ਬਲਾਤਕਾਰ ਦੇ ਮਾਮਲੇ ‘ਚ ਫੌਜ ਦਾ ਮੇਜਰ ਗ੍ਰਿਫਤਾਰ

ਬਠਿੰਡਾ,10 ਨਵੰਬਰ 2023: ਜਲੰਧਰ ਪੁਲਿਸ ਨੇ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਬਠਿੰਡਾ ਫੌਜੀ ਛਾਉਣੀ ਵਿੱਚ ਤਾਇਨਾਤ ਮੇਜਰ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਮੇਜਰ ਵਿਰੁੱਧ 20 ਸਤੰਬਰ 2023 ਨੂੰ ਭਾਰਗਵ ਕੈਂਪ ਜਲੰਧਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਬੁੱਧਵਾਰ ਨੂੰ ਥਾਣਾ ਭਾਰਗਵ ਕੈਂਪ ਜਲੰਧਰ ਦੇ ਐੱਸਐੱਚਓ ਦਲਜਿੰਦਰ ਲਾਲ ਜਲੰਧਰ ਦੇ ਪੁਲਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਥਾਣਾ ਕੈਂਟ ਪਹੁੰਚੇ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਛਾਉਣੀ ਤੋਂ ਲੈਫਟੀਨੈਂਟ ਕਰਨਲ ਰੈਂਕ ਦੇ ਅਧਿਕਾਰੀ ਮੇਜਰ ਮਨਪ੍ਰੀਤ ਸਿੰਘ ਨੂੰ ਕੈਂਟ ਥਾਣੇ ਲਿਜਾਇਆ ਗਿਆ ਅਤੇ ਪੁਲਿਸ ਅੱਗੇ ਪੇਸ਼ ਕੀਤਾ। ਜਲੰਧਰ ਤੋਂ ਆਈ ਪੁਲਸ ਨੇ ਮੇਜਰ ਮਨਪ੍ਰੀਤ ਤੋਂ ਪੁੱਛਗਿੱਛ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੇਜਰ ਕੋਲੋਂ ਦੋ ਮੋਬਾਈਲ ਬਰਾਮਦ ਹੋਏ ਹਨ ਜੋ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੇਜਰ ਮਨਪ੍ਰੀਤ ਸਿੰਘ ਅਤੇ ਪੀੜਤਾ ਦੀ ਮੁਲਾਕਾਤ Shaadi.com ‘ਤੇ ਹੋਈ ਸੀ। ਮੇਜਰ ਦਾ ਆਪਣੀ ਪਤਨੀ ਨਾਲ ਤਲਾਕ ਹੋ ਚੁੱਕਾ ਹੈ।

ਪੀੜਤਾ ਦਾ ਦੋਸ਼ ਹੈ ਕਿ ਮਨਪ੍ਰੀਤ ਸਿੰਘ ਨੇ ਉਸ ਨਾਲ ਵਿਆਹ ਦਾ ਵਾਅਦਾ ਕੀਤਾ ਸੀ ਪਰ ਗਰਭਵਤੀ ਹੋਣ ਤੋਂ ਬਾਅਦ ਉਹ ਮੁੱਕਰ ਗਿਆ। ਜਲੰਧਰ ਪੁਲਿਸ ਨੇ ਹੁਣ ਮੁਲਜ਼ਮ ਤੋਂ ਪੁੱਛ ਗਿੱਛ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਠਿੰਡਾ: ਨੌਜਵਾਨ ਨੇ ਛੱਤ ‘ਤੇ ਖੜ੍ਹ ਕੇ ਕੀਤੀ ਅੰਨ੍ਹੇਵਾਹ ਫਾ+ਇਰਿੰਗ, ਦੋ ਦੀ ਮੌ+ਤ, ਖੁਦ ਵੀ ਗੋ+ਲੀ ਮਾਰ ਕੀਤੀ ਖੁ+ਦਕੁਸ਼ੀ

ਲੁਧਿਆਣਾ ‘ਚ 3 ਗੱਡੀਆਂ ਸੜ ਕੇ ਸੁਆਹ, ਇੱਕ ਨਿਗਮ ਦੀ ਗੱਡੀ ਵੀ ਸ਼ਾਮਲ