ਲੁਧਿਆਣਾ ਰੇਲਵੇ ਸਟੇਸ਼ਨ ਤੋਂ 3 ਮਹੀਨੇ ਦਾ ਬੱਚਾ ਚੋਰੀ: ਮਾਂ-ਪਿਓ ਦੇ ਸੌਣ ਤੋਂ ਬਾਅਦ ਅਣਪਛਾਤਾ ਚੁੱਕ ਕੇ ਲੈ ਲਿਆ

  • ਮਾਂ-ਪਿਓ ਦੇ ਸੌਣ ਤੋਂ ਬਾਅਦ ਅਣਪਛਾਤੇ ਨੇ ਚੁੱਕ ਲਿਆ ਬੱਚਾ,
  • ਜਾਂਚ ‘ਚ ਜੁਟੀ ਪੁਲਿਸ, ਖੰਗਾਲੇ ਜਾ ਰਹੇ CCTV ਕੈਮਰੇ
  • ਸੀਵਾਨ ਤੋਂ ਲੁਧਿਆਣੇ ਆਇਆ ਸੀ ਪਰਿਵਾਰ

ਲੁਧਿਆਣਾ, 9 ਨਵੰਬਰ 2023 – ਲੁਧਿਆਣਾ ਰੇਲਵੇ ਸਟੇਸ਼ਨ ਤੋਂ 3 ਮਹੀਨੇ ਦਾ ਬੱਚਾ (ਲੜਕਾ) ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪਰਿਵਾਰ ਸੀਵਾਨ ਤੋਂ ਲੁਧਿਆਣਾ ਆਇਆ ਸੀ। ਜਿਸ ਨੇ ਢੰਡਾਰੀ ਦੇ ਬੁੱਢੇਵਾਲ ਰੋਡ ‘ਤੇ ਜਾਣਾ ਸੀ। ਦੇਰ ਰਾਤ ਹੋਣ ਕਾਰਨ ਬੱਚੇ ਦੀ ਮਾਂ ਅਤੇ ਪਿਤਾ ਆਰਾਮ ਕਰਨ ਲਈ ਸਟੇਸ਼ਨ ‘ਤੇ ਰੁਕ ਗਏ। ਇਹ ਪਰਿਵਾਰ ਸੀਵਾਨ ਦੇ ਗੋਪਾਲਗੰਜ ਤੋਂ ਆਇਆ ਹੈ।

ਮਾਂ-ਪਿਓ ਨੇ ਬੱਚੇ ਨੂੰ ਬੈਂਚ ਹੇਠਾਂ ਸੁਲਾ ਦਿੱਤਾ। ਇਸ ਦੌਰਾਨ ਦੋਵੇਂ ਪਤੀ-ਪਤਨੀ ਵੀ ਸੌਂ ਗਏ। ਜਦੋਂ ਅੱਖਾਂ ਖੋਲ੍ਹਣ ‘ਤੇ ਮਾਪਿਆਂ ਨੇ ਆਪਣੇ ਪੁੱਤਰ ਨੂੰ ਨੇੜੇ ਨਾ ਦੇਖਿਆ ਤਾਂ ਉਹ ਹੱਕੇ-ਬੱਕੇ ਰਹਿ ਗਏ। ਰੌਲਾ ਪਾਉਣ ‘ਤੇ ਪਤਾ ਲੱਗਾ ਕਿ ਉਨ੍ਹਾਂ ਦੇ ਬੱਚੇ ਨੂੰ ਕੋਈ ਅਣਪਛਾਤਾ ਵਿਅਕਤੀ ਚੁੱਕ ਕੇ ਲੈ ਗਿਆ ਹੈ। ਘਟਨਾ ਦੀ ਸੂਚਨਾ ਜੀਆਰਪੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਜੀਆਰਪੀ ਪੁਲਿਸ ਨੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਇਸ ਮਾਮਲੇ ਨੂੰ ਸ਼ੱਕੀ ਮੰਨ ਕੇ ਜਾਂਚ ਕਰ ਰਹੀ ਹੈ। ਸਟੇਸ਼ਨ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਚੈਕਿੰਗ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ PRTC-PUNBUS ਕੰਟਰੈਕਟ ਯੂਨੀਅਨ ਨੇ ਹੜਤਾਲ ਕੀਤੀ ਮੁਲਤਵੀ, ਆਮ ਵਾਂਗ ਚੱਲਣਗੀਆਂ ਸਰਕਾਰੀ ਬੱਸਾਂ

10 ਨਵੰਬਰ ਨੂੰ 596 ਮੁੰਡੇ-ਕੁੜੀਆਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਜਾਣਗੇ – CM ਮਾਨ