ਛੱਠ ਪੂਜਾ ਤੋਂ ਪਹਿਲਾਂ ਚੱਲਣਗੀਆਂ ਸਪੈਸ਼ਲ ਰੇਲ ਗੱਡੀਆਂ: ਪੰਜਾਬ ਤੋਂ ਦਰਭੰਗਾ ਅਤੇ ਕਟਿਹਾਰ ਜਾਣਗੀਆਂ

  • ‘ਵੇਟਿੰਗ ਲਿਸਟ’ ਵਧਣ ਤੋਂ ਬਾਅਦ ਦੋ ਹੋਰ ਟ੍ਰੇਨਾਂ ਚਲਾਉਣ ਦਾ ਐਲਾਨ,
  • ਦੋਵੇਂ ਟਰੇਨਾਂ ਉੱਤਰੀ ਰੇਲਵੇ ਵੱਲੋਂ 15 ਤੋਂ 17 ਨਵੰਬਰ ਦਰਮਿਆਨ ਚਲਾਈਆਂ ਜਾਣਗੀਆਂ

ਚੰਡੀਗੜ੍ਹ, 14 ਨਵੰਬਰ 2023 – ਛੱਠ ਪੂਜਾ ਕਾਰਨ ਰੇਲ ਗੱਡੀਆਂ ਦੀ ਲੰਮੀ ‘ਵੇਟਿੰਗ ਲਿਸਟ’ ਤੋਂ ਬਾਅਦ ਪੰਜਾਬ ਤੋਂ ਕਟਿਹਾਰ ਦਰਮਿਆਨ ਦੋ ਨਵੀਆਂ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਦੋਵੇਂ ਟਰੇਨਾਂ ਉੱਤਰੀ ਰੇਲਵੇ ਵੱਲੋਂ 15 ਤੋਂ 17 ਨਵੰਬਰ ਦਰਮਿਆਨ ਚਲਾਈਆਂ ਜਾਣਗੀਆਂ। ਇਨ੍ਹਾਂ ਦੋ ਟਰੇਨਾਂ ਤੋਂ ਬਾਅਦ ਪਰੇਸ਼ਾਨ ਯਾਤਰੀਆਂ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਹੈ।

ਇਨ੍ਹਾਂ ਦੋ ਟਰੇਨਾਂ ਵਿੱਚੋਂ ਇੱਕ ਪੰਜਾਬ ਦੇ ਅੰਮ੍ਰਿਤਸਰ ਤੋਂ ਬਿਹਾਰ ਦੇ ਦਰਭੰਗਾ ਤੱਕ ਚੱਲੇਗੀ। ਜਦੋਂ ਕਿ ਦੂਜੀ ਰੇਲਗੱਡੀ ਮਾਂ ਵੈਸ਼ਨੋ ਦੇਵੀ ਕਟੜਾ ਤੋਂ ਸ਼ੁਰੂ ਹੋ ਕੇ ਕਟਿਹਾਰ ਰਾਹੀਂ ਪੰਜਾਬ ਪਹੁੰਚੇਗੀ।

ਉੱਤਰੀ ਰੇਲਵੇ ਨੇ ਅੰਮ੍ਰਿਤਸਰ ਅਤੇ ਦਰਭੰਗਾ ਵਿਚਕਾਰ ਫੈਸਟੀਵਲ ਸਪੈਸ਼ਲ ਟਰੇਨਾਂ 04650 ਅਤੇ 04649 ਚਲਾਉਣ ਦਾ ਫੈਸਲਾ ਕੀਤਾ ਹੈ। ਟਰੇਨ ਨੰਬਰ 04650 16 ਨਵੰਬਰ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ, ਜੋ ਅਗਲੇ ਦਿਨ ਦਰਭੰਗਾ ਪਹੁੰਚੇਗੀ।

ਇਹ ਰੇਲ ਗੱਡੀ ਅੰਮ੍ਰਿਤਸਰ ਤੋਂ ਸਵੇਰੇ 8.10 ਵਜੇ ਚੱਲੇਗੀ ਅਤੇ ਅਗਲੇ ਦਿਨ ਦੁਪਹਿਰ 1.15 ਵਜੇ ਦਰਭੰਗਾ ਪਹੁੰਚੇਗੀ। ਜਦਕਿ ਇਹੀ ਰੇਲ ਗੱਡੀ ਨੰਬਰ 04649 17 ਨਵੰਬਰ ਨੂੰ ਸ਼ਾਮ 5 ਵਜੇ ਦਰਭੰਗਾ ਤੋਂ ਰਵਾਨਾ ਹੋਵੇਗੀ, ਜੋ ਅਗਲੇ ਦਿਨ ਦੁਪਹਿਰ 1.30 ਵਜੇ ਅੰਮ੍ਰਿਤਸਰ ਪਹੁੰਚੇਗੀ।

ਇਹ ਟਰੇਨ ਬਿਆਸ, ਜਲੰਧਰ, ਲੁਧਿਆਣਾ, ਅੰਬਾਲਾ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ, ਗੌਂਡਾ, ਬਸਤੀ, ਗੌਰਖਪੁਰ, ਪਾਣੀਆ ਹਵਾ, ਨਰਕੀਤਾਗੰਜ, ਰਾਕਸੋਲ ਅਤੇ ਸੀਤਾਮੜੀ ਵਿਖੇ ਰੁਕੇਗੀ।

ਮਾਂ ਵੈਸ਼ਨੋ ਦੇਵੀ ਕਟੜਾ ਅਤੇ ਕਟਿਹਾਰ ਵਿਚਕਾਰ ਇੱਕ ਹੋਰ ਰੇਲ ਗੱਡੀ ਨੰਬਰ 04640/04639 ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਟਰੇਨ 15 ਨਵੰਬਰ ਨੂੰ ਮਾਂ ਵੈਸ਼ਨੋ ਦੇਵੀ ਕਟੜਾ ਤੋਂ ਅਤੇ 17 ਨਵੰਬਰ ਨੂੰ ਕਟਿਹਾਰ ਤੋਂ ਰਵਾਨਾ ਹੋਵੇਗੀ।

ਟ੍ਰੇਨ ਨੰਬਰ 04640 ਮਾਂ ਵੈਸ਼ਨੋ ਦੇਵੀ ਕਟੜਾ ਤੋਂ ਰਾਤ 9.30 ਵਜੇ ਰਵਾਨਾ ਹੋਵੇਗੀ, ਜੋ ਤੀਜੇ ਦਿਨ ਸਵੇਰੇ 9 ਵਜੇ ਕਟਿਹਾਰ ਪਹੁੰਚੇਗੀ। ਇਸ ਦੇ ਨਾਲ ਹੀ ਇਹ ਟਰੇਨ ਨੰਬਰ 04639 ਕਟਿਹਾਰ ਤੋਂ 17 ਨਵੰਬਰ ਨੂੰ ਸਵੇਰੇ 11 ਵਜੇ ਰਵਾਨਾ ਹੋਵੇਗੀ, ਜੋ ਅਗਲੇ ਦਿਨ ਰਾਤ 11 ਵਜੇ ਅੰਮ੍ਰਿਤਸਰ ਪਹੁੰਚੇਗੀ।

ਇਹ ਟਰੇਨ ਜੰਮੂ ਤਵੀ, ਪਠਾਨਕੋਟ, ਜਲੰਧਰ, ਲੁਧਿਆਣਾ, ਅੰਬਾਲਾ, ਯਮੁਨਾਨਗਰ ਦੇ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੋਂਡਾ, ਬਸਤੀ, ਗੋਰਖਪੁਰ, ਛਪਰਾ, ਹਾਜੀਪੁਰ, ਬਰੌਨੀ, ਬੇਗੂ ਸਰਾਏ, ਖਗੜੀਆ, ਨੌਗਾਚੀਆ ਵਿਖੇ ਰੁਕੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ਕੇਂਦਰੀ ਜੇਲ੍ਹ ਦੇ ਹਵਾਲਾਤੀਆਂ ‘ਚ ਖੂ+ਨੀ ਝੜਪ: ਇਕ ਗੰਭੀਰ ਜ਼ਖਮੀ, ਪਰਿਵਾਰ ਨੇ ਲਾਏ ਜੇਲ੍ਹ ਪ੍ਰਸ਼ਾਸਨ ‘ਤੇ ਹੀ ਇਲਜ਼ਾਮ

ਰਾਮ ਰਹੀਮ ਨੂੰ ਹਾਈਕੋਰਟ ਤੋਂ ਰਾਹਤ: ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਅਦਾਲਤ ਨੇ ਕੀਤਾ ਰੱਦ