- ਨੀਦਰਲੈਂਡ ਇੰਗਲੈਂਡ ਵਿਰੁੱਧ ਆਪਣੀ ਪਹਿਲੀ ਵਨਡੇ ਜਿੱਤ ਦੀ ਕਰ ਰਿਹਾ ਹੈ ਭਾਲ
- ਟਾਪ-8 ‘ਚ ਬਣੇ ਰਹਿਣ ਲਈ ਲੜਾਈ ਜਾਰੀ
ਪੁਣੇ, 8 ਨਵੰਬਰ 2023 – ਵਨਡੇ ਵਿਸ਼ਵ ਕੱਪ ‘ਚ ਅੱਜ ਨੀਦਰਲੈਂਡ ਅਤੇ ਇੰਗਲੈਂਡ ਵਿਚਾਲੇ ਮੈਚ ਖੇਡਿਆ ਜਾਵੇਗਾ। ਇਹ ਮੈਚ ਪੁਣੇ ਦੇ ਐਮਸੀਏ ਸਟੇਡੀਅਮ ਵਿੱਚ ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗਾ। ਟਾਸ ਦੁਪਹਿਰ 1:30 ਵਜੇ ਹੋਵੇਗਾ।
ਦੋਵਾਂ ਟੀਮਾਂ ਵਿਚਾਲੇ ਟਾਪ-8 ਦੇ ਲਈ ਮੁਕਾਬਲਾ ਹੋਵੇਗਾ। ਇੰਗਲੈਂਡ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ ਅਤੇ ਅੰਕ ਸੂਚੀ ਵਿੱਚ ਆਖਰੀ ਸਥਾਨ ‘ਤੇ ਹੈ। ਇਸ ਦੇ ਨਾਲ ਹੀ ਨੀਦਰਲੈਂਡ ਦੇ 2 ਜਿੱਤਾਂ ਨਾਲ 4 ਅੰਕ ਹਨ। ਨੀਦਰਲੈਂਡ ਕੋਲ ਸੈਮੀਫਾਈਨਲ ਲਈ ਮੌਕਾ ਹੈ ਪਰ ਉਸ ਨੂੰ ਦੋਵੇਂ ਮੈਚ ਵੱਡੇ ਫਰਕ ਨਾਲ ਜਿੱਤਣੇ ਪੈਣਗੇ।
ਵਿਸ਼ਵ ਕੱਪ ਤੋਂ ਬਾਹਰ ਹੋਣ ਦੇ ਬਾਵਜੂਦ ਇੰਗਲੈਂਡ ਲਈ ਟਾਪ-8 ‘ਚ ਜਗ੍ਹਾ ਬਣਾਉਣਾ ਚੁਣੌਤੀ ਹੋਵੇਗੀ। ਚੈਂਪੀਅਨਜ਼ ਟਰਾਫੀ 2025 ਲਈ ਕੁਆਲੀਫਾਈ ਕਰਨ ਲਈ, ਭਾਰਤ ਵਿੱਚ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਦੇ ਅੰਕ ਸੂਚੀ ਵਿੱਚੋਂ ਸਿਰਫ਼ 8 ਟੀਮਾਂ ਹੀ ਕੁਆਲੀਫਾਈ ਕਰਨਗੀਆਂ। ਵਿਸ਼ਵ ਕੱਪ ‘ਚ ਲੀਗ ਪੜਾਅ ਖਤਮ ਹੋਣ ਤੋਂ ਬਾਅਦ ਜੋ ਟੀਮਾਂ ਅੰਕ ਸੂਚੀ ‘ਚ ਟਾਪ-8 ‘ਚ ਰਹਿਣਗੀਆਂ, ਉਹ ਪਾਕਿਸਤਾਨ ਦੀ ਮੇਜ਼ਬਾਨੀ ‘ਚ ਹੋਣ ਵਾਲਾ ਟੂਰਨਾਮੈਂਟ ਖੇਡੇਗੀ।
ਵਨਡੇ ਕ੍ਰਿਕਟ ‘ਚ ਨੀਦਰਲੈਂਡ ਅਜੇ ਤੱਕ ਇੰਗਲੈਂਡ ਖਿਲਾਫ ਨਹੀਂ ਜਿੱਤ ਸਕਿਆ ਹੈ। ਇੰਗਲੈਂਡ ਨੇ ਹੁਣ ਤੱਕ ਖੇਡੇ ਸਾਰੇ 6 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਦੋਵੇਂ ਟੀਮਾਂ ਸਾਲ 1996, 2003 ਅਤੇ 2011 ‘ਚ ਵਨਡੇ ਵਿਸ਼ਵ ਕੱਪ ‘ਚ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਸ ‘ਚ ਵੀ ਇੰਗਲੈਂਡ ਨੇ ਜਿੱਤ ਦਰਜ ਕੀਤੀ ਹੈ।