ ਝੂਠੀ ਸ਼ਿਕਾਇਤ ਦਿੱਤੀ ਸੀ। ਇਸ ਦੀ ਜਾਂਚ ਹੈੱਡ ਕਾਂਸਟੇਬਲ ਰਿਤੂ ਬਾਲਾ ਕਰ ਰਹੀ ਸੀ ਅਤੇ ਉਸ ਨੇ ਮਾਮਲੇ ਨੂੰ ਰਫਾ ਦਫਾ ਕਰਨ ਲਈ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ।

ਜਿਸ ਤੋਂ ਬਾਅਦ ਉਸ ਨੇ ਸੀਬੀਆਈ ਨੂੰ ਸੂਚਨਾ ਦੇ ਦਿੱਤੀ ਅਤੇ ਸੀਬੀਆਈ ਨੇ ਜਾਲ ਲਾ ਕੇ ਮਹਿਲਾ ਕਾਂਸਟੇਬਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਹੁਣ ਮਹਿਲਾ ਹੈੱਡ ਕਾਂਸਟੇਬਲ ਰਿਤੂ ਬਾਲਾ ਨੂੰ ਅਦਾਲਤ ਵੱਲੋਂ 4 ਸਾਲ ਦੀ ਸਜ਼ਾ ਸੁਣਾਈ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ ‘ਚ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ‘ਤੇ ਅਜੇ ਫੈਸਲਾ ਆਉਣਾ ਹੋਇਆ ਮੁਸ਼ਕਿਲ: ਪੜ੍ਹੋ ਕਾਰਨ

ਕੈਨੇਡਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ+ਤ, 10 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼