ਚੂਹੇ ਨੂੰ ਫੜ੍ਹਨ ਲਈ ਵਰਤੇ ਜਾਣ ਵਾਲੇ ‘ਗਲੂ ਟ੍ਰੈਪ’ ’ਤੇ ਪਾਬੰਦੀ

  • ‘ਗਲੂ ਟ੍ਰੈਪ’ ’ਤੇ ਪਾਬੰਦੀ ਲਾਉਣ ਵਾਲਾ ਪੰਜਾਬ 17ਵਾਂ ਸੂਬਾ ਬਣਿਆ
  • ਪਸ਼ੂ ਪਾਲਣ ਵਿਭਾਗ ਨੇ ਡੀ ਸੀ ਦਫਤਰਾਂ ਨੂੰ ਭੇਜੇ ਹੁਕਮ

ਚੰਡੀਗੜ੍ਹ, 7 ਨਵੰਬਰ 2023 – ਪੰਜਾਬ ‘ਚ ਚੂਹੇ ਨੂੰ ਫੜ੍ਹਨ ਲਈ ਵਰਤੇ ਜਾਣ ਵਾਲੇ ‘ਗਲੂ ਟ੍ਰੈਪ’ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਦੇ ਨਾਲ ‘ਗਲੂ ਟ੍ਰੈਪ’ ’ਤੇ ਪਾਬੰਦੀ ਲਾਉਣ ਵਾਲਾ ਪੰਜਾਬ 17ਵਾਂ ਸੂਬਾ ਬਣ ਗਿਆ ਹੈ। ਇਸ ਦੇ ਨਾਲ ਹੀ ਪਸ਼ੂ ਪਾਲਣ ਵਿਭਾਗ ਨੇ ਡੀਸੀ ਦਫ਼ਤਰਾਂ ਨੂੰ ਹੁਕਮ ਪੱਤਰ ਵੀ ਭੇਜ ਦਿੱਤੇ ਹਨ। ਇਸ ਤੋਂ ਪਹਿਲਾਂ ਦਿੱਲੀ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਅਰੁਣਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਕੁਝ ਹੋਰ ਰਾਜਾਂ ਵਿਚ ਸ਼ਾਮਲ ਹੋ ਗਿਆ ਜਿਥੇ ‘ਗਲੂ ਟ੍ਰੈਪ’ ’ਤੇ ਪਾਬੰਦੀ ਹੈ।

ਪੰਜਾਬ ਵਿਚ ‘ਗਲੂ ਟ੍ਰੈਪ’ ਦੇ ਨਿਰਮਾਣ, ਵਿਕਰੀ ਅਤੇ ਵਰਤੋਂ ‘ਤੇ ਪਾਬੰਦੀ ਲਗਾ ਦਿਤੀ ਗਈ ਹੈ। ਇਸ ਵਿਚ ਪੇਪਰ ਬੋਰਡ ‘ਤੇ ਗੂੰਦ ਦੀ ਇਕ ਪਰਤ ਲਗਾਈ ਜਾਂਦੀ ਹੈ। ਲੋਕ ਇਸ ਨੂੰ ਘਰ ‘ਚ ਕਿਸੇ ਲੁਕਵੀਂ ਥਾਂ ‘ਤੇ ਰੱਖਦੇ ਹਨ। ਚੂਹਾ ਜਿਵੇਂ ਹੀ ਇਸ ਦੇ ਉੱਪਰ ਆਉਂਦਾ ਹੈ, ਉਸ ਨਾਲ ਚਿਪਕ ਜਾਂਦਾ ਹੈ।

ਪਸ਼ੂ ਪ੍ਰੇਮੀਆਂ ਨੇ ਇਸ ਨੂੰ ਬੇਰਹਿਮ ਦੱਸਿਆ ਅਤੇ ਕਿਹਾ ਕਿ ਜਦੋਂ ਚੂਹਾ ਗੂੰਦ ਨਾਲ ਚਿਪਕ ਜਾਂਦਾ ਹੈ ਤਾਂ ਲੋਕ ਇਸ ਨੂੰ ਖੁੱਲ੍ਹੀ ਥਾਂ ‘ਤੇ ਸੁੱਟ ਦਿੰਦੇ ਹਨ। ਚੂਹੇ ਨੂੰ ਖਾਣ ਦੀ ਕੋਸ਼ਿਸ਼ ਕਰਦੇ ਹੋਏ ਪੰਛੀ ਉਸ ਨਾਲ ਚਿਪਕ ਕੇ ਮਰਨ ਲੱਗੇ ਹਨ। ਇਸ ਤੋਂ ਬਾਅਦ ਇਸ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿਚ ਚੂਹਿਆਂ ਨੂੰ ਫੜਨ ਲਈ ਗੂੰਦ ਦੇ ਪੇਪਰ ਬੋਰਡ ਦੀ ਵਰਤੋਂ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਮਿਲੇ 3 ਨਵੇਂ ਜੱਜ

3 ਸਾਲ ਪਹਿਲਾਂ ਮਨੀਲਾ ਗਏ ਪੰਜਾਬੀ ਨੌਜਵਾਨ ਦਾ ਗੋ+ਲੀਆਂ ਮਾ+ਰ ਕੇ ਕ+ਤ+ਲ