- ਬੱਚਾ ਚੁੱਕਣ ਵਾਲੇ ਜੋੜੇ ਨੂੰ ਪੁਲਿਸ ਨੇ ਕਪੂਰਥਲਾ ਤੋਂ ਬੱਚੇ ਸਮੇਤ ਕੀਤਾ ਕਾਬੂ
- ਪਤੀ-ਪਤਨੀ ਫੜੇ ਗਏ, ਪੁਲਿਸ ਅੱਜ ਕਰੇਗੀ ਪ੍ਰੈਸ ਕਾਨਫਰੰਸ
ਲੁਧਿਆਣਾ, 10 ਨਵੰਬਰ 2023 – ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ 3 ਮਹੀਨੇ ਦਾ ਬੱਚਾ (ਲੜਕਾ) 19 ਘੰਟਿਆਂ ‘ਚ ਹੀ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ। ਜੀਆਰਪੀ ਪੁਲਿਸ ਨੇ ਬੱਚੇ ਨੂੰ ਦੇਰ ਰਾਤ ਕਪੂਰਥਲਾ ਤੋਂ ਬਰਾਮਦ ਕੀਤਾ ਹੈ। ਇਹ ਬੱਚਾ ਇੱਕ ਜੋੜੇ ਨੇ ਚੋਰੀ ਕਰ ਲਿਆ ਸੀ। ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ। ਫਿਲਹਾਲ ਇਸ ਦੀ ਅਧਿਕਾਰਤ ਤੌਰ ‘ਤੇ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਾ ਬਰਾਮਦ ਹੋਣ ਤੋਂ ਬਾਅਦ ਉਸ ਦੇ ਪਿਤਾ ਨੂੰ ਦੇ ਦਿੱਤਾ ਗਿਆ ਹੈ। ਅੱਜ ਇਸ ਮਾਮਲੇ ਨੂੰ ਲੈ ਕੇ ਜੀਆਰਪੀ ਥਾਣਾ ਪੁਲਿਸ ਪ੍ਰੈੱਸ ਕਾਨਫਰੰਸ ਕਰੇਗੀ।
ਬੱਚਾ ਚੋਰੀ ਹੋਣ ਤੋਂ ਬਾਅਦ ਪੁਲਿਸ ਲਗਾਤਾਰ ਉਸਦੀ ਭਾਲ ਕਰ ਰਹੀ ਸੀ। ਇਸ ਦੌਰਾਨ ਜੀਆਰਪੀ ਪੁਲੀਸ ਨੇ ਪੁਲੀਸ ਲਾਈਨ ਕੰਟਰੋਲ ਰੂਮ ਦੀ ਮਦਦ ਨਾਲ ਵੱਖ-ਵੱਖ ਚੌਕਾਂ ਦੀ ਚੈਕਿੰਗ ਕੀਤੀ। ਜਿਹੜੇ ਲੋਕਾਂ ਨੇ ਬੱਚਾ ਹੋਰਿ ਕੀਤਾ ਸੀ, ਉਹ ਰੇਲਵੇ ਸਟੇਸ਼ਨ ਤੋਂ ਆਟੋ ਵਿੱਚ ਬੱਚੇ ਨੂੰ ਚੋਰੀ ਕਰਕੇ ਗਿੱਲ ਚੌਕ ਵੱਲ ਚਲੇ ਗਏ ਸਨ। ਉਥੋਂ ਉਨ੍ਹਾਂ ਨੇ ਕਈ ਵਾਹਨ ਵੀ ਬਦਲੇ। ਅਖ਼ੀਰ ਪੁਲੀਸ ਨੇ ਇੱਕ ਬੱਸ ’ਤੇ ਲਗਾਤਾਰ ਨਜ਼ਰ ਰੱਖੀ। ਜਦੋਂ ਉਕਤ ਬੱਸ ਦਾ ਪਤਾ ਲੱਗਾ ਤਾਂ ਉਹ ਕਪੂਰਥਲਾ ਗਈ। ਕਰੀਬ 6 ਤੋਂ 7 ਟੀਮਾਂ ਦੀ ਮਦਦ ਨਾਲ ਪੁਲਿਸ ਬੱਚੇ ਤੱਕ ਪਹੁੰਚ ਸਕੀ।
ਇਹ ਪਰਿਵਾਰ ਬਿਹਾਰ ਦੇ ਸੀਵਾਨ ਤੋਂ ਲੁਧਿਆਣਾ ਆਇਆ ਸੀ ਅਤੇ ਬੁੱਢੇਵਾਲ ਰੋਡ, ਜੰਡਿਆਲੀ ਜਾਣਾ ਸੀ। ਦੇਰ ਰਾਤ ਹੋਣ ਕਾਰਨ ਬੱਚੇ ਦੀ ਮਾਂ ਸੋਨਮ ਦੇਵੀ ਅਤੇ ਪਿਤਾ ਆਰਾਮ ਕਰਨ ਲਈ ਸਟੇਸ਼ਨ ‘ਤੇ ਰੁਕੇ। ਉਸਦਾ ਬੱਚਾ ਭੁੱਖ ਨਾਲ ਰੋ ਰਿਹਾ ਸੀ। ਬੱਚੇ ਨੂੰ ਦੁੱਧ ਪਿਲਾਉਣ ਲਈ ਉਹ ਰੇਲਵੇ ਸਟੇਸ਼ਨ ਦੀ ਕੰਟੀਨ ਕੋਲ ਲੇਟ ਗਏ।
ਥਕਾਵਟ ਕਾਰਨ ਦੋਵੇਂ ਪਤੀ-ਪਤਨੀ ਸੌਂ ਗਏ। ਉਸ ਨੇ ਬੱਚੇ ਨੂੰ ਬੈਂਚ ਹੇਠਾਂ ਲੇਟਾਇਆ ਸੀ। ਸਵੇਰੇ ਜਦੋਂ ਉਹ ਉੱਠੇ ਤਾਂ ਬੱਚਾ ਉਨ੍ਹਾਂ ਦੇ ਨਾਲ ਨਹੀਂ ਸੀ।