ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ, ਡਾ: ਗੁਰਵੀਨ ਕੌਰ ਨਾਲ ਲੈਣਗੇ ਲਾਵਾਂ

ਮੋਹਾਲੀ, 7 ਨਵੰਬਰ 2023 – ਆਪ ਐਮ ਐਲ ਏ ਅਤੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅੱਜ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਉਹ ਅੱਜ ਮੋਹਾਲੀ ‘ਚ ਡਾ: ਗੁਰਵੀਨ ਕੌਰ ਨਾਲ ਲਾਵਾਂ ਲੈਣਗੇ।

ਵਿਆਹ ਫੋਰੈਸਟ ਹਿੱਲ, ਚੰਡੀਗੜ੍ਹ ਵਿੱਚ ਹੋਵੇਗਾ ਅਤੇ ਰਿਸੈਪਸ਼ਨ 8 ਤਰੀਕ ਨੂੰ ਹੋਵੇਗੀ। ਵਿਆਹ ਤੋਂ ਬਾਅਦ, ਦੋ ਰਿਸੈਪਸ਼ਨ ਹੋਣਗੇ, ਇੱਕ 8 ਨੂੰ ਅਤੇ ਦੂਜਾ 11 ਨਵੰਬਰ ਨੂੰ ਅਤੇ 11 ਨਵੰਬਰ ਨੂੰ ਰਣਜੀਤ ਬਾਵਾ ਇਸ ਮੌਕੇ ਸੰਗੀਤ ਦੀ ਮਹਿਫਲ ਲਗਾਉਣਗੇ।

ਮੰਤਰੀ ਮੀਤ ਹੇਅਰ ਦੀ ਹੋਣ ਵਾਲੀ ਪਤਨੀ ਡਾ: ਗੁਰਵੀਨ ਕੌਰ ਪੁੱਤਰੀ ਭੁਪਿੰਦਰ ਸਿੰਘ ਬਾਜਵਾ ਜੋ ਕਿ ਪੇਸ਼ੇ ਤੋਂ ਡਾਕਟਰ (ਰੇਡੀਓਲੋਜਿਸਟ) ਹੈ। ਉਨ੍ਹਾਂ ਦਾ ਪਰਿਵਾਰ ਪੱਛਮੀ ਪੰਜਾਬ ਦੀ ਵੰਡ ਤੋਂ ਬਾਅਦ ਮੇਰਠ ਵਿੱਚ ਆ ਕੇ ਵਸਿਆ ਹੋਇਆ ਹੈ। ਦੱਸ ਦਈਏ ਕਿ ਉਨ੍ਹਾਂ ਪਿਤਾ ਭੁਪਿੰਦਰ ਸਿੰਘ ਬਾਜਵਾ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਅਹੁਦੇਦਾਰ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਛੱਤੀਸਗੜ੍ਹ ਅਤੇ ਮਿਜ਼ੋਰਮ ‘ਚ ਅੱਜ ਪੈ ਰਹੀਆਂ ਨੇ ਵੋਟਾਂ, ਦੇਸ਼ ਦੇ ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਦਾ ਦੌਰ ਹੋਇਆ ਸ਼ੁਰੂ

ਜ਼ੀਰਕਪੁਰ ‘ਚ ਪੁਲਿਸ ਅਤੇ ਗੈਂਗਸਟਰਾਂ ‘ਚ ਹੋਇਆ ਮੁਕਾਬਲਾ, ਇੱਕ ਕਾਬੂ