ਲੁਧਿਆਣਾ ‘ਚ ਰੈਸਟੋਰੈਂਟ ਮਾਲਕ ਨੂੰ ਮਿਲੀ ਜਾ+ਨੋਂ ਮਾਰਨ ਦੀ ਧ+ਮਕੀ: ਮੰਗੀ 2 ਕਰੋੜ ਦੀ ਫਿਰੌਤੀ, ਕਿਹਾ ਨਾ ਦੇਣ ‘ਤੇ ਹੋਵੇਗਾ ਜਾਨੀ ਨੁਕਸਾਨ

ਲੁਧਿਆਣਾ, 3 ਨਵੰਬਰ 2023 – ਲੁਧਿਆਣਾ ਦੇ ਇੱਕ ਰੈਸਟੋਰੈਂਟ ਦੇ ਮਾਲਕ ਨੂੰ ਗੈਂਗਸਟਰ ਲੰਡਾ ਹਰੀਕੇ ਦੇ ਨਾਮ ‘ਤੇ ਧਮਕੀ ਮਿਲੀ ਹੈ। ਉਸ ਤੋਂ ਫਿਰੌਤੀ ਮੰਗੀ ਜਾ ਰਹੀ ਹੈ। ਬਦਮਾਸ਼ ਉਸ ਨੂੰ ਫੋਨ ਕਰ ਕੇ ਪੈਸੇ ਨਾ ਦੇਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਬਦਮਾਸ਼ ਉਸ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ‘ਤੇ ਲਗਾਤਾਰ ਕਾਲ ਕਰ ਰਿਹਾ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਡੇਹਲੋਂ ਦੀ ਪੁਲਸ ਨੂੰ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਡੇਹਲੋਂ ‘ਚ ਆਪਣਾ ਰੈਸਟੋਰੈਂਟ ਚਲਾ ਰਿਹਾ ਹੈ। 31 ਅਕਤੂਬਰ ਨੂੰ ਸਵੇਰੇ 10.30 ਵਜੇ ਉਸ ਨੂੰ ਵਿਦੇਸ਼ੀ ਨੰਬਰ +17095003503 ਤੋਂ ਮੈਸਜ ਮਿਲਿਆ ਅਤੇ ਫਿਰ ਤਿੰਨ ਵਾਰ ਮਿਸ ਕਾਲ ਕੀਤੀ। ਉਸ ਨੇ ਫ਼ੋਨ ਨਹੀਂ ਚੁੱਕਿਆ। ਕੁਝ ਸਮੇਂ ਬਾਅਦ ਫੋਨ ਕਰਨ ਵਾਲੇ ਨੇ ਉਸ ਨੂੰ ਵੌਇਸ ਮੈਸੇਜ ਭੇਜਿਆ। ਉਸ ਵਿੱਚ ਉਸ ਨੇ ਆਪਣੇ ਆਪ ਨੂੰ ਲੰਡਾ ਹਰੀਕੇ ਦੱਸਿਆ ਹੈ।

ਫੋਨ ਕਰਨ ਵਾਲੇ ਨੇ ਉਸ ਤੋਂ 1-2 ਕਰੋੜ ਰੁਪਏ ਦੀ ਮੰਗ ਕੀਤੀ। ਉਸ ਨੇ ਕਿਹਾ ਕਿ ਜੇਕਰ ਉਸ ਨੇ ਪੈਸਿਆਂ ਦਾ ਇੰਤਜ਼ਾਮ ਨਾ ਕੀਤਾ ਤਾਂ ਉਹ ਉਸ ਦੀ ਜਾਨ ਲੈ ਲੈਣਗੇ। ਇਸ ਤੋਂ ਬਾਅਦ 2 ਤਰੀਕ ਨੂੰ ਉਸ ਨੂੰ ਵਾਰ-ਵਾਰ ਉਸੇ ਨੰਬਰ ਤੋਂ ਵਟਸਐਪ ਕਾਲ ਆਈ।

ਬਦਮਾਸ਼ ਉਸ ਨੂੰ ਗਾਲ੍ਹਾਂ ਕੱਢ ਰਿਹਾ ਹੈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਤਫਤੀਸ਼ੀ ਅਫਸਰ ਰੁਪਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਇੱਕ ਅਣਪਛਾਤੇ ਵਿਅਕਤੀ ਖਿਲਾਫ ਆਈਪੀਸੀ ਦੀ ਧਾਰਾ 387,506 ਤਹਿਤ ਮਾਮਲਾ ਦਰਜ ਕਰ ਲਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਵਿਧਾਨ ਸਭਾ ਸੈਸ਼ਨ ਸਬੰਧੀ SC ‘ਚ ਸੁਣਵਾਈ ਅੱਜ: ਪਟੀਸ਼ਨ ਦਾਇਰ ਕਰਨ ਤੋਂ ਬਾਅਦ ਰਾਜਪਾਲ ਨੇ ਲਿਆ ਸੀ ਯੂ-ਟਰਨ

ਪੰਜਾਬੀ ਗਾਇਕ ਜੱਸੀ ਨੇ ਕਿਹਾ – ਦਰਗਾਹ ‘ਤੇ ਗਾਉਣਾ ਠੀਕ ਨਹੀਂ, ਤਾਂ ਅੱਗੋਂ ਹੰਸ ਰਾਜ ਹੰਸ ਨੇ ਕਿਹਾ ਕਿ……….