ਚੰਡੀਗੜ੍ਹ, 3 ਨਵੰਬਰ 2023 – ਬੱਬੂ ਮਾਨ ਦੇ 3 ਨਵੰਬਰ ਨੂੰ ਲੱਗਣ ਵਾਲੇ ਅਖਾੜੇ ਨੂੰ ਪ੍ਰਸ਼ਾਸਨ ਵੱਲੋਂ ਇਜ਼ਾਜਤ ਨਹੀਂ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਬੱਬੂ ਮਾਨ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਬੱਬੂ ਮਾਨ ਨੇ ਅਖਾੜੇ ਵਾਲੇ ਵੀਰਾਂ ਨੂੰ ਬੇਨਤੀ ਕੀਤੀ ਹੈ ਕਿ ਪਹਿਲਾਂ ਅਖਾੜਾ ਲਾਉਣ ਲਈ ਪ੍ਰਸ਼ਾਸਨ ਤੋਂ ਇਜ਼ਾਜਤ ਲੈ ਕੇ ਤਰੀਕ ਅਨਾਊਂਸ ਕਰਿਆ ਕਰੋ। ਨਹੀਂ ਤਾਂ ਤਰੀਕ ਰੱਦ ਹੋਣ ‘ਤੇ ਦਰਸ਼ਕਾਂ ਨੂੰ ਭਾਰੀ ਨਿਰਾਸ਼ਾ ਹੁੰਦੀ ਹੈ।