ਵਿਸ਼ਵ ਕ੍ਰਿਕਟ ਕੱਪ: ਟਾਸ ਜਿੱਤ ਕੇ ਭਾਰਤ ਵਲੋਂ ਦੱਖਣੀ ਅਫ਼ਰੀਕਾ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ

ਕੋਲਕਾਤਾ, 5 ਨਵੰਬਰ 2023 – ਵਨਡੇ ਵਿਸ਼ਵ ਕੱਪ ਜਿੱਤਣ ਵਾਲੀਆਂ ਦੋ ਦਾਅਵੇਦਾਰ ਟੀਮਾਂ ਭਾਰਤ ਅਤੇ ਦੱਖਣੀ ਅਫਰੀਕਾ ਅੱਜ ਯਾਨੀ 5 ਅਕਤੂਬਰ ਨੂੰ ਆਹਮੋ-ਸਾਹਮਣੇ ਹੋਣ ਜਾ ਰਹੀਆਂ ਹਨ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ‘ਤੇ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਦੋਵੇਂ ਟੀਮਾਂ ਲੀਗ ਪੜਾਅ ਦੇ 36 ਮੈਚਾਂ ਦੀ ਸਮਾਪਤੀ ਤੋਂ ਬਾਅਦ ਅੰਕ ਸੂਚੀ ਵਿੱਚ ਪਹਿਲੇ ਅਤੇ ਦੂਜੇ ਸਥਾਨ ‘ਤੇ ਹਨ।

ਦੋਵੇਂ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੀਆਂ ਹਨ। ਭਾਰਤ ਦੇ 14 ਅਤੇ ਦੱਖਣੀ ਅਫਰੀਕਾ ਦੇ 12 ਅੰਕ ਹਨ। ਅਜਿਹੇ ‘ਚ ਅੱਜ ਦਾ ਮੈਚ ਜਿੱਤਣ ਵਾਲੀ ਟੀਮ ਨੰਬਰ-1 ਦੀ ਸਥਿਤੀ ‘ਤੇ ਰਹੇਗੀ ਅਤੇ ਇਸ ਸਥਾਨ ‘ਤੇ ਲੀਗ ਪੜਾਅ ਵੀ ਖਤਮ ਕਰ ਸਕਦੀ ਹੈ।

ਭਾਰਤ ਟੂਰਨਾਮੈਂਟ ਵਿਚ ਇਕਲੌਤੀ ਅਜੇਤੂ ਟੀਮ ਹੈ, ਜਿਸ ਨੇ 7 ਵਿਚੋਂ 7 ਮੈਚ ਜਿੱਤੇ ਹਨ। ਦੂਜੇ ਪਾਸੇ ਦੱਖਣੀ ਅਫਰੀਕਾ ਨੇ 7 ਮੈਚਾਂ ‘ਚੋਂ 6 ਜਿੱਤੇ ਹਨ ਅਤੇ ਸਿਰਫ ਇਕ ਹਾਰਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਤਰਨਤਾਰਨ ਪੁਲਿਸ ਨੇ 40 ਕਿਲੋਮੀਟਰ ਪਿੱਛਾ ਕਰਕੇ ਹੈਰੋਇਨ ਸਮੇਤ ਫੜੇ 2 ਸਮੱਗਲਰ

ਬੀਜੇਪੀ ਨੇ ਗੁਰੂਘਰਾਂ ਖਿਲਾਫ ਵਿਵਾਦਤ ਟਿੱਪਣੀ ਕਰਨ ਵਾਲੇ ਲੀਡਰ ਨੂੰ ਕੀਤਾ ਪਾਰਟੀ ‘ਚੋਂ ਬਾਹਰ